ਇੰਟਰਨੈਸ਼ਨਲ ਡੈਸਕ- ਦੁਨੀਆ ਦੀ ਸੁਪਰਪਾਵਰ ਵਜੋਂ ਜਾਣੇ ਜਾਂਦੇ ਅਮਰੀਕਾ ਦਾ ਹੈਲਥਕੇਅਰ ਸਿਸਟਮ ਇਸ ਸਮੇਂ ਸਟਾਫ਼ ਦੀ ਭਾਰੀ ਕਿੱਲਤ ਨਾਲ ਜੂਝ ਰਿਹਾ ਹੈ। ਅਮਰੀਕੀ 'ਬਿਊਰੋ ਆਫ਼ ਲੇਬਰ ਸਟੈਟਿਸਟਿਕਸ' ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੇਸ਼ ਦੀ ਬਜ਼ੁਰਗ ਹੁੰਦੀ ਆਬਾਦੀ ਅਤੇ ਵੱਡੀ ਗਿਣਤੀ 'ਚ ਮੌਜੂਦਾ ਨਰਸਾਂ ਦੇ ਰਿਟਾਇਰ ਹੋਣ ਕਾਰਨ ਅਗਲੇ 10 ਸਾਲਾਂ ਦੌਰਾਨ ਉੱਥੇ ਹਰ ਸਾਲ ਲਗਭਗ 1,89,100 ਰਜਿਸਟਰਡ ਨਰਸਾਂ ਦੀ ਲੋੜ ਪਵੇਗੀ। ਇਸ ਸੰਕਟ ਨਾਲ ਨਜਿੱਠਣ ਲਈ ਅਮਰੀਕੀ ਹਸਪਤਾਲ ਹੁਣ ਵੱਡੇ ਪੱਧਰ 'ਤੇ ਭਾਰਤ, ਖ਼ਾਸ ਕਰਕੇ ਕੇਰਲ ਸੂਬੇ ਵੱਲ ਦੇਖ ਰਹੇ ਹਨ।
ਰਿਪੋਰਟਾਂ ਮੁਤਾਬਕ, ਅਮਰੀਕਾ 'ਚ ਵਿਦੇਸ਼ੀ ਨਰਸਾਂ ਦੇ ਮਾਮਲੇ 'ਚ ਫਿਲੀਪੀਨਜ਼ ਤੋਂ ਬਾਅਦ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ ਅਤੇ ਮੌਜੂਦਾ ਸਮੇਂ ਉੱਥੇ 32,000 ਤੋਂ ਵੱਧ ਭਾਰਤੀ ਨਰਸਾਂ ਸੇਵਾਵਾਂ ਦੇ ਰਹੀਆਂ ਹਨ। ਭਾਰਤੀ ਨਰਸਿੰਗ ਕੌਂਸਲ ਦਾ ਪੜ੍ਹਾਈ ਦਾ ਪੱਧਰ ਅਤੇ ਸਿਲੇਬਸ ਅਮਰੀਕੀ ਨਿਯਮਾਂ ਦੇ ਬਹੁਤ ਅਨੁਕੂਲ ਹੈ, ਜਿਸ ਕਾਰਨ ਭਾਰਤੀ ਡਿਗਰੀਆਂ ਦੀ ਜਾਂਚ ਪ੍ਰਕਿਰਿਆ ਬਹੁਤ ਆਸਾਨ ਹੋ ਜਾਂਦੀ ਹੈ।
ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼
ਹਾਲਾਂਕਿ, ਅਮਰੀਕੀ ਗ੍ਰੀਨ ਕਾਰਡ ਦੇ ਭਾਰੀ ਬੈਕਲਾਗ ਕਾਰਨ ਕਿਸੇ ਭਾਰਤੀ ਨਰਸ ਨੂੰ ਅਮਰੀਕਾ ਦਾ ਵੀਜ਼ਾ ਮਿਲਣ ਵਿੱਚ 10 ਸਾਲ ਤੋਂ ਵੀ ਵੱਧ ਦਾ ਸਮਾਂ ਲੱਗ ਰਿਹਾ ਹੈ। ਪਰ ਇਸ ਲੰਬੇ ਇੰਤਜ਼ਾਰ ਦੇ ਬਾਵਜੂਦ ਭਾਰਤੀ ਨਰਸਾਂ 'ਚ ਅਮਰੀਕਾ ਜਾਣ ਦਾ ਕ੍ਰੇਜ਼ ਘੱਟ ਨਹੀਂ ਹੋਇਆ। ਇਸ ਦੇ ਲਈ ਉਨ੍ਹਾਂ ਨੇ ਇੱਕ 'ਸਮਾਰਟ' ਰਣਨੀਤੀ ਅਪਣਾਈ ਹੈ। ਨਰਸਾਂ ਭਾਰਤ ਵਿੱਚ ਰਹਿ ਕੇ ਹੀ ਅਮਰੀਕਾ ਦੀ NCLEX ਪ੍ਰੀਖਿਆ ਪਾਸ ਕਰਦੀਆਂ ਹਨ ਅਤੇ ਅਮਰੀਕੀ ਹਸਪਤਾਲਾਂ ਤੋਂ ਜੌਬ ਆਫਰ ਲੈ ਕੇ ਵੀਜ਼ਾ ਲਾਈਨ ਵਿੱਚ ਆਪਣੀ ਜਗ੍ਹਾ ਪੱਕੀ ਕਰ ਲੈਂਦੀਆਂ ਹਨ। ਜਦੋਂ ਤੱਕ ਉਨ੍ਹਾਂ ਦਾ ਅਮਰੀਕੀ ਵੀਜ਼ਾ ਪ੍ਰੋਸੈਸ ਹੁੰਦਾ ਹੈ, ਉਦੋਂ ਤੱਕ ਉਹ ਐਕਸਪੀਰੀਅੰਸ ਅਤੇ ਚੰਗੀ ਕਮਾਈ ਕਰਨ ਲਈ ਯੂ.ਏ.ਈ. (ਦੁਬਈ), ਸਾਊਦੀ ਅਰਬ, ਬ੍ਰਿਟੇਨ ਜਾਂ ਜਰਮਨੀ ਵਰਗੇ ਦੇਸ਼ਾਂ ਵਿੱਚ ਜਾ ਕੇ ਕੰਮ ਕਰਦੀਆਂ ਹਨ।
ਇਸ ਮਾਮਲੇ 'ਚ ਕੇਰਲ 'ਚ ਪੀੜ੍ਹੀਆਂ ਤੋਂ ਚੱਲ ਰਹੇ ਮਿਸ਼ਨਰੀ ਕਾਲਜਾਂ, ਪੜ੍ਹਾਈ ਦਾ ਇੰਗਲਿਸ਼ ਮੀਡੀਅਮ ਅਤੇ ਵਿਦੇਸ਼ ਜਾਣ ਦੀ ਪਰੰਪਰਾ ਨੇ ਉੱਥੋਂ ਦੀਆਂ ਨਰਸਾਂ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਬਣਾ ਦਿੱਤਾ ਹੈ। ਅਮਰੀਕੀ ਹਸਪਤਾਲ ਭਾਰਤੀ ਨਰਸਾਂ ਦੀ ਮਿਹਨਤ, ਅੰਗਰੇਜ਼ੀ 'ਤੇ ਚੰਗੀ ਪਕੜ ਅਤੇ ਹਾਈ ਪ੍ਰੋਫੈਸ਼ਨਲਿਜ਼ਮ ਕਾਰਨ ਉਨ੍ਹਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੁੱਖ ਹੜਤਾਲ 'ਤੇ ਬੈਠੇ CJP ਸੰਸਥਾਪਕ ਅਭਿਜੀਤ ਦੀਪਕੇ 'ਤੇ ਔਰਤ ਨੇ ਸੁੱਟੀ ਸਿਆਹੀ, ਭੱਖ ਗਿਆ ਮਾਹੌਲ
NEXT STORY