ਆਗਰਾ— ਸਿੱਖਿਆ ਵਿਭਾਗ ਦੀਆਂ ਲਗਾਤਾਰ ਲਾਪਰਵਾਹੀਆਂ ਪੈਦਾ ਹੋ ਰਹੀਆਂ ਹਨ। ਤਾਜ਼ਾ ਮਾਮਲਾ ਆਗਰਾ ਜ਼ਿਲੇ ਦਾ ਸਾਹਮਣੇ ਆਇਆ ਹੈ। ਜਿੱਥੇ ਅਧਿਆਪਕ ਨੇ ਵਿਦਿਆਰਥੀ ਦੀ ਬੇਰਿਹਮੀ ਨਾਲ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਵਿਦਿਆਰਥੀ ਦੇ ਕੰਨ ਦਾ ਪਰਦਾ ਫੱਟ ਗਿਆ। ਵਿਦਿਆਰਥੀ ਦੇ ਕੰਨ ਤੋਂ ਬਹੁਤ ਖੂਨ ਨਿਕਲ ਲੱਗਾ। ਵਿਦਿਆਰਥੀ ਦੀ ਅਜਿਹੀ ਹਾਲਤ ਦੇਖ ਕੇ ਅਧਿਆਪਕ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਥਾਣਾ ਸ਼ਾਹਗੰਜ ਦੇ ਉਰਦਾ ਦੇ ਨਗਲਾ ਸਰਕਾਰੀ ਸਕੂਲ 'ਚ ਬੱਚਿਆਂ ਦੇ ਝਗੜੇ ਤੋਂ ਅਧਿਆਪਕ ਗੁੱਸੇ 'ਚ ਆ ਗਿਆ। ਅਧਿਆਪਕ ਦੇਵੇਂਦਰ ਨੇ ਗੁੱਸੇ 'ਚ ਤੀਜੀ 'ਚ ਪੜ੍ਹਨ ਵਾਲੇ ਵਿਦਿਆਰਥੀ ਆਕਾਸ਼ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਦਿੱਤਾ। ਇਸ ਨਾਲ ਵਿਦਿਆਰਥੀ ਦੇ ਕੰਨ ਦਾ ਪਰਦਾ ਫੱਟ ਗਿਆ। ਵਿਦਿਆਰਥੀ ਦੇ ਕੰਨ 'ਚੋਂ ਖੂਨ ਨਿਕਲਣ ਲੱਗਾ। ਪਰਿਵਾਰਕ ਮੈਬਰਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਜਿਸ ਦੇ ਬਾਅਦ ਪੁਲਸ ਵਿਦਿਆਰਥੀ ਨੂੰ ਹਸਪਤਾਲ ਲੈ ਆਈ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਵਿਦਿਆਰਥੀ ਨੇ ਦੱਸਿਆ ਕਿ ਉਸ ਨੂੰ ਇਕ ਕੰਨ ਤੋਂ ਸੁਣਾਈ ਦੇਣਾ ਬੰਦ ਹੋ ਗਿਆ ਹੈ।
ਇਸ ਮਾਮਲੇ 'ਚ ਜ਼ਿਲਾ ਬੇਸਿਕ ਅਧਿਕਾਰੀ ਅਰਚਨਾ ਗੁਪਤਾ ਨੇ ਦੱਸਿਆ ਕਿ ਮਾਮਲਾ ਗਿਆਨ 'ਚ ਆਇਆ ਹੈ। ਜਾਂਚ ਕਰਵਾਈ ਜਾ ਰਹੀ ਹੈ। ਪਰਿਵਾਰਕ ਮੈਬਰਾਂ ਦੀ ਸੂਚਨਾ 'ਤੇ ਡਾਇਲ 100 ਪੁਲਸ ਪੁੱਜ ਗਈ। ਪੁਲਸ ਨੇ ਬੱਚੇ ਨੂੰ ਆਪਣੇ ਨਾਲ ਲਿਜਾ ਕੇ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਸੀਲਿੰਗ 'ਤੇ ਕੇਜਰੀਵਾਲ: ਪੀ.ਐੱਮ. ਬਣਵਾਏ ਕਾਨੂੰਨ
NEXT STORY