ਗੁਰਦਾਸਪੁਰ : ਭਾਜਪਾ ਦੇ ਸਾਬਕਾ ਆਗੂ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ 'ਚ ਸੰਗਤ ਦਰਸ਼ਨ ਦੌਰਾਨ ਇਕ ਖਰਗੋਸ਼ ਦੀ ਕਹਾਣੀ ਸੁਣਾਈ ਹੈ। ਉਨ੍ਹਾਂ ਕਹਾਣੀ ਸੁਣਾਉਂਦਿਆਂ ਕਿਹਾ ਕਿ ਸਿੱਧੂ ਦਾ ਹਾਲ ਉਸ ਖਰਗੋਸ਼ ਦੀ ਤਰ੍ਹਾਂ ਹੈ, ਜੋ ਇਕ ਗੱਡੀ ਦੇ ਸਾਹਮਣੇ ਖੜ੍ਹਾ ਹੈ ਅਤੇ ਕਦੇ ਇਕ ਤੇ ਕਦੇ ਦੂਜੇ ਪਾਸੇ ਜਾ ਰਿਹਾ ਹੈ ਪਰ ਅਖੀਰ 'ਚ ਉਹ ਗੱਡੀ ਹੇਠਾਂ ਆ ਕੇ ਮਰ ਜਾਂਦਾ ਹੈ। ਮੁੱਖ ਮੰਤਰੀ ਬਾਦਲ ਦਾ ਕਹਿਣਾ ਸੀ ਕਿ ਜੇਕਰ ਅਜਿਹੀ ਹੀ ਸਿਆਸਤ ਕਰਨੀ ਹੈ ਤਾਂ ਇਸ ਤੋਂ ਵਧੀਆ ਹੈ ਕਿ ਸਿੱਧੂ ਸਿਆਸਤ ਛੱਡ ਕੇ ਘਰ ਬੈਠ ਜਾਣ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਆਪਣੀ ਅਹਿਮੀਅਤ ਗੁਆ ਲਈ ਹੈ। ਇਸ ਮੌਕੇ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨ ਦਾ ਪ੍ਰੋਗਰਾਮ ਪੂਰੇ ਭਾਰਤ 'ਚੋਂ ਸਿਰਫ ਪੰਜਾਬ 'ਚ ਹੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਪ੍ਰੋਗਰਾਮ 'ਚ ਉਨ੍ਹਾਂ ਦਾ ਜ਼ਿਆਦਾ ਸਮਾਂ ਲੱਗਦਾ ਹੈ ਪਰ ਲੋਕਾਂ ਨੂੰ ਸਿੱਧੇ ਤੌਰ 'ਤੇ ਇਸ ਦਾ ਲਾਭ ਮਿਲ ਰਿਹਾ ਹੈ।
ਹਸਪਤਾਲ 'ਚ ਡਾਕਟਰਾਂ ਦੀ ਕਮੀ ਨੇ ਕੀਤਾ ਲੋਕਾਂ ਨੂੰ ਪਰੇਸ਼ਾਨ
NEXT STORY