ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਦੀ ਸੀਵਰੇਜ ਅਤੇ ਸਾਫ਼-ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਦੇ ਮੰਤਵ ਨਾਲ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਬੀਤੇ ਦਿਨ ਬਾਕੀ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਫੋਲੜੀਵਾਲ ਵਿਚ ਚੱਲ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਕਾਰਜਪ੍ਰਣਾਲੀ ਨੂੰ ਵੇਖਿਆ। ਜ਼ਿਕਰਯੋਗ ਹੈ ਕਿ ਫੋਲੜੀਵਾਲ ਪਲਾਂਟ ਵਿਚ 200 ਐੱਮ. ਐੱਲ. ਡੀ. ਗੰਦਾ ਪਾਣੀ ਰੋਜ਼ਾਨਾ ਟ੍ਰੀਟ ਕੀਤਾ ਜਾ ਰਿਹਾ ਹੈ, ਜੋ ਸ਼ਹਿਰ ਦੀਆਂ ਸਾਰੀਆਂ ਸੀਵਰ ਲਾਈਨਾਂ ਜ਼ਰੀਏ ਉਥੋਂ ਤਕ ਪਹੁੰਚਦਾ ਹੈ। ਕਮਿਸ਼ਨਰ ਨੇ ਟ੍ਰੀਟਮੈਂਟ ਪਲਾਂਟ ਦੀ ਕਾਰਜਪ੍ਰਣਾਲੀ ਤਸੱਲੀ ਪ੍ਰਗਟ ਕੀਤੀ ਅਤੇ ਉਥੇ ਅਧਿਕਾਰੀਆਂ ਨੂੰ ਸਮੁੱਚੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਤਾਂ ਕਿ ਸ਼ਹਿਰ ਦੀ ਸੀਵਰ ਵਿਵਸਥਾ ਸੁਚਾਰੂ ਢੰਗ ਨਾਲ ਚੱਲਦੀ ਰਹੇ।
ਇਹ ਵੀ ਪੜ੍ਹੋ- ਜਲੰਧਰ 'ਚ ਉਮੀਦਵਾਰ ਪਵਨ ਟੀਨੂੰ ਦੇ ਹੱਕ 'ਚ ਅੱਜ CM ਭਗਵੰਤ ਮਾਨ ਕਰਨਗੇ ਰੋਡ ਸ਼ੋਅ, ਵਧਾਈ ਗਈ ਸੁਰੱਖਿਆ
ਅਧਿਕਾਰੀਆਂ ਨੇ ਦੱਸਿਆ ਕਿ ਇਹ ਟ੍ਰੀਟਮੈਂਟ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਨੇ ਫੋਲੜੀਵਾਲ ਵਿਚ ਕੂੜੇ ਦੇ ਡੰਪ ਨੂੰ ਵੀ ਦੇਖਿਆ ਅਤੇ ਬਾਅਦ ਵਿਚ ਉਹ ਜੋਤੀ ਨਗਰ ਅਤੇ ਹੋਰ ਡੰਪ ਸਥਾਨ ਦੇਖਣ ਪੁੱਜੇ। ਕਮਿਸ਼ਨਰ ਨੇ ਹੋਰਨਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਕਿ ਰੋਜ਼ਾਨਾ ਸਵੇਰੇ 10 ਵਜੇ ਤਕ ਸਾਰੇ ਡੰਪ ਸਾਫ ਹੋ ਜਾਣੇ ਚਾਹੀਦੇ ਹਨ ਅਤੇ ਬਾਅਦ ਵਿਚ ਉਨ੍ਹਾਂ ’ਤੇ ਕੂੜਾ ਨਾ ਆਉਣ ਦਿੱਤਾ ਜਾਵੇ। ਇਸ ਦੇ ਲਈ ਰੈਗ ਪਿਕਰਸ ਨੂੰ ਵੀ ਸਟ੍ਰੀਮ ਲਾਈਨ ਕੀਤਾ ਜਾਵੇ।
ਸੁਦਾਮਾ ਮਾਰਕੀਟ 'ਚ ਬਣ ਸਕਦੈ ਸਟਰੀਟ ਵੈਂਡਿੰਗ ਜ਼ੋਨ, ਕਮਿਸ਼ਨਰ ਨੇ ਡੀ. ਪੀ. ਆਰ. ਬਣਾਉਣ ਨੂੰ ਕਿਹਾ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਅੱਜ ਪੁਲਸ ਥਾਣਾ ਨੰਬਰ 4 ਦੇ ਨਾਲ ਲੱਗਦੀ ਸੁਦਾਮਾ ਮਾਰਕੀਟ ਦਾ ਦੌਰਾ ਕੀਤਾ, ਜਿਥੇ ਨਿਗਮ ਨੇ ਪਿਛਲੇ ਦਿਨੀਂ ਕਾਫ਼ੀ ਜਗ੍ਹਾ ਨੂੰ ਖਾਲ਼ੀ ਕਰਵਾਇਆ ਸੀ। ਪਤਾ ਲੱਗਾ ਹੈ ਕਿ ਨਿਗਮ ਉਥੇ ਆਪਣੀ ਜ਼ਮੀਨ ’ਤੇ ਸਟਰੀਟ ਵੈਂਡਿੰਗ ਜ਼ੋਨ ਬਣਾਉਣੀ ਚਾਹੁੰਦਾ ਹੈ ਅਤੇ ਕੁਝ ਜਗ੍ਹਾ ’ਤੇ ਪਾਰਕਿੰਗ ਬਣਾਉਣ ਦੀ ਵੀ ਯੋਜਨਾ ਹੈ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਸਥਾਨ ’ਤੇ ਪ੍ਰਾਜੈਕਟ ਬਣਾਉਣ ਸਬੰਧੀ ਡੀ. ਪੀ. ਆਰ. ਤਿਆਰ ਕੀਤੀ ਜਾਵੇ।
ਇਹ ਵੀ ਪੜ੍ਹੋ-ਪੋਸਟਰ ਵਾਇਰਲ ਹੋਣ ਮਗਰੋਂ ਸਾਬਕਾ CM ਚੰਨੀ ਨੇ ਤੋੜੀ ਚੁੱਪੀ, ਕਿਹਾ-ਪੋਸਟਰ ਪ੍ਰਚਾਰ ਚੌਧਰੀ ਪਰਿਵਾਰ ਦੀ ਸਾਜ਼ਿਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਵੱਲੋ 33 ਕਿਲੋ 500 ਗ੍ਰਾਮ ਚੂਰਾ ਪੋਸਤ ਬਰਾਮਦ, ਇਕ ਵਿਅਕਤੀ ਗ੍ਰਿਫ਼ਤਾਰ
NEXT STORY