ਇਨ੍ਹੀਂ ਦਿਨੀਂ ਦੇਸ਼ ’ਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਹਰਿਆਣਾ ’ਚ ਜਾਰੀ ਪੰਚਾਇਤ ਚੋਣਾਂ ਦੇ ਪਹਿਲੇ ਦੌਰ ’ਚ 2 ਨਵੰਬਰ ਨੂੰ 9 ਜ਼ਿਲਿਆਂ ’ਚ 2607 ਸਰਪੰਚਾਂ ਅਤੇ 25968 ਪੰਚਾਂ ਦੀ ਚੋਣ ਦੇ ਲਈ ਵੋਟਾਂ ਪਾਈਆਂ ਗਈਆਂ। ਇਨ੍ਹਾਂ ਦੇ ਦੌਰਾਨ 30 ਤੋਂ ਵੱਧ ਪਿੰਡਾਂ ’ਚ ਝੜਪਾਂ ਦੇ ਕਾਰਨ ਵਿਰੋਧੀ ਸਮੂਹਾਂ ’ਚ ਪੱਥਰਬਾਜ਼ੀ ਦੇ ਇਲਾਵਾ ਕੁਝ ਥਾਵਾਂ ’ਤੇ ਡਾਂਗਾਂ ਅਤੇ ਹਵਾ ’ਚ ਗੋਲੀਆਂ ਚਲਾਈਆਂ ਗਈਆਂ, ਜਿਸ ’ਚ ਪੁਲਸ ਮੁਲਾਜ਼ਮਾਂ ਸਮੇਤ 200 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। ਕਈ ਜ਼ਿਲਿਆਂ ’ਚ ਹਿੰਸਾ ਦੇ ਕਾਰਨ ਪੋਲਿੰਗ ਦੀ ਪ੍ਰਕਿਰਿਆ ਵੀ ਰੁਕੀ, ਜਦਕਿ ਅਜੇ 2 ਦੌਰ ਬਾਕੀ ਹਨ।
ਕਿਉਂਕਿ ਇਨ੍ਹਾਂ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਦੇ ਲਈ ਸ਼ਰਾਬ ਧੜੱਲੇ ਨਾਲ ਵੰਡੀ ਜਾ ਰਹੀ ਹੈ, ਇਸ ਲਈ ਇਸੇ ਨੂੰ ਦੇਖਦੇ ਹੋਏ ਹਿਸਾਰ ਜ਼ਿਲੇ ਦੇ ਪਿੰਡ ‘ਖੇਦੜ’ ’ਚ ਸਥਿਤ ‘ਬਾਬਾ ਸ਼ਯੋਰਾਮ ਗਿਰਿ ਸ਼ਾਂਤੀ ਗਿਰਿ ਅਖਾੜੇ’ ਦੇ ਵਿਹੜੇ ’ਚ ‘36 ਬਿਰਾਦਰੀ’ ਦੀ ਇਕ ਪੰਚਾਇਤ ਬੁਲਾ ਚੋਣਾਂ ਦੇ ਸੁਚਾਰੂ ਆਯੋਜਨ ’ਤੇ ਚਰਚਾ ਕੀਤੀ ਗਈ। ਇਸ ’ਚ ਸਰਵਸੰਮਤੀ ਨਾਲ ਲਏ ਗਏ ਫੈਸਲੇ ਦੇ ਅਨੁਸਾਰ ਚੋਣ ਲੜ ਰਹੇ ਪਿੰਡ ਦੇ ਸਾਰੇ ਉਮੀਦਵਾਰਾਂ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਕੱਠਿਆਂ ਇਹ ਸਹੁੰ ਚੁਕਾਈ ਗਈ ਕਿ ਨਾ ਤਾਂ ਉਹ ਖੁਦ ਸ਼ਰਾਬ ਵੰਡਣਗੇ ਅਤੇ ਨਾ ਹੀ ਕਿਸੇ ਨੂੰ ਵੰਡਣ ਦੇਣਗੇ। ਇਸ ਮੌਕੇ ’ਤੇ ਬਾਬਾ ਤ੍ਰਿੰਬਕੇਸ਼ਵਰ ਗਿਰਿ ਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
ਜਿੱਥੇ ਮੁਫਤ ’ਚ ਮਿਲੀਆਂ ਵਸਤੂਆਂ ਚੋਣਾਂ ਦੀ ਨਿਰਪੱਖਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਉੱਥੇ ਹੀ ਮੁਫਤ ’ਚ ਮਿਲਣ ਵਾਲਾ ਨਸ਼ਾ ਲੋਕਾਂ ਦੀ ਸਿਹਤ ਦੀ ਹਾਨੀ ਦਾ ਕਾਰਨ ਵੀ ਬਣ ਜਾਂਦਾ ਹੈ। ਇਸ ਲਿਹਾਜ਼ ਤੋਂ ਉਕਤ ਪਿੰਡ ਦੀ ਪੰਚਾਇਤ ਦਾ ਫੈਸਲਾ ਸਹੀ ਹੈ, ਜਿਸ ਨਾਲ ਸੁਚਾਰੂ ਵਾਤਾਵਰਣ ’ਚ ਚੋਣਾਂ ਸੰਪੰਨ ਹੋ ਸਕਣਗੀਆਂ। ਹੋਰਨਾਂ ਥਾਵਾਂ ’ਤੇ ਹੋ ਰਹੀਆਂ ਚੋਣਾਂ ’ਚ ਵੀ ਅਜਿਹੇ ਹੀ ਫੈਸਲੇ ਲਏ ਜਾਣੇ ਚਾਹੀਦੇ ਹਨ। ਇਸ ਨਾਲ ਜਿੱਥੇ ਚੋਣਾਂ ਦੀ ਨਿਰਪੱਖਤਾ ਯਕੀਨੀ ਹੋਵੇਗਾ, ਉੱਥੇ ਹੀ ਲੋਕਾਂ ਦੀ ਸਿਹਤ ਵੀ ਸੁਰੱਖਿਅਤ ਰਹੇਗੀ।
–ਵਿਜੇ ਕੁਮਾਰ
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ’ਤੇ ਹਮਲਾ
NEXT STORY