ਲੁਧਿਆਣਾ (ਰਾਜ) : ਗਣਪਤੀ ਵਿਸਰਜਣ ’ਤੇ ਇਤਰਾਜ਼ਯੋਗ ਗੀਤ ਗਾਉਣ ਵਾਲੇ ਜੀ ਖਾਨ ਖਿਲਾਫ਼ ਹਿੰਦੂ ਸੰਗਠਨਾਂ 'ਚ ਰੋਸ ਪਾਇਆ ਗਿਆ ਸੀ। ਆਪਣੀ ਗਲਤੀ ਦੀ ਮੁਆਫ਼ੀ ਮੰਗਣ ਲਈ ਐਤਵਾਰ ਜੀ ਖਾਨ ਸੰਗਲਾਂਵਾਲਾ ਸ਼ਿਵਾਲਾ ਮੰਦਰ ਗਿਆ ਸੀ, ਜਿਥੇ ਸਿੰਗਰ ਦੀ ਮੁਆਫ਼ੀ ’ਤੇ ਬਵਾਲ ਹੋ ਗਿਆ। ਮੁਆਫ਼ੀ ਨੂੰ ਲੈ ਕੇ ਹਿੰਦੂ ਸੰਗਠਨ ਆਹਮੋ-ਸਾਹਮਣੇ ਹੋ ਗਏ ਅਤੇ ਮੰਦਰ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਤੇ ਇਕ-ਦੂਜੇ ਨਾਲ ਹੱਥੋਪਾਈ ਕਰਕੇ ਇੱਟਾਂ ਪੱਥਰ ਮਾਰਨ ਲੱਗੇ। ਇਸ ਦੌਰਾਨ ਕਈ ਹਿੰਦੂ ਨੇਤਾਵਾਂ ਦੇ ਸੱਟਾਂ ਵੀ ਲੱਗੀਆਂ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਅਤੇ ਥਾਣਾ ਪੁਲਸ ਮੌਕੇ ’ਤੇ ਪੁੱਜ ਗਈ। ਕਿਸੇ ਤਰ੍ਹਾਂ ਉਨ੍ਹਾਂ ਨੇ ਮਾਮਲਾ ਸ਼ਾਂਤ ਕਰਵਾਇਆ। ਦੋਵੇਂ ਧਿਰਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਫੋਨ 'ਤੇ ਗੱਲ ਕਰ ਅਖਿਲੇਸ਼ ਯਾਦਵ ਤੋਂ ਜਾਣਿਆ ਮੁਲਾਇਮ ਸਿੰਘ ਦਾ ਹਾਲ-ਚਾਲ
ਦਰਅਸਲ, ਪੰਜਾਬੀ ਗਾਇਕ ਜੀ ਖਾਨ ਐਤਵਾਰ ਸ਼ਾਮ ਨੂੰ ਸੰਗਲਾਂਵਾਲਾ ਸ਼ਿਵਾਲਾ ਮੰਦਰ ਵਿਚ ਮੁਆਫ਼ੀ ਮੰਗਣ ਲਈ ਪੁੱਜਾ ਸੀ। ਇਸ ਦੌਰਾਨ ਸ਼ਿਵ ਸੈਨਾ ਪੰਜਾਬ ਦੇ ਰਾਜੀਵ ਟੰਡਨ ਤੇ ਉਸ ਦੇ ਮੈਂਬਰ ਅੰਦਰ ਬੈਠੇ ਹੋਏ ਸਨ, ਜਿਨ੍ਹਾਂ ਨੇ ਆਪਸੀ ਸਹਿਮਤੀ ਨਾਲ ਜੀ ਖਾਨ ਨੂੰ ਮੁਆਫ਼ ਕਰ ਦਿੱਤਾ ਸੀ। ਇਸ ਦੌਰਾਨ ਦੂਜੇ ਹਿੰਦੂ ਸੰਗਠਨ ਦੇ ਲੋਕ ਪੁੱਜ ਗਏ, ਜਿਨ੍ਹਾਂ ਨੇ ਮੰਦਰ ਦੇ ਅੰਦਰ ਹੀ ਜੀ ਖਾਨ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰੇਬਾਜ਼ੀ ਹੋਣ ਦੀ ਵਜ੍ਹਾ ਜਾਣਨ ਲਈ ਜਿਵੇਂ ਹੀ ਸ਼ਿਵ ਸੈਨਾ ਪੰਜਾਬ ਦੇ ਮੈਂਬਰ ਉਨ੍ਹਾਂ ਵਿਅਕਤੀਆਂ ਕੋਲ ਗਏ ਤਾਂ ਉਨ੍ਹਾਂ ਦੀ ਆਪਸੀ ਬਹਿਸ ਹੋਣ ਤੋਂ ਬਾਅਦ ਝੜਪ ਹੋ ਗਈ। ਦੇਖਦੇ ਹੀ ਦੇਖਦੇ ਮੰਦਰ ਦਾ ਮਾਹੌਲ ਖਰਾਬ ਹੋਣ ਲੱਗ ਪਿਆ ਤੇ ਮੱਥਾ ਟੇਕਣ ਆਏ ਸ਼ਰਧਾਲੂ ਇਧਰ-ਉਧਰ ਭੱਜਣ ਲੱਗੇ।
ਇਹ ਵੀ ਪੜ੍ਹੋ : UP ਦੇ ਭਦੋਹੀ 'ਚ ਦੁਰਗਾ ਪੂਜਾ ਪੰਡਾਲ 'ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਲੋਕ ਝੁਲਸੇ
ਹਿੰਦੂ ਨੇਤਾਵਾਂ 'ਚ ਆਪਸੀ ਝੜਪ ਦੇਖ ਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੋਵੇਂ ਹਿੰਦੂ ਸੰਗਠਨਾਂ ਦੇ ਮੈਂਬਰਾਂ ’ਚ ਜੰਮ ਕੇ ਹੱਥੋਪਾਈ ਹੋਈ ਅਤੇ ਉਨ੍ਹਾਂ ਇੱਟਾਂ-ਰੋੜੇ ਇਕ-ਦੂਜੇ ’ਤੇ ਵਰ੍ਹਾਏ। ਮੰਦਰ ਦੇ ਅੰਦਰ ਬੈਠੇ ਹਿੰਦੂਆਂ ਦਾ ਦੋਸ਼ ਹੈ ਕਿ ਦੂਜੀ ਧਿਰ ਨੇ ਮੰਦਰ ਦੇ ਮੁੱਖ ਮਹੰਤ ਨੂੰ ਅਪਸ਼ਬਦ ਬੋਲੇ ਅਤੇ ਮੰਦਰ ਦਾ ਅਪਮਾਨ ਕੀਤਾ ਹੈ, ਜਦਕਿ ਦੂਜੇ ਹਿੰਦੂ ਸੰਗਠਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਉਨ੍ਹਾਂ ਨੂੰ ਜੀ ਖਾਨ ਨੂੰ ਮੁਆਫ਼ੀ ਨਹੀਂ ਦੇਣੀ ਚਾਹੀਦੀ ਸੀ ਅਤੇ ਜੇਕਰ ਮੁਆਫ਼ੀ ਦੇਣੀ ਸੀ ਤਾਂ ਉਨ੍ਹਾਂ ਨੂੰ ਵੀ ਬੁਲਾਉਣਾ ਚਾਹੀਦਾ ਸੀ। ਉਧਰ ਪੁਲਸ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਸਵੰਤ ਰਾਏ ਦਿੱਲੀ ਅੰਡਰ-19 ਪੁਰਸ਼ ਕ੍ਰਿਕਟ ਟੀਮ ਦੇ ਕੋਚ ਨਿਯੁਕਤ
NEXT STORY