ਕੁਈਨਜ਼ਲੈਂਡ— ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਇਕ 16 ਸਾਲਾ ਲੜਕੀ ਲਾਪਤਾ ਹੋ ਗਈ ਅਤੇ ਪੁਲਸ ਨੇ ਉਸ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। ਲੜਕੀ ਨੂੰ ਆਖਰੀ ਵਾਰ 6 ਮਾਰਚ ਨੂੰ ਬੇਂਟਨ ਸਟਰੀਟ 'ਚ ਦੁਪਹਿਰ ਦੇ ਸਮੇਂ ਦੇਖਿਆ ਗਿਆ ਸੀ।
ਲਾਪਤਾ ਹੋਣ ਤੋਂ ਬਾਅਦ ਲੜਕੀ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਾਇਮ ਨਹੀਂ ਕੀਤਾ। ਪੁਲਸ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਚਿੰਤਾ ਵਿਚ ਹੈ, ਕਿਉਂਕਿ ਉਸ ਨੂੰ ਲਾਪਤਾ ਹੋਇਆ ਲੰਬਾ ਸਮਾਂ ਹੋ ਗਿਆ ਹੈ। ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਸ ਦਾ ਕੱਦ 162 ਸੈਂਟੀਮੀਟਰ ਹੈ ਅਤੇ ਉਹ ਪਤਲੀ ਹੈ। ਉਸ ਦੇ ਵਾਲਾਂ ਦਾ ਰੰਗ ਕਾਲਾ ਅਤੇ ਅੱਖਾਂ ਭੂਰੀਆਂ ਹਨ।
ਆਸਟਰੇਲੀਆ 'ਚ ਔਰਤ ਅਤੇ ਉਸ ਦੇ ਦੋਸਤ 'ਤੇ ਹਮਲਾ ਕਰਨ ਵਾਲਾ ਵਿਅਕਤੀ ਦੋਸ਼ੀ ਕਰਾਰ
NEXT STORY