ਕਪੂਰਥਲਾ— ਪੀ. ਏ. ਪੀ ਟਰੇਨਿੰਗ ਸੈਂਟਰ ਕਪੂਰਥਲਾ 'ਚ ਤਾਇਨਾਤ ਇਕ ਕਾਂਸਟੇਬਲ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।
ਸਿਵਲ ਹਸਪਤਾਲ 'ਚ ਇਲਾਜ ਅਧੀਨ ਸੰਜੀਵ ਕੁਮਾਰ ਪੁੱਤਰ ਪ੍ਰੀਤਮ ਦਾਸ ਨਿਵਾਸੀ ਨੂਰਪੁਰ ਦੋਨਾ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਸ ਦਾ ਪਤੀ ਸੰਜੀਵ ਕੁਮਾਰ ਘਰ ਆਇਆ ਤਾਂ ਉਹ ਪਰੇਸ਼ਾਨ ਸੀ। ਕਾਰਨ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦਾ ਅਧਿਕਾਰੀ (ਟ੍ਰੇਨਿੰਗ ਸੈਂਟਰ ਦਾ ਕਮਾਂਡਰ) ਰਾਜਪਾਲ ਸੰਧੂ ਉਸ ਨੂੰ ਪਰੇਸ਼ਾਨ ਕਰਦਾ ਹੈ। ਉਹ ਦਾ ਤਬਾਦਲਾ ਕਰਨ ਦੀ ਧਮਕੀ ਦਿੰਦਾ ਹੈ। ਇਸ ਨੇ ਨਾਲ ਹੀ ਪਤਨੀ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਉੁਸ ਨੇ ਦੱਸਿਆ ਕਿ ਉਨ੍ਹਾਂ ਮੈਨੂੰ ਸੰਸਪੈਂਡ ਕਰ ਦਿੱਤਾ ਹੈ ਅਤੇ ਮੈਨੂੰ ਫਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ ਹਸਪਤਾਲ 'ਚ ਪਹੁੰਚੇ ਇੰਸਪੈਕਟਰ ਮਹਿੰਦਰ ਸਿੰਘ ਨੇ ਤੰਗ ਪਰੇਸ਼ਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਸੰਸਪੈਂਡ ਕਰਨ ਦਾ ਮਾਮਲਾ ਨਹੀਂ ਆਇਆ। ਇਸ ਪੂਰੇ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਸੰਜੀਵ ਅਜੇ ਬਿਆਨ ਦੇ ਕਾਬਲ ਨਹੀਂ ਹੈ। ਉਸ ਦੇ ਬਿਆਨ ਲੈਣ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋਵੇਗਾ ਅਤੇ ਉਸ ਦੇ ਆਧਾਰ 'ਤੇ ਹੀ ਕਾਰਵਾਈ ਹੋਵੇਗੀ।
ਨੌਜਵਾਨ ਵੱਲੋਂ ਪ੍ਰੇਸ਼ਾਨ ਕਰਨ 'ਤੇ ਲੜਕੀ ਨੇ ਕੀਤਾ ਕੁਝ ਅਜਿਹਾ...
NEXT STORY