Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    3:53:22 PM

  • recovery in stock markets  sensex gains 790 points  nifty closes above 24 000

    ਸ਼ੇਅਰ ਬਾਜ਼ਾਰਾਂ 'ਚ ਸ਼ਾਨਦਾਰ ਰਿਕਵਰੀ : ਸੈਂਸੈਕ...

  • 36 year old boy dies after falling from tractor

    Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ...

  • govt school

    ਵੱਡੀ ਖ਼ਬਰ : ਬੰਬ ਨਾਲ ਉਡਾ'ਤਾ ਸਰਕਾਰੀ ਸਕੂਲ ! KP...

  • important news regarding water level in bhakra dam bbmb releases major update

    ਭਾਖੜਾ ਡੈਮ ਤੋਂ ਰਾਹਤ ਭਰੀ ਖ਼ਬਰ! BBMB ਨੇ ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਲਚਕੀਲਾ ਰਵੱਈਆ ਅਪਣਾ ਕੇ ਗੱਠਜੋੜ ਨੂੰ ਬਚਾਉਣ

ARTICLE News Punjabi(ਸੰਪਾਦਕੀ)

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਲਚਕੀਲਾ ਰਵੱਈਆ ਅਪਣਾ ਕੇ ਗੱਠਜੋੜ ਨੂੰ ਬਚਾਉਣ

  • Updated: 22 Jan, 2020 01:45 AM
Article
bjp and shiromani akali dal reserve alliance
  • Share
    • Facebook
    • Tumblr
    • Linkedin
    • Twitter
  • Comment

1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੇ ਗੱਠਜੋੜ ਸਹਿਯੋਗੀ ਤੇਜ਼ੀ ਨਾਲ ਵਧੇ ਅਤੇ ਉਨ੍ਹਾਂ ਨੇ ਰਾਜਗ ਦੇ ਸਿਰਫ 3 ਪਾਰਟੀਆਂ ਦੇ ਗੱਠਜੋੜ ਨੂੰ ਵਧਾਉਂਦੇ ਹੋਏ 26 ਪਾਰਟੀਆਂ ਤਕ ਪਹੁੰਚਾ ਦਿੱਤਾ।ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਸਿਆਸਤ ਤੋਂ ਹਟਣ ਪਿੱਛੋਂ ਭਾਜਪਾ ਦੀਆਂ ਕਈ ਸਹਿਯੋਗੀ ਪਾਰਟੀਆਂ ਵੱਖ-ਵੱਖ ਮੁੱਦਿਆਂ ’ਤੇ ਅਸਹਿਮਤੀ ਕਾਰਣ ਇਸ ਨੂੰ ਛੱਡ ਗਈਆਂ। ਹੁਣੇ ਜਿਹੇ ਭਾਜਪਾ ਦਾ ਸਭ ਤੋਂ ਵੱਧ 35 ਸਾਲ ਪੁਰਾਣਾ ਗੱਠਜੋੜ ਸਹਿਯੋਗੀ ‘ਸ਼ਿਵ ਸੈਨਾ’ ਮੱਤਭੇਦਾਂ ਕਾਰਣ ਭਾਜਪਾ ਨਾਲੋਂ ਅੱਡ ਹੋ ਗਿਆ ਅਤੇ ਹੁਣ 1998 ਤੋਂ ਭਾਜਪਾ ਨਾਲ ਚੱਲੇ ਆ ਰਹੇ ਦੂਜੇ ਸਭ ਤੋਂ ਵੱਧ ਪੁਰਾਣੇ ਗੱਠਜੋੜ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਇਸ ਦੇ ਸਬੰਧਾਂ ਵਿਚ ਤਰੇੜ ਆ ਰਹੀ ਹੈ। ਐੱਨ. ਆਰ. ਸੀ. ਅਤੇ ਸੀ. ਏ. ਏ. ਉੱਤੇ ਦੇਸ਼ ਵਿਚ ਮਚੇ ਘਮਾਸਾਣ ਦਰਮਿਆਨ ਦੋਹਾਂ ਪਾਰਟੀਆਂ ਵਿਚਾਲੇ ਦੂਰੀ ਵਧਣ ਦਾ ਪਹਿਲਾ ਸੰਕੇਤ ਪਿਛਲੇ ਮਹੀਨੇ ਉਦੋਂ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐੱਨ. ਆਰ. ਸੀ. ਨਾਲ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੀ. ਏ. ਏ. ਵਿਚ ਮੁਸਲਮਾਨਾਂ ਨੂੰ ਸ਼ਾਮਿਲ ਕਰਨ ਦੀ ਅਪੀਲ ਕੀਤੀ।

ਫਿਰ 24-25 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨਰੇਸ਼ ਗੁਜਰਾਲ ਨੇ ਐੱਨ. ਆਰ. ਸੀ. ਖਤਮ ਕਰਨ ਦੀ ਮੰਗ ਦੁਹਰਾਈ ਅਤੇ ਕਿਹਾ, ‘‘ਮੁਸਲਮਾਨਾਂ ਨੂੰ ਸੀ. ਏ. ਏ. ਵਿਚ ਸ਼ਾਮਿਲ ਕਰਨਾ ਅਤੇ ਐੱਨ. ਆਰ. ਸੀ. ਨੂੰ ਖਤਮ ਕਰਨਾ ਚਾਹੀਦਾ ਹੈ।’’ ਦੋਹਾਂ ਪਾਰਟੀਆਂ ਵਿਚਾਲੇ ਮੱਤਭੇਦਾਂ ਦੀ ਇਹ ਤਰੇੜ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਹੋਰ ਵਧ ਗਈ, ਜਦੋਂ ਭਾਜਪਾ ਆਗੂਆਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਆਦਾ ਸੀਟਾਂ ਮੰਗਣ ਨਾਲ ਸੀਟਾਂ ਦੀ ਵੰਡ ’ਤੇ ਡੈੱਡਲਾਕ ਕਾਰਣ ਦੋਹਾਂ ਦਰਮਿਆਨ ਤਣਾਅ ਪੈਦਾ ਹੋ ਗਿਆ, ਜਦਕਿ ਕੁਝ ਲੋਕਾਂ ਮੁਤਾਬਿਕ ਇਸ ਦੀ ਅਸਲੀ ਵਜ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਸੀ. ਏ. ਏ. ਦੇ ਵਿਰੋਧ ਵਿਚ ਦਿੱਤਾ ਗਿਆ ਬਿਆਨ ਹੈ।ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿੰਘ ਸਿਰਸਾ ਮੁਤਾਬਿਕ, ‘‘ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਉੱਤੇ ਵਾਰ-ਵਾਰ ਸੀ. ਏ. ਏ. ਦੇ ਸਮਰਥਨ ਲਈ ਦਬਾਅ ਪਾਇਆ ਜਾ ਰਿਹਾ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿਰੁੱਧ ਹੈ। ਮੁਸਲਮਾਨਾਂ ਨੂੰ ਧਰਮ ਦੇ ਨਾਂ ’ਤੇ ਬਾਹਰ ਕੱਢਣਾ ਠੀਕ ਨਹੀਂ ਹੈ। ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਵਿਧਾਨ ਸਭਾ ਦੀ ਚੋਣ ਨਹੀਂ ਲੜੇਗਾ।’’ਸ਼੍ਰੋਮਣੀ ਅਕਾਲੀ ਦਲ ਦੇ ਇਕ ਹੋਰ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਨੁਸਾਰ, ‘‘ਭਾਜਪਾ ਨੇ ਸੀ. ਏ. ਏ. ਉੱਤੇ ਸਟੈਂਡ ਬਦਲਣ ਲਈ ਕਿਹਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਅਜਿਹਾ ਨਹੀਂ ਕੀਤਾ ਅਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੀਆਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।’’

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਲੀਡਰਸ਼ਿਪ ਨੂੰ ਸਪੱਸ਼ਟ ਕਹਿ ਦਿੱਤਾ ਸੀ ਕਿ ਦਿੱਲੀ ਦੀਆਂ ਚੋਣਾਂ ਉਹ ਆਪਣੇ ਚੋਣ ਨਿਸ਼ਾਨ ‘ਤੱਕੜੀ’ ਉੱਤੇ ਹੀ ਲੜੇਗਾ ਅਤੇ ਜੇ ਭਾਜਪਾ ਦੇ ਨੇਤਾ ਸੀ. ਏ. ਏ. ਅਤੇ ‘ਕਮਲ’ ਦੇ ਨਿਸ਼ਾਨ ਉੱਤੇ ਚੋਣਾਂ ਲੜਨ ਦੇ ਸਟੈਂਡ ਉੱਤੇ ਡਟੇ ਹੋਏ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਸਟੈਂਡ ’ਤੇ ਡਟਿਆ ਹੋਇਆ ਹੈ।ਇਸ ਸਾਰੇ ਘਟਨਾਚੱਕਰ ਨਾਲ ਜਿੱਥੇ ਦਿੱਲੀ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਭਰਮ ਵਾਲੀ ਸਥਿਤੀ ਪੈਦਾ ਹੋ ਗਈ ਹੈ, ਉਥੇ ਹੀ ਭਾਜਪਾ ਨੇ ਇਕ ਸੀਟ ਜਜਪਾ ਅਤੇ ਦੋ ਸੀਟਾਂ ਜਨਤਾ ਦਲ (ਯੂ) ਨੂੰ ਚੋਣਾਂ ਲੜਨ ਲਈ ਅਲਾਟ ਕਰ ਦਿੱਤੀਆਂ ਹਨ।ਦੋਹਾਂ ਪਾਰਟੀਆਂ ਵਿਚਾਲੇ ਪੈਦਾ ਹੋਏ ਮੱਤਭੇਦਾਂ ਦਰਮਿਆਨ ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਸੀ. ਏ. ਏ. ਅਤੇ ਐੱਨ. ਆਰ. ਸੀ. ਦਾ ਵਿਰੋਧ ਕਰਨਾ ਹੀ ਸੀ ਤਾਂ ਸੰਸਦ ਵਿਚ ਕਿਉਂ ਨਹੀਂ ਕੀਤਾ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਜਾ ਰਿਹਾ ਇਹ ਵਿਰੋਧ ਆਪਣੀ ਸਥਿਤੀ ਨੂੰ ਕਮਜ਼ੋਰ ਦੇਖਦਿਆਂ ਦਬਾਅ ਵਾਲੀ ਸਿਆਸਤ ਦਾ ਹਿੱਸਾ ਹੈ। ਬੇਸ਼ੱਕ ਹੀ ਇਹ ਲਾਈਨਾਂ ਲਿਖੇ ਜਾਣ ਤਕ ਕਿਸੇ ਵੀ ਧਿਰ ਨੇ ਗੱਠਜੋੜ ਤੋੜਿਆ ਨਹੀਂ ਹੈ ਪਰ ਲੋਕਾਂ ਵਿਚ ਇਸ ਸਾਰੇ ਘਟਨਾਚੱਕਰ ਨਾਲ ਨਾਂਹ-ਪੱਖੀ ਸੰਦੇਸ਼ ਹੀ ਗਏ ਹਨ।

ਦੋਹਾਂ ਪਾਰਟੀਆਂ ਦੇ ਇਕੱਠੇ ਹੋਣ ਨਾਲ ਅੱਤਵਾਦ ਪੀੜਤ ਪੰਜਾਬ ਵਿਚ ਭਾਈਚਾਰਾ ਮਜ਼ਬੂਤ ਹੋਇਆ ਪਰ ਇਹ ਵੀ ਤੈਅ ਹੈ ਕਿ ਦਿੱਲੀ ਵਿਚ ਗੱਠਜੋੜ ਟੁੱਟਣ ਦੀ ਸਥਿਤੀ ਵਿਚ ਇਸ ਦੀ ਪ੍ਰਤੀਕਿਰਿਆ ਵਜੋਂ ਪੰਜਾਬ ਵਿਚ ਵੀ, ਜਿੱਥੇ ਇਹ 1998 ਤੋਂ ਮਿਲ ਕੇ ਚੋਣਾਂ ਲੜਦੇ ਆ ਰਹੇ ਹਨ, ਗੱਠਜੋੜ ਪ੍ਰਭਾਵਿਤ ਹੋਵੇਗਾ ਅਤੇ ਫੁੱਟਪਾਊ ਤਾਕਤਾਂ ਨੂੰ ਸਿਰ ਚੁੱਕਣ ਦਾ ਮੌਕਾ ਮਿਲੇਗਾ।ਇਸ ਲਈ ਦਿੱਲੀ ਹੀ ਨਹੀਂ, ਸਗੋਂ ਪੰਜਾਬ ਵਿਚ ਵੀ ਦੋਹਾਂ ਪਾਰਟੀਆਂ ਦਾ ਗੱਠਜੋੜ ਬਣੇ ਰਹਿਣ ਵਿਚ ਹੀ ਦੇਸ਼ ਅਤੇ ਦੋਹਾਂ ਪਾਰਟੀਆਂ ਦੀ ਭਲਾਈ ਹੈ ਕਿਉਂਕਿ ਅੱਡੋ-ਅੱਡ ਚੋਣਾਂ ਲੜ ਕੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾ ਪੰਜਾਬ ਵਿਚ ਸੱਤਾ ਵਿਚ ਆ ਸਕਣਗੇ ਅਤੇ ਨਾ ਹੀ ਦਿੱਲੀ ਵਿਚ। ਸਮੇਂ ਦੀ ਮੰਗ ਹੈ ਕਿ ਇਸ ਮਾਮਲੇ ਵਿਚ ਦੋਹਾਂ ਹੀ ਪਾਰਟੀਆਂ ਦੇ ਨੇਤਾ ਲਚਕੀਲਾ ਰਵੱਈਆ ਅਪਣਾ ਕੇ ਇਸ ਗੱਠਜੋੜ ਨੂੰ ਬਚਾਉਣ।

–ਵਿਜੇ ਕੁਮਾਰ\\\

  • ਅਕਾਲੀ ਦਲ
  • ਗੱਠਜੋੜ
  • reserve
  • alliance

ਦੇਸ਼ ’ਚ ਲਗਾਤਾਰ ਹੋ ਰਹੀਆਂ ‘ਬੈਂਕ ਅਤੇ ਏ. ਟੀ. ਐੱਮ.’ ਲੁੱਟਣ ਦੀਆਂ ਵਾਰਦਾਤਾਂ

NEXT STORY

Stories You May Like

  • shiromani akali dal  canadian delegation  sukhbir singh badal
    ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ’ਚ ਸ਼ਾਮਲ ਪਰਮਜੀਤ ਢਿੱਲੋਂ ਦਾ ਕੈਨੇਡਾ ਪੁੱਜਣ ’ਤੇ ਭਰਵਾਂ ਸਵਾਗਤ
  • shiromani akali dal announces 168 member list core committee
    ਸ਼੍ਰੋਮਣੀ ਅਕਾਲੀ ਦਲ ਨੇ ਕੂੰਮਕਲਾਂ ਸਰਕਲ ਕੋਰ ਕਮੇਟੀ ਦੀ 168 ਮੈਂਬਰੀ ਸੂਚੀ ਐਲਾਨੀ
  • delegation of the revived shiromani akali dal will meet the governor
    ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦਾ ਉਚ ਪੱਧਰੀ ਵਫ਼ਦ ਅੱਜ ਰਾਜਪਾਲ ਨੂੰ ਮਿਲੇਗਾ
  • akali dal bjp alliance
    ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਆ ਗਿਆ ਕੇਂਦਰੀ ਮੰਤਰੀ ਦਾ ਵੱਡਾ ਬਿਆਨ, ਕਿਹਾ 'ਛੋਟੇ ਭਰਾ ਦੀ ਭੂਮਿਕਾ...'
  • assembly elections  akali dal  overseas punjabis
    ਵਿਦੇਸ਼ਾਂ 'ਚ ਵੱਸਦੇ ਪੰਜਾਬੀ 2022 ਦੀ ਗਲਤੀ ਸੁਧਾਰ ਕੇ ਅਕਾਲੀ ਦਲ ਦੀ ਸਰਕਾਰ ਬਣਾਉਣ : ਅਕਾਲੀ ਆਗੂ
  • sad delegation in canada
    ਕੈਨੇਡਾ ਪੁੱਜਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ, 'ਕੈਨੇਡਾ ਇੰਡੀਆ ਫਾਊਂਡੇਸ਼ਨ' ਨੇ ਕੀਤਾ ਸ਼ਾਨਦਾਰ ਸੁਆਗਤ
  • nayab singh saini interview
    ਪੰਜਾਬ 'ਚ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਨਾਇਬ ਸਿੰਘ ਸੈਣੀ ਦਾ ਵੱਡਾ ਬਿਆਨ
  • municipal corporation patiala  sukhwinderpal singh minta
    ਸੁਖਵਿੰਦਰਪਾਲ ਸਿੰਘ ਮਿੰਟਾ ਨੇ ਅਕਾਲੀ ਦਲ 'ਚੋਂ ਦਿੱਤਾ ਅਸਤੀਫਾ
  • jalandhar municipal corporation and traffic police take action goods seized
    ਜਲੰਧਰ ਨਗਰ ਨਿਗਮ ਤੇ ਟ੍ਰੈਫਿਕ ਪੁਲਸ ਦਾ ਐਕਸ਼ਨ, ਸਾਮਾਨ ਜ਼ਬਤ ਕਰਕੇ ਵਾਹਨ ਕੀਤੇ ਟੋਅ
  • special revision of voter list under sir started from in jalandhar
    ਜਲੰਧਰ 'ਚ ਭਲਕੇ ਤੋਂ SIR ਤਹਿਤ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦੀ ਸ਼ੁਰੂਆਤ,...
  • hooliganism in jalandhar
    ਜਲੰਧਰ 'ਚ ਗੁੰਡਾਗਰਦੀ! ਚੱਲੇ ਇੱਟਾਂ-ਪੱਥਰ, ਲੋਕਾਂ ਨੇ ਛੱਤਾਂ ਤੋਂ ਛਾਲ ਮਾਰ ਕੇ...
  • robbery incident in jalandhar  doctor  s wife attacked  gold chain looted
    ਜਲੰਧਰ 'ਚ ਲੁੱਟ ਦੀ ਵਾਰਦਾਤ! ਡਾਕਟਰ ਦੀ ਪਤਨੀ 'ਤੇ ਹਮਲਾ ਕਰਕੇ ਲੁੱਟੀ ਚੇਨ
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
Trending
Ek Nazar
famous actress becomes mother of twins after 7 failed ivf attempts

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ,...

indians deported from canada

ਕੈਨੇਡਾ ਨੇ ਡਿਪੋਰਟ ਕੀਤੇ 2 ਭਾਰਤੀ, ਇਕ ਪੰਜਾਬੀ ਨੌਜਵਾਨ 'ਤੇ ਵੀ ਲਟਕੀ ਦੇਸ਼...

famous actress announces good news after 6 months of marriage

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

bollywood s famous singer has been waiting to hear her own voice for 2 years

2 ਸਾਲਾਂ ਤੋਂ ਆਪਣੀ ਹੀ ਆਵਾਜ਼ ਸੁਣਨ ਨੂੰ ਤਰਸੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ, ਇਸ...

at the age of 18  a famous actress bought a car worth 80 lakhs

ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ...

veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • indian security personnel are transporting drugs to prisons
      ‘ਭਾਰਤੀ ਸੁਰੱਖਿਆ ਮੁਲਾਜ਼ਮ ਹੀ’ ਜੇਲ੍ਹਾਂ ’ਚ ਪਹੁੰਚਾ ਰਹੇ ਨਸ਼ਾ!
    • the ill effects of the war in iran will be felt for a long
      ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ...
    • fakeness is rampant in the country
      ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਅਧਿਕਾਰੀ!
    • when will the series of deaths due to road accidents stop
      ‘ਕਦੋਂ ਰੁਕੇਗਾ ਸੜਕ ਹਾਦਸਿਆਂ ਨਾਲ’ ਮੌਤਾਂ ਦਾ ਸਿਲਸਿਲਾ!
    •   unstoppable hooliganism   of those in power and their relatives
      ‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!
    • explosives and weapons continuously being recovered in the country
      ‘ਦੇਸ਼ ’ਚ ਲਗਾਤਾਰ ਬਰਾਮਦ ਹੋ ਰਹੇ’ ਵਿਸਫੋਟਕ ਤੇ ਹਥਿਆਰ!
    • double crisis on farmers
      ਕਿਸਾਨਾਂ ’ਤੇ ਦੋਹਰਾ ਸੰਕਟ ਇਕ ਤਾਂ ਬਰਸਾਤ ਘੱਟ ਅਤੇ ਦੂਜਾ ਯੂਰੀਆ ਦੀ ਘਾਟ!
    • throwing shoes and eggs at political leaders
      ‘ਸਿਆਸੀ ਆਗੂਆਂ ’ਤੇ ਜੁੱਤੀਆਂ, ਆਂਡੇ ਸੁੱਟਣਾ’ ਵਿਰੋਧ ਵਿਖਾਵੇ ਦਾ ਮਾਧਿਅਮ ਬਣਿਆ!
    • human control over a  i  is essential
      ‘ਏ. ਆਈ. ’ਤੇ ਮਨੁੱਖ ਦਾ ਕੰਟਰੋਲ ਜ਼ਰੂਰੀ ਹੈ’ ਨਾ ਕਿ ਏ. ਆਈ. ਦਾ ਮਨੁੱਖ ’ਤੇ!
    • those who rob young people by giving them the lure of jobs
      ‘ਨੌਕਰੀ ਦਾ ਲਾਲਚ ਦੇ ਕੇ’ ਨੌਜਵਾਨਾਂ ਨੂੰ ਲੁੱਟਣ ਵਾਲੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +