ਲੰਡਨ— ਇਕ ਸਮਾਂ ਸੀ ਜਦੋਂ ਮੁੰਡੇ ਕੁੜੀਆਂ ਕਰਕੇ ਲੜਦੇ ਸੀ ਪਰ ਅੱਜ-ਕੱਲ੍ਹ ਕੁੜੀਆਂ ਮੁੰਡਿਆਂ ਕਰਕੇ ਸ਼ਰ੍ਹੇਆਮ ਲੜਦੀਆਂ ਹਨ ਤੇ ਹੁਣ ਗੱਲ ਉਸ ਤੋਂ ਵੀ ਵੱਧ ਗਈ ਹੈ। ਜੀ ਹਾਂ, ਤੁਸੀਂ ਮੁੰਡੇ ਪਿੱਛੇ ਲੜਦੀਆਂ ਦੋ ਕੁੜੀਆਂ ਤਾਂ ਕਈ ਵਾਰ ਦੇਖੀਆਂ ਪਰ ਇਨ੍ਹਾਂ ਕੁੜੀਆਂ ਨੇ ਦੰਗੇ ਹੀ ਕਰਵਾ ਦਿੱਤੇ। ਮੰਗਲਵਾਰ ਨੂੰ ਲੰਡਨ ਦੇ ਵਾਲਥਮਸਟੋਅ ਸੈਂਟਰਲ ਟਿਊਬ ਸਟੇਸ਼ਨ 'ਤੇ ਇਹ ਦੰਗੇ ਹੋਏ। ਦੱਸਿਆ ਜਾ ਰਿਹਾ ਹੈ ਕਿ ਦੋ ਕੁੜੀਆਂ ਕਿਸੇ ਮੁੰਡੇ ਨੂੰ ਲੈ ਕੇ ਝਗੜਾ ਕਰ ਰਹੀਆਂ ਸਨ ਤੇ ਦੇਖਦੇ ਹੀ ਦੇਖਦੇ ਇਹ ਝਗੜਾ ਇੰਨਾਂ ਵਧਿਆ ਕਿ ਕੁੜੀਆਂ ਦੇ ਦੋ ਗਰੁੱਪ ਆਪਸ ਵਿਚ ਖਹਿ ਗਏ। ਹਾਲਾਤ ਅਜਿਹੇ ਸੀ ਕਿ ਕੁੜੀਆਂ ਇਕ-ਦੂਜੀ ਨੂੰ ਵਾਲਾਂ ਤੋਂ ਫੜ ਕੇ ਸੜਕ 'ਤੇ ਸੁੱਟ ਰਹੀਆਂ ਹਨ। ਇਹ ਝਗੜਾ ਛੇਤੀ ਹੀ ਦੰਗੇ ਦਾ ਰੂਪ ਧਾਰ ਗਿਆ ਤੇ ਤਕਰੀਬਨ 100 ਪੁਲਸ ਵਾਲਿਆਂ ਨੇ ਆ ਕੇ ਕੁੜੀਆਂ ਨੂੰ ਸ਼ਾਂਤ ਕਰਵਾਇਆ, ਜਿਸ ਵਿਚ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।
ਸੋਸ਼ਲ ਮੀਡੀਆ 'ਤੇ ਇਹ ਘਟਨਾ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ। ਹਾਲਾਂਕਿ ਝਗੜੇ ਦਾ ਅਸਲ ਕਾਰਨ ਅਜੇ ਵੀ ਸਾਹਮਣੇ ਨਹੀਂ ਆ ਸਕਿਆ ਪਰ ਇਸ ਝਗੜੇ ਵਿਚ ਕੁੜੀਆਂ ਦਾ ਜੋ ਰੂਪ ਸਾਹਮਣੇ ਆਇਆ, ਉਸ ਨੂੰ ਦੇਖ ਕੇ ਹਰ ਕਿਸੇ ਦੇ ਮੂੰਹੋਂ ਇਹੀ ਨਿਕਲਿਆ, ਤੌਬਾ-ਤੌਬਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਮੌਜੂਦਾ ਹਾਲਾਤ 'ਚ ਭਾਰਤ-ਪਾਕਿ ਲੜੀ ਸੰਭਵ ਨਹੀਂ : ਸਰਤਾਜ
NEXT STORY