ਨਵਾਂ ਸ਼ਹਿਰ— ਇਥੇ ਡਾਕਟਰ ਗੈਂਗ ਦੇ ਨਾਂ ਨਾਲ ਜਾਣੇ ਜਾਣ ਵਾਲੇ ਗੈਂਗ ਦੇ ਦੋ ਸਗੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕੋਲੋਂ 32 ਬੋਰ ਦੇ ਦੋ ਦੇਸੀ ਰਿਵਾਲਵਰ ਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਵਾਂ ਭਰਾਵਾਂ ਦੇ ਖਿਲਾਫ ਸਦਰ ਥਾਣੇ 'ਚ ਆਰਮਸ ਐਕਟ ਸਮੇਤ ਕਈ ਵੱਖ-ਵੱਖਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਸੀ.ਆਈ.ਏ. ਸਟਾਫ 'ਚ ਤਾਇਨਾਤ ਏ.ਐੱਸ.ਆਈ. ਜਰਨੈਲ ਸਿੰਘ ਤੇ ਹੋਰ ਪੁਲਸ ਪਾਰਟੀ ਵਲੋਂ ਪਿੰਡ ਮੱਲਪੁਰ ਦੇ ਨੇੜੇ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਸ ਨੇ ਡਾਕਟਰ ਗੈਂਗ ਦੇ ਦੋ ਸਗੇ ਭਰਾਵਾਂ ਗਗਮਦੀਪ ਸਿੰਘ ਤੇ ਉਸ ਦੇ ਭਰਾ ਅਮਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਨੇ ਕੁਝ ਸਮਾਂ ਪਹਿਲਾਂ ਹੀ ਇਕ ਸਵਿਫਟ ਕਾਰ ਲੁੱਟੀ ਸੀ ਤੇ ਉਸ 'ਤੇ ਗਲਤ ਨੰਬਰ ਲਗਾ ਕੇ ਘੁੰਮ ਰਹੇ ਸਨ। ਦੋਸ਼ੀਆਂ ਨੇ ਹਾਲੇ ਤੱਕ ਪਿਛਲੇ ਸਾਲ ਹੰਸਰਾ ਦੇ ਨੇੜੇ ਇਕ ਦੁਕਾਨ ਦਾਰ 'ਤੋਂ 50 ਮੋਬਾਇਲ, 6 ਹਾਰਡ ਡਿਸਕ, 12 ਹਜ਼ਾਰ ਰੁਪਏ, ਰਿਪੇਰਿੰਗ ਬਾਕਸ ਦੀ ਲੁੱਟ ਦੀ ਗੱਲ ਕਬੂਲ ਕੀਤੀ ਹੈ। ਸੀ.ਆਈ.ਏ. ਸਟਾਫ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਦੋ ਦਿਨ ਦੀ ਰਿਮਾਂਡ ਹਾਸਲ ਕੀਤੀ ਗਈ ਹੈ। ਦੋਵੇਂ ਦੋਸ਼ੀ ਰੋਪੜ ਰਾਇਤ ਕਾਲਜ 'ਚ ਪੜਦੇ ਹਨ। ਵੱਡਾ ਭਰਾ ਗਗਨਦੀਪ ਬੀ.ਡੀ.ਐੱਸ. ਚੌਥੇ ਸਾਲ ਦੀ ਪੜਾਈ ਛੱਡ ਚੁੱਕਾ ਹੈ, ਜਦਕਿ ਛੋਟਾ ਭਰਾ ਅਮਨਦੀਪ ਐੱਲ.ਐੱਲ.ਬੀ. ਤੀਜੇ ਸਾਲ ਦੀ ਪੜਾਈ ਛੱਡ ਚੁੱਕਾ ਹੈ।
ਪੁਰਾਣੀ ਖਾਂਸੀ, ਜ਼ੁਕਾਮ, ਦਮਾ ਤੇ ਛਿੱਕਾਂ ਤੋਂ ਛੁਟਕਾਰਾ ਦਿਵਾਏਗੀ 17 ਸਾਲ ਦੀ ਰਿਸਰਚ
NEXT STORY