ਮੋਤਿਹਾਰੀ/ਬਿਹਾਰ (ਏਜੰਸੀ) : ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੇਸਰੀਆ ਥਾਣਾ ਖੇਤਰ ਦੇ ਪਿੰਡ ਲੋਹਰਗਾਂਵਾ ਵਿੱਚ ਮੰਗਲਵਾਰ ਨੂੰ ਤਾਲਾਬ ਵਿੱਚ ਡੁੱਬਣ ਕਾਰਨ 6 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ: ਮਹਿੰਗਾਈ ਦਾ ਡਰ! 81 ਡਾਲਰ ਦੇ ਪਾਰ ਪਹੁੰਚਿਆ ਕੱਚਾ ਤੇਲ, ਕੀ ਭਾਰਤ 'ਚ ਵੀ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ?
ਖੇਡਦੇ-ਖੇਡਦੇ ਵਾਪਰਿਆ ਭਾਣਾ
ਪੁਲਸ ਸੂਤਰਾਂ ਅਨੁਸਾਰ ਲੋਹਰਗਾਂਵਾ ਪਿੰਡ ਦੇ ਕੁਝ ਬੱਚੇ ਪਿੰਡ ਦੇ ਹੀ 'ਗੁਲਰੀ ਤਾਲਾਬ' ਕੋਲ ਖੇਡ ਰਹੇ ਸਨ। ਖੇਡਦੇ-ਖੇਡਦੇ 6 ਬੱਚੇ ਤਾਲਾਬ ਵਿੱਚ ਨਹਾਉਣ ਉਤਰ ਗਏ। ਨਹਾਉਂਦੇ ਸਮੇਂ ਬੱਚੇ ਅਚਾਨਕ ਡੂੰਘੇ ਪਾਣੀ ਵਿੱਚ ਚਲੇ ਗਏ, ਜਿਸ ਕਾਰਨ ਉਹਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸਥਾਨਕ ਲੋਕਾਂ ਅਤੇ SDRF ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਸਾਰੇ ਬੱਚਿਆਂ ਦੀਆਂ ਲਾਸ਼ਾਂ ਨੂੰ ਤਾਲਾਬ ਵਿੱਚੋਂ ਬਾਹਰ ਕੱਢ ਲਿਆ ਹੈ। ਮ੍ਰਿਤਕ ਬੱਚਿਆਂ ਵਿੱਚ ਤਿੰਨ ਸਕੀਆਂ ਭੈਣਾਂ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਧਰਮਿੰਦਰ ਸਾਹਨੀ ਦੀਆਂ 3 ਧੀਆਂ ਦੀਕਸ਼ਾ ਕੁਮਾਰੀ (12), ਸੋਨਾਕਸ਼ੀ ਕੁਮਾਰੀ (10) ਅਤੇ ਪ੍ਰਿਆ ਕੁਮਾਰੀ (07), ਪ੍ਰਿਸ ਕੁਮਾਰ ਪੁੱਤਰ (12) ਤੇ ਛੋਟੀ ਕੁਮਾਰੀ (10) ਧੀ ਮਨੋਜ ਸਾਹਨੀ, ਸੋਨਾਲੀ ਕੁਮਾਰੀ (12) ਧੀ ਕਾਮੇਸ਼ਵਰ ਸਾਹਨੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਇਰਾਨ-ਇਜ਼ਰਾਈਲ ਜੰਗ ਦਾ ਅਸਰ: CBSE ਨੇ ਪੱਛਮੀ ਏਸ਼ੀਆ ’ਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦਾ ਐਲਾਨ
ਪੂਰਬੀ ਚੰਪਾਰਨ ਦੇ ਜ਼ਿਲ੍ਹਾ ਮੈਜਿਸਟ੍ਰੇਟ (DM) ਸੌਰਭ ਜੋਰਵਾਲ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਬਿਹਾਰ ਸਰਕਾਰ ਵੱਲੋਂ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਿਵਲ ਸਰਜਨ ਨੂੰ ਰਾਤੋ-ਰਾਤ ਪੋਸਟਮਾਰਟਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਬੱਚਿਆਂ ਦਾ ਅੰਤਿਮ ਸੰਸਕਾਰ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ''ਉਹ ਮੈਨੂੰ ਮਾਰ ਦੇਣਗੇ..!'', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ ਨੂੰ ਸਤਾਉਣ ਲੱਗਾ ਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਰਾਨ-ਇਜ਼ਰਾਈਲ ਜੰਗ ਦਾ ਅਸਰ: CBSE ਨੇ ਪੱਛਮੀ ਏਸ਼ੀਆ ’ਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
NEXT STORY