ਚੀਨ ਦਾ ਜਾਸੂਸੀ ਨੈੱਟਵਰਕ ਦੁਨੀਆ ’ਚ ਸਭ ਤੋਂ ਤੇਜ਼ ਨੈੱਟਵਰਕ ’ਚੋਂ ਇਕ ਹੈ, ਚੀਨ ਨੇ ਆਪਣੇ ਕਈ ਜਾਸੂਸਾਂ ਨੂੰ ਅਮਰੀਕਾ ਦੇ ਕਈ ਖੇਤਰਾਂ ’ਚ ਛੱਡਿਆ ਹੋਇਆ ਹੈ, ਜੋ ਚੀਨ ਨੂੰ ਅਮਰੀਕਾ ਦੀ ਹਰ ਛੋਟੀ-ਵੱਡੀ ਗੱਲ ਦੇ ਬਾਰੇ ’ਚ ਜਾਣਕਾਰੀ ਦਿੰਦੇ ਹਨ। ਚੀਨ ਨੇ ਆਪਣੇ ਜਾਸੂਸਾਂ ਨੂੰ ਅਮਰੀਕੀ ਯੂਨੀਵਰਸਿਟੀਆਂ, ਪੁਲਸ ਸੇਵਾ, ਫੌਜ, ਫਿਲਮ ਜਗਤ, ਅਮਰੀਕਾ ਥਿੰਕਟੈਂਕ, ਸੀਮਾ ਸੁਰੱਖਿਆ ਸਮੇਤ ਅਮਰੀਕੀ ਪੁਲਾੜ ਖੋਜ ਕੇਂਦਰ, ਦਵਾਈ ਬਣਾਉਣ ਦੀਆਂ ਕੰਪਨੀਆਂ ’ਚ ਵੀ ਨਿਯੁਕਤ ਕਰ ਲਿਆ ਹੈ।
ਦਰਅਸਲ ਚੀਨ ਦਾ ਇਕ ਸੌਖਾ ਢੰਗ ਹੈ ਜਿਸ ’ਤੇ ਉਹ ਅਾਸਾਨੀ ਨਾਲ ਕੰਮ ਕਰਦਾ ਹੈ। ਚੀਨ ਕਿਸੇ ਵੀ ਦੇਸ਼ ਦੇ ਮਹੱਤਵਪੂਰਨ ਅਹੁਦਿਆਂ ’ਤੇ ਬਿਰਾਜਮਾਨ ਵਿਅਕਤੀ ਨੂੰ ਖਰੀਦਣ ਲਈ ਉਸ ਨੂੰ ਪੈਸਿਆਂ ਦਾ ਭਰਪੂਰ ਲਾਲਚ ਦਿੰਦਾ ਹੈ। ਇਸ ਦੇ ਨਾਲ ਹੀ ਚੀਨ ਆਪਣੀ ਖੁਫੀਆ ਸੇਵਾ ’ਚ ਤਾਇਨਾਤ ਲੋਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇ ਕੇ ਅਮਰੀਕਾ ਸਮੇਤ ਪੂਰੀ ਦੁਨੀਆ ’ਚ ਜਾਸੂਸੀ ਲਈ ਭੇਜਦਾ ਹੈ।
ਇਨ੍ਹਾਂ ’ਚ ਚੀਨੀ ਵਿਦਿਆਰਥੀਆਂ ਤੋਂ ਲੈ ਕੇ ਚੀਨੀ ਖੋਜਕਰਤਾ, ਵਿਦੇਸ਼ੀ ਖੋਜਕਰਤਾਵਾਂ ਦੇ ਸਹਾਇਕ, ਇੱਥੋਂ ਤੱਕ ਕਿ ਮਹੱਤਵਪੂਰਨ ਦਫਤਰਾਂ ’ਚ ਕੰਮ ਕਰਨ ਵਾਲੇ ਕਲਰਕ ਤੱਕ ਸ਼ਾਮਲ ਹੁੰਦੇ ਹਨ। ਆਪ ਜਾਸੂਸਾਂ ਨੂੰ ਚੀਨ ਇਨ੍ਹਾਂ ਦੇਸ਼ਾਂ ’ਚ ਭੇਜਣ ਲਈ ਪਹਿਲਾਂ ਉਸ ਦੇਸ਼ ਦੇ ਕਾਨੂੰਨ ਦੀ ਪੂਰੀ ਜਾਣਕਾਰੀ ਲੈਂਦਾ ਹੈ। ਪੁਲਸ ਪ੍ਰਸ਼ਾਸਨ, ਅਦਾਲਤ ਅਤੇ ਦੂਜੇ ਅਹਿਮ ਵਿਭਾਗ ਕਿਵੇਂ ਕੰਮ ਕਰਦੇ ਹਨ, ਇਸ ਦੀ ਜਾਣਕਾਰੀ ਲੈ ਕੇ ਉਸ ’ਚ ਕਮੀਆਂ ਲੱਭਦਾ ਹੈ, ਜਿਸ ਨਾਲ ਜੇਕਰ ਚੀਨ ਦਾ ਕੋਈ ਜਾਸੂਸ ਫੜਿਆ ਜਾਵੇ ਤਾਂ ਉਸ ਨੂੰ ਕਿਹੜੇ ਕਾਨੂੰਨੀ ਦਾਅ-ਪੇਚ ਲਾ ਕੇ ਛੁਡਾਇਆ ਜਾਵੇ।
ਹਾਲ ਹੀ ’ਚ ਅਮਰੀਕਾ ’ਚ ਦੋ ਅਖੌਤੀ ਚੀਨੀ ਖੁਫੀਆ ਵਿਭਾਗ ਦੇ ਅਧਿਕਾਰੀਆਂ ’ਤੇ ਇਕ ਅਮਰੀਕੀ ਜਾਂਚਕਰਤਾ ਨੂੰ ਰਿਸ਼ਵਤ ਦੇਣ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ। ਇਹ ਅਮਰੀਕੀ ਅਧਿਕਾਰੀ ਚੀਨੀ ਤਕਨੀਕੀ ਕੰਪਨੀ ਹੁਆਵੇ ਦੀ ਅਪਰਾਧਿਕ ਮਾਮਲੇ ’ਚ ਸ਼ਮੂਲੀਅਤ ਦੀ ਜਾਂਚ ਕਰ ਰਿਹਾ ਸੀ, ਜਿਸ ਨੂੰ ਇਨ੍ਹਾਂ ਦੋਵਾਂ ਚੀਨੀ ਅਧਿਕਾਰੀਆਂ ਨੇ ਰਿਸ਼ਵਤ ਦੇ ਕੇ ਉਸ ਕੋਲੋਂ ਅੰਦਰ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਇਨ੍ਹਾਂ ਨੂੰ ਅਮਰੀਕੀ ਪੁਲਸ ਨੇ ਫੜ ਲਿਆ ਅਤੇ ਹੁਣ ਇਨ੍ਹਾਂ ’ਤੇ ਅਦਾਲਤੀ ਕਾਰਵਾਈ ਚੱਲ ਰਹੀ ਹੈ।
ਇਨ੍ਹਾਂ ਚੀਨੀ ਖੁਫੀਆ ਅਧਿਕਾਰੀਆਂ ’ਤੇ ਅਮਰੀਕੀ ਅਧਿਕਾਰੀਆਂ ਨੂੰ ਨਕਦ, ਗਹਿਣੇ ਅਤੇ ਡਿਜੀਟਲ ਮੁਦਰਾ ’ਚ 10 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਦਾ ਦੋਸ਼ ਲੱਗਾ ਹੈ। ਐੱਫ. ਬੀ. ਆਈ. ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਚੀਨੀਆਂ ਨੇ ਸੋਚਿਆ ਕਿ ਇਨ੍ਹਾਂ ਨੇ ਇੰਨੇ ਪੈਸੇ ਦੇ ਕੇ ਉਸ ਨੂੰ ਆਪਣਾ ਆਦਮੀ ਬਣਾ ਲਿਆ ਹੈ ਪਰ ਐੱਫ. ਬੀ. ਆਈ. ’ਚ ਕੰਮ ਕਰਨ ਵਾਲਾ ਉਹ ਏਜੰਟ ਡਬਲ ਕ੍ਰਾਸ ਨਿਕਲਿਆ।
ਇਸ ਮਾਮਲੇ ’ਤੇ ਇਕ ਪ੍ਰੈੱਸ ਕਾਨਫਰੰਸ ’ਚ ਐੱਫ. ਬੀ. ਆਈ. ਮੁਖੀ ਦੇ ਨਾਲ ਨਿਆਂ ਵਿਭਾਗ ਦੇ ਮੁਖੀ ਇਕੱਠੇ ਮੌਜੂਦ ਸਨ, ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਸ ਤਰ੍ਹਾਂ ਦੇ 2 ਅਧਿਕਾਰੀਆਂ ਨੇ ਇਕੱਠਿਆਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਹੋਵੇ। ਇਸ ਤੋਂ ਮਾਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੀਨੀ ਜਾਸੂਸਾਂ ਦੇ ਕਾਰਨ ਅਮਰੀਕਾ ਕਿੰਨਾ ਤ੍ਰਸਤ ਹੋ ਚੁੱਕਾ ਹੈ। ਵਾਸ਼ਿੰਗਟਨ ਲੰਬੇ ਸਮੇਂ ਤੋਂ ਬੀਜਿੰਗ ’ਤੇ ਅਮਰੀਕੀ ਸਿਆਸੀ ਮਾਮਲਿਆਂ ’ਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾ ਰਿਹਾ ਹੈ, ਨਾਲ ਹੀ ਅਮਰੀਕੀ ਰਹੱਸਾਂ ਅਤੇ ਬੌਧਿਕ ਜਾਇਦਾਦ ਦੀ ਚੋਰੀ ਦਾ ਵੀ ਦੋਸ਼ ਲਾਉਂਦਾ ਰਿਹਾ ਹੈ ਪਰ ਮੋਟੀ ਚਮੜੀ ਦੇ ਮੱਕਾਰ ਚੀਨੀ ਆਪਣੀਆਂ ਛੋਟੀਆਂ ਅੱਖਾਂ ਅਤੇ ਭਾਵਹੀਣ ਚਿਹਰੇ ਦੇ ਨਾਲ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਭਰ ਦੇ ਉਨ੍ਹਾਂ ਸਾਰੇ ਦੇਸ਼ਾਂ ’ਚ ਜਾਸੂਸੀ ਦਾ ਕੰਮ ਕਰਦੇ ਹਨ ਜੋ ਦੇਸ਼ ਚੀਨ ਦੇ ਵਿਰੁੱਧ ਹਨ ਜਾਂ ਚੀਨ ਦੇ ਦੁਸ਼ਮਣਾਂ ਦਾ ਦੋਸਤ ਹੈ।
ਇਨ੍ਹਾਂ ਦੋਵਾਂ ਚੀਨੀਆਂ ਦੇ ਇਲਾਵਾ ਪਿਛਲੇ ਹਫਤੇ 11 ਚੀਨ ਤੋਂ ਆ ਕੇ ਅਮਰੀਕਾ ’ਚ ਰਹਿਣ ਵਾਲੇ ਲੋਕਾਂ ਦੇ ਤਸ਼ੱਦਦ ਸਮੇਤ ਕਈ ਤਰ੍ਹਾਂ ਦੇ ਅਪਰਾਧਾਂ ਦਾ ਦੋਸ਼ ਲਾਇਆ ਗਿਆ ਹੈ। ਇਸ ਨੂੰ ਲੈ ਕੇ ਐੱਫ. ਬੀ. ਆਈ. ਨਿਰਦੇਸ਼ਕ ਕ੍ਰਿਸਟੋਫਰ ਰੇ ਨੇ ਦੱਸਿਆ ਕਿ ਇਸ ਤੋਂ ਇਹ ਸਾਫ ਿਦਸਦਾ ਹੈ ਕਿ ਚੀਨ ਦੇ ਆਰਥਿਕ ਹਮਲੇ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਉਲੰਘਣਾ ਚੀਨ ਦੀ ਰਣਨੀਤੀ ਦਾ ਹਿੱਸਾ ਹੈ।
ਹਾਲਾਂਕਿ ਚੀਨ ਦੇ ਵਿਰੁੱਧ ਨਵੇਂ ਮਾਮਲੇ ਸ਼ੀ ਜਿਨਪਿੰਗ ਦੇ ਖੁਦ ਨੂੰ ਤੀਜੀ ਵਾਰ ਰਾਸ਼ਟਰਪਤੀ ਬਣਾਉਣ ਦੇ ਬਾਅਦ ਆਏ ਹਨ ਪਰ ਇਸ ਨੂੰ ਲੈ ਕੇ ਕ੍ਰਿਸਟੋਫਰ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਮਾਮਲਿਆਂ ’ਚ ਸਮਾਂ ਅਤੇ ਸ਼ੀ ਜਿਨਪਿੰਗ ਦੀ ਤਾਜਪੋਸ਼ੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰਦੇ ਹੋਏ ਦੱਸਿਆ ਕਿ ਜਦੋਂ ਵੀ ਮਾਮਲੇ ਆਉਂਦੇ ਹਨ ਅਸੀਂ ਉਨ੍ਹਾਂ ਨੂੰ ਉਜਾਗਰ ਕਰਦੇ ਹਾਂ, ਜੇਕਰ ਚੀਨੀ ਸਰਕਾਰ, ਕਮਿਊਨਿਸਟ ਪਾਰਟੀ ਸਾਡੇ ਕਾਨੂੰਨਾਂ ਦੀ ਉਲੰਘਣਾ ਕਰੇਗੀ ਤਾਂ ਉਨ੍ਹਾਂ ਨੂੰ ਸਾਡਾ ਸਾਹਮਣਾ ਕਰਨਾ ਪਵੇਗਾ।
ਹਰਿਆਣਾ ਦੇ ਪਿੰਡ ਖੇਦੜ ਦੀ ‘36 ਬਿਰਾਦਰੀ’ ਦਾ ਫੈਸਲਾ; ‘ਚੋਣਾਂ ’ਚ ਨਹੀਂ ਵੰਡੀ ਜਾਵੇਗੀ ਹੁਣ ਸ਼ਰਾਬ’
NEXT STORY