ਬਿਜ਼ਨੈੱਸ ਡੈਸਕ - ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨਾਲ ਰੋਜ਼ਾਨਾ ਦੇ ਇਸਤੇਮਾਲ ਦਾ ਸਾਮਾਨ ਬਣਾਉਣ ਵਾਲੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਕੰਪਨੀਆਂ ਦੇ ਲਾਭ ’ਤੇ ਦਬਾਅ ਬਣੇ ਰਹਿਣ ਦਾ ਖਦਸ਼ਾ ਹੈ। ਤਿਉਹਾਰੀ ਸੀਜ਼ਨ ’ਚ ਗਾਹਕਾਂ ਦੀ ਮੰਗ ਬਣਾਏ ਰੱਖਣ ਲਈ ਕੰਪਨੀਆਂ ਵਧੀ ਹੋਈ ਲਾਗਤ ਦਾ ਕੁਝ ਬੋਝ ਖੁਦ ਚੁੱਕ ਰਹੀਆਂ ਹਨ। ਹਾਲਾਂਕਿ ਹੁਣ ਉਹ ਕੀਮਤਾਂ ਵਧਾਉਣ ਅਤੇ ਲਾਗਤ ਘਟਾਉਣ ਵਿਚਾਲੇ ਸੰਤੁਲਨ ਬਣਾਉਣ ’ਚ ਜੁਟੀਆਂ ਹਨ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲਾ ਹੈ ਵੱਡਾ ਬਦਲਾਅ, ਮਾਹਰਾ ਨੇ ਕੀਮਤਾਂ ਨੂੰ ਲੈ ਕੇ ਕਰ'ਤੀ ਵੱਡੀ ਭਵਿੱਖਬਾਣੀ
ਸਤੰਬਰ ਤਿਮਾਹੀ ’ਚ ਕੱਚੇ ਮਾਲ ਦੀ ਲਾਗਤ ਵਧਣ ਨਾਲ ਕੰਪਨੀਆਂ ਦੇ ਲਾਭ ’ਤੇ ਦਬਾਅ ਹੋਰ ਵੱਧ ਗਿਆ। ਗ੍ਰਾਂਟ ਥਾਰਨਟਨ ਭਾਰਤ ਦੇ ਭਾਈਵਾਲ ਨਵੀਨ ਮਲਪਾਨੀ ਅਨੁਸਾਰ ਕੱਚੇ ਤੇਲ, ਪੈਕੇਜਿੰਗ ਸਮੱਗਰੀ, ਪਾਮ ਤੇਲ ਅਤੇ ਖੰਡ ਦੀਆਂ ਕੀਮਤਾਂ ’ਚ ਵਾਧੇ ਨਾਲ ਕੰਪਨੀਆਂ ਦੀ ਲਾਗਤ ਵਧੀ ਹੈ। ਸਤੰਬਰ ’ਚ ਪਾਮ ਤੇਲ ਦੀਆਂ ਕੀਮਤਾਂ ਸਾਲਾਨਾ ਆਧਾਰ ’ਤੇ ਲੱਗਭਗ 21 ਫੀਸਦੀ ਵਧ ਰਹੀਆਂ। ਉੱਥੇ ਹੀ ਮਹੀਨਾਵਾਰ ਆਧਾਰ ’ਤੇ 8 ਫੀਸਦੀ ਗਿਰਾਵਟ ਦੇ ਬਾਵਜੂਦ ਖੰਡ ਦੀਆਂ ਕੀਮਤਾਂ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਲੱਗਭਗ 18 ਫੀਸਦੀ ਉੱਚੀਆਂ ਰਹੀਆਂ।
ਇਹ ਵੀ ਪੜ੍ਹੋ : ਗੰਨੇ ਦੇ ਰਸ ਤੇ ਖੰਡ ਤੋਂ Ethanol ਬਣਾਉਣ 'ਤੇ ਲੱਗੀ ਰੋਕ; ਸਰਕਾਰ ਨੇ ਜਾਰੀ ਕੀਤੇ ਟੈਂਡਰ ਲਈ ਨਿਯਮ
ਮਲਪਾਨੀ ਨੇ ਕਿਹਾ ਕਿ ਕੰਪਨੀਆਂ ਕੀਮਤਾਂ ਵਧਾਉਣ ਅਤੇ ਕੰਮਕਾਜ ’ਚ ਸੁਧਾਰ ਜ਼ਰੀਏ ਵਧੀ ਲਾਗਤ ਦੀ ਪੂਰੀ ਭਰਪਾਈ ਨਹੀਂ ਕਰ ਪਾ ਰਹੀਆਂ ਹਨ। ਇਸ ਨਾਲ ਉਨ੍ਹਾਂ ਦੇ ਆਪ੍ਰੇਟਿੰਗ ਪ੍ਰੋਫਿਟ ’ਤੇ ਦਬਾਅ ਵਧ ਰਿਹਾ ਹੈ।
ਇਹ ਵੀ ਪੜ੍ਹੋ : ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ, MRP ਦੇ ਨਾਂ 'ਤੇ ਖੇਡੀ ਜਾ ਰਹੀ ਵੱਡੀ ਗੇਮ
ਪਾਰਲੇ ਪ੍ਰੋਡਕਟਸ ਦੇ ਮੁੱਖ ਮਾਰਕੀਟਿੰਗ ਅਧਿਕਾਰੀ ਮਯੰਕ ਸ਼ਾਹ ਨੇ ਕਿਹਾ ਕਿ ਵਧਦੀ ਮਹਿੰਗਾਈ ਐੱਫ. ਐੱਮ. ਸੀ. ਜੀ. ਉਦਯੋਗ ਲਈ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : 15 ਤੋਂ 30 ਅਕਤੂਬਰ ਤੱਕ ਕਈ ਦਿਨਾਂ ਲਈ ਬੰਦ ਰਹਿਣਗੇ Bank; ਵੇਖੋ ਛੁੱਟੀਆਂ ਦੀ ਸੂਚੀ
ਇਹ ਵੀ ਪੜ੍ਹੋ : FSSAI ਨੇ Gemini Edibles , Bigbasket ਤੇ FlipKart ਨੂੰ ਜਾਰੀ ਕੀਤੇ ਨੋਟਿਸ
ਇਹ ਵੀ ਪੜ੍ਹੋ : 20 ਅਕਤੂਬਰ ਤੋਂ ਸਸਤੇ ਹੋ ਜਾਣਗੇ NZ ਦੇ ਸ਼ਰਾਬ , ਸ਼ਹਿਦ ਤੇ ਕੀਵੀ ਸਮੇਤ ਇਹ 20 ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸ਼ੇਅਰ ਬਾਜ਼ਾਰ 'ਚ ਮੰਗਲਵਾਰ ਨੂੰ ਨਹੀਂ ਹੋਵੇਗੀ ਟ੍ਰੇਡਿੰਗ, BSE ਅਤੇ NSE ਰਹਿਣਗੇ ਬੰਦ
NEXT STORY