ਜਲੰਧਰ/ਸਿਡਨੀ— ਖੇਤਰਫਲ ਦੇ ਲਿਹਾਜ ਨਾਲ ਦੁਨੀਆ ਦਾ 6ਵਾਂ ਵੱਡਾ ਦੇਸ਼ ਪਰ ਆਬਾਦੀ ਦੇ ਲਿਹਾਜ ਨਾਲ ਭਾਰਤ ਤੋਂ ਛੋਟਾ, ਜਿਸ 'ਚ ਪੜ੍ਹਾਈ ਅਤੇ ਪੱਕੇ ਹੋਣ ਦੇ ਨਾਲ-ਨਾਲ ਲੋਕ ਘੁੰਮਣਾ ਵੀ ਪਸੰਦ ਕਰਦੇ ਹਨ, ਉਸ ਦੇ ਦੂਜੇ ਵੱਡੇ ਸ਼ਹਿਰ 'ਚ ਹਾਲ ਹੀ 'ਚ ਲੋਕ ਲੰਮੇ ਸਮੇਂ ਦੇ ਲਾਕਡਾਊਨ 'ਚੋਂ ਬਾਹਰ ਨਿਕਲੇ ਹਨ, ਜੀ ਹਾਂ ਇਹ ਗੱਲ ਆਸਟ੍ਰੇਲੀਆ ਦੀ ਹੋ ਰਹੀ ਹੈ। ਲਗਭਗ ਦੋ ਮਹੀਨਿਆਂ ਪਿੱਛੋਂ ਮੈਲਬੌਰਨ 'ਚ ਸੋਮਵਾਰ ਨੂੰ 50 ਲੱਖ ਲੋਕ ਲਾਕਡਾਊਨ 'ਚੋਂ ਬਾਹਰ ਨਿਕਲੇ ਹਨ।
ਇਸ ਮੁਲਕ ਦੀ ਆਬਾਦੀ ਲਗਭਗ ਪੰਜਾਬ ਜਿੰਨੀ ਹੈ, ਜੋ ਤਕਰੀਬਨ 2 ਕਰੋੜ 56 ਲੱਖ ਹੈ। ਮੌਜੂਦਾ ਸਮੇਂ ਇਕ ਆਸਟ੍ਰੇਲੀਆਈ ਡਾਲਰ ਲਗਭਗ 52 ਰੁਪਏ ਦਾ ਹੈ। ਇੱਥੋਂ ਦਾ ਵਿਜ਼ਟਰ ਵੀਜ਼ਾ (ਸਬਕਲਾਸ 600) ਤੁਹਾਨੂੰ ਸੈਰ-ਸਪਾਟਾ, ਕਾਰੋਬਾਰੀ ਯਾਤਰਾ ਲਈ ਆਸਟ੍ਰੇਲੀਆ ਦਾ ਸਫਰ ਕਰਨ ਦੀ ਇਜਾਜ਼ਤ ਦਿੰਦਾ ਹੈ। ਇੱਥੇ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ 1 ਲੱਖ ਤੋਂ ਵੱਧ ਹੈ। ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਨਿਊ ਸਾਊਥ ਵੇਲਜ਼ 'ਚ ਰਹਿੰਦੇ ਹਨ।

ਕੋਵਿਡ-19 ਦਾ ਕਿੰਨਾ ਪ੍ਰਭਾਵ-
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਸਖ਼ਤ ਪਾਬੰਦੀਆਂ ਕਾਰਨ ਇੱਥੇ ਅਗਸਤ 'ਚ ਬੇਰੁਜ਼ਗਾਰੀ ਦਰ 6.8 ਫੀਸਦੀ ਰਹੀ। ਇਸ ਤੋਂ ਪਹਿਲਾਂ ਜੂਨ ਤਿਮਾਹੀ 'ਚ ਜੀ. ਡੀ. ਪੀ. 'ਚ 7 ਫੀਸਦੀ ਦੀ ਗਿਰਾਵਟ ਦੇ ਨਾਲ ਹੀ ਜੂਨ ਮਹੀਨੇ 'ਚ ਬੇਰੋਜ਼ਗਾਰੀ ਦਰ 7 ਫੀਸਦੀ ਤੱਕ ਪਹੁੰਚ ਗਈ ਸੀ।

ਹਾਲਾਂਕਿ, ਆਰਥਿਕ ਗਤੀਵਿਧੀਆਂ 'ਚ ਭਾਰੀ ਗਿਰਾਵਟ ਦੇ ਬਾਵਜੂਦ ਆਸਟ੍ਰੇਲੀਆ ਹੋਰ ਉਨ੍ਹਾਂ ਉੱਨਤ ਅਰਥਚਾਰਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ, ਜਿਨ੍ਹਾਂ ਨੇ ਵੱਡੀ ਗਿਰਾਵਟ ਦਾ ਸਾਹਮਣਾ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਦੀ ਜੀ. ਡੀ. ਪੀ. ਅਪ੍ਰੈਲ-ਜੂਨ ਵਿਚਕਾਰ 9.5 ਫੀਸਦੀ ਸੁੰਗੜ ਗਈ, ਜਦੋਂ ਕਿ ਯੂ. ਕੇ. ਨੇ 20.4 ਫੀਸਦੀ ਦੀ ਮੰਦੀ ਦੇਖੀ। ਫਰਾਂਸ ਦੀ ਆਰਥਿਕਤਾ 'ਚ 13.8 ਫੀਸਦੀ ਅਤੇ ਜਾਪਾਨ 'ਚ 7.6 ਫੀਸਦੀ ਦੀ ਗਿਰਾਵਟ ਆਈ। ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ ਇਸ ਦੌਰ 'ਚ ਖ਼ੁਦ ਨੂੰ ਇਨ੍ਹਾਂ ਨਾਲੋਂ ਬਿਹਤਰ ਸਥਿਤੀ 'ਚ ਰੱਖਣ 'ਚ ਸਫਲ ਰਿਹਾ।
ਐਡੀਲੇਡ 'ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦਾ 113ਵਾਂ ਜਨਮ ਦਿਨ
NEXT STORY