ਨਵੀਂ ਦਿੱਲੀ - ਅਡਾਨੀ ਸਮੂਹ ਬਾਰੇ ਨਿਵੇਸ਼ ਖੋਜ ਕੰਪਨੀ ਹਿੰਡਨਬਰਗ ਰਿਸਰਚ ਦੁਆਰਾ ਕੀਤੇ ਗਏ ਹਾਲ ਹੀ ਦੇ ਖੁਲਾਸਿਆਂ ਨੇ ਭਾਰਤੀ ਬਾਜ਼ਾਰ ਵਿੱਚ ਭਾਰੀ ਉਥਲ-ਪੁਥਲ ਮਚਾ ਦਿੱਤੀ ਸੀ। ਹਿੰਡਨਬਰਗ ਰਿਸਰਚ ਭਾਰਤ ਵਿੱਚ ਇੱਕ ਹੋਰ ਵੱਡਾ ਧਮਾਕਾ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ X 'ਤੇ ਇਕ ਪੋਸਟ 'ਚ ਕਿਹਾ ਕਿ ਉਹ ਭਾਰਤ 'ਚ ਜਲਦ ਹੀ ਕੁਝ ਵੱਡਾ ਖੁਲਾਸਾ ਕਰੇਗੀ।
ਹਿੰਡਨਬਰਗ ਰਿਸਰਚ ਨੇ ਪਿਛਲੇ ਸਾਲ 24 ਜਨਵਰੀ ਨੂੰ ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰਾਂ ਦੀ ਵਿਕਰੀ ਤੋਂ ਠੀਕ ਪਹਿਲਾਂ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ 'ਚ ਅਡਾਨੀ ਗਰੁੱਪ 'ਤੇ ਸ਼ੇਅਰਾਂ ਦੀਆਂ ਕੀਮਤਾਂ 'ਚ ਹੇਰਾਫੇਰੀ ਸਮੇਤ ਕਈ ਦੋਸ਼ ਲਾਏ ਗਏ ਸਨ। ਅਡਾਨੀ ਸਮੂਹ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਪਰ ਰਿਪੋਰਟ ਦੇ ਕਾਰਨ ਸਮੂਹ ਦੀ ਮਾਰਕੀਟ ਕੈਪ 150 ਬਿਲੀਅਨ ਡਾਲਰ ਤੱਕ ਡਿੱਗ ਗਈ।
Hindenburg Research ਦੀ ਸਥਾਪਨਾ ਨਾਥਨ ਐਂਡਰਸਨ ਦੁਆਰਾ 2017 ਵਿੱਚ ਕੀਤੀ ਗਈ ਸੀ। ਅਸਲ ਵਿੱਚ ਇਹ ਇੱਕ ਫੋਰੈਂਸਿਕ ਵਿੱਤੀ ਖੋਜ ਫਰਮ ਹੈ ਜੋ ਇਕੁਇਟੀ, ਕ੍ਰੈਡਿਟ ਅਤੇ ਡੈਰੀਵੇਟਿਵਜ਼ ਦਾ ਵਿਸ਼ਲੇਸ਼ਣ ਕਰਦੀ ਹੈ। ਕੰਪਨੀ ਦਾ ਨਾਮ 6 ਮਈ, 1937 ਨੂੰ ਹੋਈ ਹਾਈ ਪ੍ਰੋਫਾਈਲ ਹਿੰਡਨਬਰਗ ਏਅਰਸ਼ਿਪ ਹਾਦਸੇ ਦੇ ਬਾਅਦ ਰੱਖਿਆ ਗਿਆ ਹੈ। ਇਹ ਹਾਦਸਾ ਅਮਰੀਕਾ ਦੇ ਨਿਊਜਰਸੀ ਦੇ ਮਾਨਚੈਸਟਰ ਟਾਊਨਸ਼ਿਪ ਵਿੱਚ ਵਾਪਰਿਆ।
ਹਿੰਡਨਬਰਗ ਰਿਸਰਚ ਕਿਸੇ ਵੀ ਕੰਪਨੀ ਵਿੱਚ ਹੋ ਰਹੀਆਂ ਬੇਨਿਯਮੀਆਂ ਦਾ ਪਤਾ ਲਗਾਉਂਦੀ ਹੈ ਅਤੇ ਫਿਰ ਇਸ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਨਜ਼ਰ ਮੈਨ ਮੇਡ ਡਿਜ਼ਾਸਟਰ 'ਤੇ ਰੱਖਦੀ ਹੈ। ਇਨ੍ਹਾਂ ਵਿੱਚ ਲੇਖਾ-ਜੋਖਾ, ਕੁਪ੍ਰਬੰਧਨ ਅਤੇ ਲੁਕਵੇਂ ਲੈਣ-ਦੇਣ ਵਿੱਚ ਬੇਨਿਯਮੀਆਂ ਸ਼ਾਮਲ ਹਨ। ਕੰਪਨੀ ਫਿਰ ਮੁਨਾਫਾ ਕਮਾਉਣ ਲਈ ਟਾਰਗੇਟ ਕੰਪਨੀ ਦੇ ਖਿਲਾਫ ਸੱਟਾ ਲਗਾਉਂਦੀ ਹੈ।
ਪੈਟਰੋਲ ਤੇ ਡੀਜ਼ਲ ਸਸਤਾ! ਤੇਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ...ਨਵੇਂ ਰੇਟ ਜਾਰੀ
NEXT STORY