Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 18, 2026

    12:36:46 AM

  • bharat taxi in chandigarh

    ਚੰਡੀਗੜ੍ਹ 'ਚ ਕੱਲ੍ਹ ਤੋਂ ਸ਼ੁਰੂ ਹੋਵੇਗੀ 'ਭਾਰਤ...

  • ind vs afg

    IND vs AFG: ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ...

  • sunil jakhar breaks silence amidst speculation about joining the congress

    ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ...

  • balwant singh rajoana wrote a letter to pm modi from patiala jail

    ਬਲਵੰਤ ਸਿੰਘ ਰਾਜੋਆਣਾ ਨੇ PM ਮੋਦੀ ਨੂੰ ਲਿਖੀ ਚਿੱਠੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ‘ਇਹ ਹਨ ਸਾਡੇ ਅੱਜ ਦੇ ਨੇਤਾ’ ‘... ਅਤੇ ਪੜ੍ਹੋ ਇਨ੍ਹਾਂ ਦੇ ਬਿਆਨ’

ARTICLE News Punjabi(ਸੰਪਾਦਕੀ)

‘ਇਹ ਹਨ ਸਾਡੇ ਅੱਜ ਦੇ ਨੇਤਾ’ ‘... ਅਤੇ ਪੜ੍ਹੋ ਇਨ੍ਹਾਂ ਦੇ ਬਿਆਨ’

  • Updated: 13 Jan, 2021 03:11 AM
Article
these are our leaders today and read their statements
  • Share
    • Facebook
    • Tumblr
    • Linkedin
    • Twitter
  • Comment

ਪਿਛਲਾ ਸਾਲ 2020 ਕੋਰੋਨਾ ਤੋਂ ਇਲਾਵਾ ਨੇਤਾਵਾਂ ਦੇ ਉਲਟੇ-ਪੁਲਟੇ ਬਿਆਨਾਂ ਦਾ ਸਾਲ ਵੀ ਰਿਹਾ। ਨਵਾਂ ਸਾਲ ਸ਼ੁਰੂ ਹੋਣ ’ਤੇ ਉਮੀਦ ਸੀ ਕਿ ਨੇਤਾ ਹੁਣ ਅਜਿਹੇ ਬਿਆਨਾਂ ਤੋਂ ਬਚਣਗੇ ਪਰ ਸਾਲ ਦੇ ਪਹਿਲੇ ਦੋ ਹਫਤਿਆਂ ’ਚ ਹੀ ਨੇਤਾਵਾਂ ਨੇ ਆਪਣੇ ਬਿਆਨਾਂ ਦੀਆਂ ਸਭ ਹੱਦਾਂ ਤੋੜ ਦਿੱਤੀਆਂ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਹੇਠਾਂ ਕਰ ਰਹੇ ਹਾਂ :

* 4 ਜਨਵਰੀ ਨੂੰ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਮੁਖੀ ਅਸਦੂਦੀਨ ਓਵੈਸੀ ਨੇ ਆਪਣੀ ਪਾਰਟੀ ’ਤੇ ਭਾਜਪਾ ਦੀ ‘ਬੀ ਟੀਮ’ ਹੋਣ ਸਬੰਧੀ ਦੋਸ਼ਾਂ ’ਤੇ ਕਿਹਾ,‘‘ਭਾਰਤ ਦੀ ਸਿਆਸਤ ਦਾ ਮੈਂ ‘ਲੈਲਾ’ ਹਾਂ ਅਤੇ ਮੇਰੇ ਮਜ਼ਨੂੰ ਬਹੁਤ ਹਨ।’’

* 4 ਜਨਵਰੀ ਨੂੰ ਹੀ ਭਾਜਪਾ ਦੇ ਬੁਲਾਰੇੇ ਸੰਵਿਤ ਪਾਤਰਾ ਕੋਰੋਨਾ ਵਾਇਰਸ ਨਾਲ ਕਾਂਗਰਸ ਦੀ ਤੁਲਨਾ ਕਰਦੇ ਹੋਏ ਬੋਲੇ,‘‘ਕੋਰੋਨਾ ਵੈਕਸੀਨ ਦੇ ਆਉਣ ਕਾਰਨ ਸਿਰਫ ਵਾਇਰਸ ਅਤੇ ਕਾਂਗਰਸ ਪ੍ਰੇਸ਼ਾਨ ਹੈ। ਪਿਛਲੇ ਕੁਝ ਸਾਲਾਂ ’ਚ ਲੋਕਾਂ ਨੇ ਕਾਂਗਰਸ ’ਚ (ਕੋਰੋਨਾ ਦੇ ਵਾਇਰਸ ਵਾਂਗ) ਕਈ ਨਿਊਟੇਸ਼ਨ (ਤਬਦੀਲੀਆਂ) ਹੁੰਦੀਆਂ ਵੇਖੀਆਂ ਹਨ।’’

* 6 ਜਨਵਰੀ ਨੂੰ ਉੱਤਰਾਖੰਡ ਵਿਧਾਨ ਸਭਾ ’ਚ ਸਭ ਤੋਂ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਇੰਦਰਾ ਹਰਦਯੇਸ਼ (ਕਾਂਗਰਸ) ਸਬੰਧੀ ਭਾਜਪਾ ਦੇ ਸੂਬਾਈ ਪ੍ਰਧਾਨ ਬੰਸ਼ੀਧਰ ਭਗਤ ਨੇ ਭਾਜਪਾ ਵਰਕਰਾਂ ਦੇ ਸੰਮੇਲਨ ’ਚ ਬਿਆਨ ਦਿੰਦੇ ਹੋਏ ਉਨ੍ਹਾਂ ਨੂੰ ‘ਬੁੱਢੀ ਅਤੇ ਡੁੱਬਦਾ ਜਹਾਜ਼’ ਕਰਾਰ ਦਿੰਦੇ ਹੋਏ ਕਿਹਾ :

‘ਇੰਦਰਾ ਹਰਦਯੇਸ਼ ਕਹਿੰਦੀ ਹੈ ਕਿ ਉਨ੍ਹਾਂ ਦੇ ਸੰਪਰਕ ’ਚ ਕਈ ਭਾਜਪਾ ਵਿਧਾਇਕ ਹਨ...ਭਲਾ ਬੁੱਢੀ ਨਾਲ ਕੌਣ ਸੰਪਰਕ ਕਰੇਗਾ?’ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇੰਦਰਾ ਨੇ ਕਿਹਾ ਸੀ ਕਿ ਜਲਦੀ ਹੀ ਕਈ ਭਾਜਪਾ ਵਿਧਾਇਕ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ।

* 9 ਜਨਵਰੀ ਨੂੰ ਉੇੱਤਰ ਪ੍ਰਦੇਸ਼ ’ਚ ਅਮੇਠੀ ਦੇ ਜਗਦੀਸ਼ਪੁਰ ਵਿਖੇ ‘ਆਪ’ ਦੇ ਵਿਧਾਇਕ ਸੋਮਨਾਥ ਭਾਰਤੀ ਬੋਲੇ ‘‘ਭਾਜਪਾ ਸਰਕਾਰ ’ਚ ਗੁੰਡਿਆਂ ਦਾ ਰਾਜ ਹੈ। ਉੱਤਰ ਪ੍ਰਦੇਸ਼ ਦੇ ਹਸਪਤਾਲਾਂ ’ਚ ਬੱਚੇ ਤਾਂ ਪੈਦਾ ਹੋ ਰਹੇ ਹਨ ਪਰ ਕੁੱਤਿਆਂ ਦੇ ਬੱਚੇ ਪੈਦਾ ਹੋ ਰਹੇ ਹਨ।’’

ਉਕਤ ਬਿਆਨ ਲਈ ਸੋਮਨਾਥ ਭਾਰਤੀ ਵਿਰੁੱਧ ਸ਼ਿਕਾਇਤ ਮਿਲਣ ’ਤੇ ਅਮੇਠੀ ਦੀ ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਦੀ ਹਿਰਾਸਤ ’ਚ ਭੇਜ ਦਿੱਤਾ ਹੈ ਅਤੇ ਜਦੋਂ ਉਹ ਜੇਲ ਜਾ ਰਹੇ ਸਨ ਤਾਂ ਇਕ ਨੌਜਵਾਨ ਨੇ ਉਨ੍ਹਾਂ ’ਤੇ ਸਿਆਹੀ ਸੁੱਟ ਦਿੱਤੀ।

* 10 ਜਨਵਰੀ ਨੂੰ ਰਾਜਸਥਾਨ ਦੇ ਕੋਟਾ ਤੋਂ ਭਾਜਪਾ ਦੇ ਵਿਧਾਇਕ ਮਦਨ ਲਾਲ ਦਿਲਾਵਰ ਨੇ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਬਿਆਨ ਦਿੰਦੇ ਹੋਏ ਕਿਹਾ, ‘‘ਕਿਸਾਨ ਅੰਦੋਲਨ ’ਚ ਅੱਤਵਾਦੀ ਅਤੇ ਲੁਟੇਰੇ ਸ਼ਾਮਲ ਹੋ ਕੇ ਪਿਕਨਿਕ ਮਨਾ ਰਹੇ ਹਨ।’’

‘‘ਉਹ ਅੰਦੋਲਨ ਨਹੀਂ ਕਰ ਰਹੇ, ਮੁਰਗੇ-ਮੁਰਗੀਆਂ ਦਾ ਮਾਸ ਅਤੇ ਬਰਿਆਨੀ ਤੇ ਕਾਜੂ-ਬਾਦਾਮ ਖਾ ਕੇ ਐਸ਼ ਕਰਨ ਤੋਂ ਇਲਾਵ ਹੋਰ ਵਿਲਾਸਤਾਵਾਂ ਦਾ ਅਨੰਦ ਲੈ ਰਹੇ ਹਨ।’’

‘‘ਇਹ ਬਰਡ ਫਲੂ ਫੈਲਾਉਣ ਦੀ ਸਾਜ਼ਿਸ਼ ਹੈ। ਜੇ ਕਿਸਾਨਾਂ ਨੂੰ ਅੰਦੋਲਨ ਵਾਲੀ ਥਾਂ ਤੋਂ ਨਹੀਂ ਹਟਾਇਆ ਗਿਆ ਤਾਂ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਬਰਡ ਫਲੂ ਦਾ ਪ੍ਰਕੋਪ ਫੈਲ ਸਕਦਾ ਹੈ। ਅੰਦੋਲਨ ਦੇ ਨਾਂ ’ਤੇ ਪਿਕਨਿਕ ਮਨਾਉਣ ਵਾਲਿਆਂ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ।’’

‘‘ਜੇ ਉਹ ਪਾਕਿਸਤਾਨ ਨਾਲ ਪਿਆਰ ਕਰਦੇ ਹਨ ਤਾਂ ਉੱਥੇ ਚਲੇ ਜਾਣ ਅਤੇ ਬੰਗਲਾਦੇਸ਼ ਨਾਲ ਪਿਆਰ ਕਰਦੇ ਹਨ ਤਾਂ ਉੱਥੇ ਚਲੇ ਜਾਣ। ਜੇ ਦੋਵੇਂ ਦੇਸ਼ ਉਨ੍ਹਾਂ ਨੂੰ ਨਹੀਂ ਰੱਖਣਾ ਚਾਹੁੰਦੇ ਤਾਂ ਉਹ ਹਿੰਦ ਮਹਾਸਾਗਰ ’ਚ ਡੁੱਬ ਸਕਦੇ ਹਨ।’’

* 11 ਜਨਵਰੀ ਨੂੰ ਹੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਦੇਵੀ ਸੀਤਾ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਕਿਹਾ,‘‘ਚੰਗਾ ਹੋਇਆ ਮੇਰਾ ਹਰਨ ਰਾਵਨ ਵੱਲੋਂ ਕੀਤਾ ਗਿਆ ਸੀ ਨਾ ਕਿ ਉਸ ਦੇ ਪੈਰੋਕਾਰਾਂ ਵੱਲੋਂ। ਨਹੀਂ ਤਾਂ ਮੇਰਾ ਹਸ਼ਰ ਵੀ ਹਾਥਰਸ ਵਰਗਾ ਹੁੰਦਾ।’’

ਇਸੇ ਦਿਨ ਇਕ ਹੋਰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਖੇਂਦੂ ਸ਼ੇਖਰ ਰਾਏ ਨੇ ਬਿਆਨ ਦਿੰਦੇ ਹੋਏ ਕਿਹਾ, ‘‘ਬੰਗਾਲ ’ਚ ਜੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ,‘‘ਬਾਹਰੀਆਂ ਵਿਰੁੱਧ ਲੜਨਨ ਲਈ ਬੰਗਾਲੀ ਵੀ ਹਥਿਆਰ ਚੁੱਕ ਲੈਣਗੇ। ਸਾਡੀ ਪਾਰਟੀ ਹੁਣ ਤੱਕ ਅਜਿਹੇ ਲੋਕਾਂ ਨੂੰ ਬੇਧਿਆਨ ਕਰ ਰਹੀ ਹੈ ਪਰ ਲੋੜ ਪੈਣ ’ਤੇ ਸਬਕ ਸਿਖਾਵੇਗੀ।’’

* 11 ਜਨਵਰੀ ਨੂੰ ਹੀ ਮੱਧ ਪ੍ਰਦੇਸ਼ ਦੇ ਪ੍ਰੋਟੈਮ ਸਪੀਕਰ ਰਾਮੇਸ਼ਵਰ ਸ਼ਰਮਾ ਬੋਲੇ,‘‘ਦਿੱਗਵਿਜੇ ਸਿੰਘ ਕੰਮ ਅਤੇ ਵਤੀਰੇ ਕਾਰਨ ਮੁਹੰਮਦ ਅਲੀ ਜਿੱਨਾਹ ਤੋਂ ਵੀ ਵਧੇਰੇ ਖਤਰਨਾਕ ਹਨ। ਪਹਿਲਾਂ ਜਿੱਨਾਹ ਨੇ ਦੇਸ਼ ਦੀ ਵੰਡ ਕੀਤੀ। 1947 ’ਚ ਬਾਪੂ ਕੋਲੋਂ ਭੁੱਲ ਹੋਈ ਅਤੇ ਦੇਸ਼ ਦੇ 2 ਟੁੱਕੜੇ ਹੋ ਗਏ। ਉਹੋ ਜਿਹੀ ਹੀ ਵੰਡ ਦਿੱਗਵਿਜੇ ਸਿੰਘ ਕਰਵਾਉਣਾ ਚਾਹੁੰਦੇ ਹਨ।’’

ਆਪਣੇ ਦੇਸ਼ ਦੇ ਚੰਦ ਨੇਤਾਵਾਂ ਦੇ ਉਕਤ ਬਿਆਨ ਅਸੀਂ ਪਾਠਕਾਂ ਦੇ ਸਾਹਮਣੇ ਰੱਖੇ ਹਨ। ਇਨ੍ਹਾਂ ਨੂੰ ਪੜ੍ਹ ਕੇ ਤੁਸੀਂ ਖੁਦ ਹੀ ਫੈਸਲਾ ਕਰੋ ਕਿ ਇਨ੍ਹਾਂ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਸਿਆਸੀ ਪਾਰਟੀਆਂ ਇਸ ਵੱਲ ਧਿਆਨ ਦੇਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਦੇ ਵਤੀਰੇ ’ਚ ਲੋੜੀਂਦੀ ਤਬਦੀਲੀ ਲਿਆਉਣ।

- ਵਿਜੇ ਕੁਮਾਰ

  • leaders
  • statements
  • ਨੇਤਾ
  • ਬਿਆਨ

‘ਸਮਾਜ ਨੂੰ ਬਿਹਤਰੀ ਵੱਲ ਲਿਜਾਣ ਵਾਲੇ’ ‘ਕੁੱਝ ਮਹੱਤਵਪੂਰਨ ਫ਼ੈਸਲੇ’

NEXT STORY

Stories You May Like

  • kewal singh dhillon
    ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ, ਪੜ੍ਹੋ ਕੀ ਬੋਲੇ
  • special  arrangements for opposition leader
    ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ 'ਚ ਵਿਸ਼ੇਸ਼ ਪ੍ਰਬੰਧ
  • a major question regarding the uk  s future
    UK ਦੇ ਭਵਿੱਖ ਬਾਰੇ ਵੱਡਾ ਸਵਾਲ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਨੇਤਾ ਕਰਨਗੇ ਅਹਿਮ ਮੀਟਿੰਗ
  • holiday declared in these schools of punjab
    ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਕੀਤੀ ਗਈ ਛੁੱਟੀ, ਪੜ੍ਹੋ ਅਚਾਨਕ ਕਿਉਂ ਲੈਣਾ ਪਿਆ ਫ਼ੈਸਲਾ
  • sunil jakhar breaks silence amidst speculation about joining the congress
    ਕਾਂਗਰਸ 'ਚ ਜਾਣ ਦੀ ਚਰਚਾ ਵਿਚਾਲੇ ਸੁਨੀਲ ਜਾਖੜ ਨੇ ਤੋੜੀ ਚੁੱਪੀ, ਪੜ੍ਹੋ ਕੀ ਦਿੱਤਾ ਬਿਆਨ
  • paths to progress will open up for these zodiac signs today
    ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਤਰੱਕੀਆਂ ਦੇ ਰਾਹ ! ਕਰੀਅਰ 'ਚ ਵਾਧੇ ਨਾਲ ਹੋਵੇਗੀ ਨੋਟਾਂ ਦੀ ਬਾਰਿਸ਼
  • danger will loom over these 3 zodiac signs today
    ਅੱਜ ਇਨ੍ਹਾਂ 3 ਰਾਸ਼ੀਆਂ 'ਤੇ ਮੰਡਰਾਏਗਾ ਖਤਰਾ! ਭੁੱਲ ਕੇ ਵੀ ਨਾ ਕਰੀਏ ਇਹ ਗਲਤੀ
  • gold prices fall  silver prices also fall  know today  s prices
    ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ ਦੇ ਭਾਅ
  • rain warning for punjab
    ਪੰਜਾਬ 'ਚ ਮੀਂਹ ਦੀ ਚਿਤਾਵਨੀ, ਹੋ ਗਈ ਵੱਡੀ ਭਵਿੱਖਬਾਣੀ
  • child kidnapped in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰ ਖੇਡ ਰਿਹਾ ਜਵਾਕ ਹੋਇਆ ਅਗਵਾ, CCTV 'ਚ ਕੈਦ...
  • dry fruits  desi ghee  and cash stolen from the shop
    ਜਲੰਧਰ ਵਿਖੇ ਚੋਰ ਦੁਕਾਨ 'ਚੋਂ Dry Fruits, ਦੇਸੀ ਘਿਓ ਤੇ ਨਕਦੀ ਲੈ ਕੇ ਹੋਏ ਫਰਾਰ
  • horrific accident at jalandhar railway station
    ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ,...
  • deadly attacked boys returning birthday party in jalandhar
    ਜਲੰਧਰ 'ਚ Birthday Party ਤੋਂ ਪਰਤ ਰਹੇ ਨੌਜਵਾਨਾਂ 'ਤੇ ਇੱਟਾਂ-ਪੱਥਰਾਂ ਨਾਲ...
  • commissioner surinder singh is checking the machines on the streets at night
    ਕਮਿਸ਼ਨਰ ਸੁਰਿੰਦਰ ਸਿੰਘ ਰਾਤ ਨੂੰ ਸੜਕਾਂ ’ਤੇ ਉਤਰ ਕੇ ਕਰ ਰਹੇ ਮਸ਼ੀਨਾਂ ਦੀ ਚੈਕਿੰਗ
  • 84 boxes of illicit liquor recovered from 2 vehicles in guru nanakpura east
    ਗੁਰੂ ਨਾਨਕਪੁਰਾ ਈਸਟ 'ਚ 2 ਗੱਡੀਆਂ 'ਚੋਂ 84 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 3...
  • there will be a blackout across punjab again
    ਪੰਜਾਬ ਭਰ 'ਚ ਫਿਰ ਹੋਵੇਗਾ BLACKOUT, ਸਾਇਰਨ ਵੱਜਦੇ ਹੀ ਬੰਦ ਕਰਨੀਆਂ ਪੈਣਗੀਆਂ...
Trending
Ek Nazar
isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

airspace restrictions

ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਮੁੜ ਵਧਾਈ ਪਾਬੰਦੀ ਮਿਆਦ

social media

13 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਦਾ ਸੋਸ਼ਲ ਮੀਡੀਆ ਹੋਵੇ ਬੈਨ, ਪ੍ਰਸਤਾਵ ਪੇਸ਼

indian worker  in israel

ਇਜ਼ਰਾਈਲ 'ਚ ਭਾਰਤੀ ਕਾਮੇ ਨਾਲ ਵਾਪਰਿਆ ਦਰਦਨਾਕ ਹਾਦਸਾ, ਕੱਟੀ ਗਈ ਲੱਤ

afghan medical students

ਅਫਗਾਨ ਮੈਡੀਕਲ ਵਿਦਿਆਰਥੀਆਂ ਨੇ ਪਾਕਿ ਸਰਕਾਰ ਨੂੰ ਲਗਾਈ ਗੁਹਾਰ

personal data leaked

ਅੱਧੀ ਆਬਾਦੀ ਦਾ ਨਿੱਜੀ ਡੇਟਾ ਹੋਇਆ ਲੀਕ !  ਸਰਵੇਖਣ 'ਚ ਫਰਾਂਸ ਸਬੰਧੀ ਹੈਰਾਨੀਜਨਕ...

football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • what he wrote is still true today
      ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
    • atrocities committed against students by some teachers
      ‘ਕੁਝ ਅਧਿਆਪਕ-ਅਧਿਆਪਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ!
    •   mecca pact of muslim countries   india needs to review
      ‘ਮੁਸਲਿਮ ਦੇਸ਼ਾਂ ਦਾ ਮੱਕਾ ਪੈਕਟ’ ਭਾਰਤ ਨੂੰ ਆਪਣੀ ਸੁਰੱਖਿਆ ਤਿਆਰੀ ਦੀ ਸਮੀਖਿਆ ਦੀ...
    • growing network of banned chemical drugs in the country
      ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ...
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • passion for speed blood flowing on the roads
      ‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!
    •   the coming flood of fake currency   is a threat to the country  s economy
      ‘ਨਕਲੀ ਕਰੰਸੀ ਦਾ ਆ ਰਿਹਾ ਹੜ੍ਹ’ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ!
    • cases of rape and sexual harassment against women are increasing
      ਔਰਤਾਂ ਵਿਰੁੱਧ ਵਧ ਰਹੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ!
    • murders for political and other reasons in a country plagued by mutual enmity
      ‘ਆਪਸੀ ਰੰਜਿਸ਼ ਨਾਲ ਹੋ ਰਹੇ ਦੇਸ਼ ’ਚ’ ਸਿਆਸੀ ਅਤੇ ਹੋਰ ਕਾਰਨਾਂ ਕਰ ਕੇ ਕਤਲ!
    • attacks on social media influencers
      ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +