ਹੈਮਿਲਟਨ— ਨਿਊਜ਼ੀਲੈਂਡ ਨੇ ਪੰਜਵੇਂ ਅਤੇ ਆਖਰੀ ਟੈਸਟ 'ਚ ਭਾਰਤੀ ਮਹਿਲਾ ਹਾਕੀ ਟੀਮ ਨੂੰ 6-2 ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 5-0 ਨਾਲ ਜਿੱਤ ਲਈ। ਸ਼ੁਰੂਆਤ ਤੋਂ ਹੀ ਕੀਵੀ ਟੀਮ ਨੇ ਆਪਣਾ ਦਬਦਬਾ ਬਣਾ ਲਿਆ ਸੀ। ਓਲੀਵੀਆ ਮੇਰੀ ਨੇ ਪਹਿਲੇ ਕੁਆਰਟਰ 'ਚ ਚੌਥੇ ਮਿੰਟ 'ਚ ਗੋਲ ਕੀਤਾ। ਇਸ ਤੋਂ ਬਾਅਦ 15ਵੇਂ ਮਿੰਟ 'ਚ ਉਸ ਨੇ ਦੂਜਾ ਗੋਲ ਕਰਕੇ ਟੀਮ ਨੂੰ 2-0 ਨਾਲ ਬੜ੍ਹਤ ਦਿਵਾ ਦਿੱਤੀ। ਦੂਜੇ ਕੁਆਰਟਰ 'ਚ ਭਾਰਤ ਨੂੰ 22ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਦੀਪਗ੍ਰੇਸ ਇੱਕਾ ਨੇ ਗੋਲ 'ਚ ਬਦਲਿਆ।
ਨਿਊਜ਼ੀਲੈਂਡ ਲਈ ਹਾਲਾਂਕਿ ਪਿੱਪਾ ਹੈਵਰਡ ਨੇ 27ਵੇਂ ਮਿੰਟ 'ਚ ਤੀਜਾ ਗੋਲ ਦਾਗ ਕੇ ਸਕੋਰ 3-1 ਕਰ ਦਿੱਤਾ। ਭਾਰਤ ਨੂੰ ਤੀਜੇ ਕੁਆਰਟਰ 'ਚ 33ਵੇਂ ਮਿੰਟ 'ਚ ਤੀਜਾ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਕਪਤਾਨ ਰਾਨੀ ਨੇ ਗੋਲ 'ਚ ਤਬਦੀਲ ਕੀਤਾ। ਇਸ ਤੋਂ ਬਾਅਦ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੁਰਜੀਤ ਕੌਰ ਉਨ੍ਹਾਂ ਨੂੰ ਗੋਲ 'ਚ ਨਹੀਂ ਬਦਲ ਸਕੀ। ਨਿਊਜ਼ੀਲੈਂਡ ਨੇ ਇਸ ਤੋਂ ਬਾਅਦ ਚਾਰ ਮਿੰਟਾਂ ਦੇ ਅੰਦਰ ਤਿੰਨ ਗੋਲ ਕੀਤੇ। ਇਹ ਗੋਲ ਨਤਾਸ਼ਾ ਐੱਫ (37ਵੇਂ ਮਿੰਟ 'ਚ), ਸਾਮੰਥਾ ਹੈਰੀਸਨ (38ਵੇਂ ਮਿੰਟ 'ਚ) ਅਤੇ ਕਸਟਰਨ ਪੀਅਰਸ (40ਵੇਂ ਮਿੰਟ 'ਚ) ਕੀਤੇ। ਭਾਰਤ ਨੇ ਆਖਰੀ 15 ਮਿੰਟਾਂ 'ਚ ਗੋਲ ਕਰਨ ਦੀ ਕਾਫੀ ਕੋਸ਼ਿਸ ਕੀਤੀ ਪਰ ਸਫਲਤਾ ਨਹੀਂ ਮਿਲ ਸਕੀ।
ਹਾਰੇ ਮੈਚਾਂ ਦਾ ਫਾਈਨਲ 'ਚ ਮੇਰੇ ਪ੍ਰਦਰਸ਼ਨ 'ਤੇ ਨਹੀਂ ਹੋਵੇਗਾ ਕੋਈ ਅਸਰ : ਕਰਨ ਸ਼ਰਮਾ
NEXT STORY