ਨਵੀਂ ਦਿੱਲੀ (ਭਾਸ਼ਾ)- ਮੈਲਬੌਰਨ ’ਚ ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ ਤੋਂ ਮਹਾਤਮਾ ਗਾਂਧੀ ਦਾ ਬੁੱਤ ਚੋਰੀ ਹੋ ਗਿਅਾ ਹੈ। ਭਾਰਤ ਨੇ ਇਸ ਦੀ ਸਖ਼ਤ ਨਿੰਦਾ ਕਰਦਿਆਂ ਬੁੱਤ ਨੂੰ ਬਰਾਮਦ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।ਆਸਟ੍ਰੇਲੀਅਨ ਮੀਡੀਆ ਅਨੁਸਾਰ 12 ਜਨਵਰੀ ਨੂੰ ਮੈਲਬੌਰਨ ਦੇ ਰੋਵਿਲ ’ਚ ਕਮਿਊਨਿਟੀ ਸੈਂਟਰ ਤੋਂ ਕਾਂਸੀ ਦਾ ਬੁੱਤ ਚੋਰੀ ਹੋ ਗਿਆ ਸੀ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਅਣਪਛਾਤੇ ਵਿਅਕਤੀਆਂ ਵੱਲੋਂ ਮੈਲਬੌਰਨ ’ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕਰਨ ਤੇ ਉਸ ਨੂੰ ਚੋਰੀ ਕਰਨ ਦੀ ਸਖ਼ਤ ਨਿੰਦਾ ਕਰਦੇ ਹਾਂ।
ਅਸੀਂ ਇਸ ਮਾਮਲੇ ਨੂੰ ਆਸਟ੍ਰੇਲੀਆਈ ਅਧਿਕਾਰੀਆਂ ਕੋਲ ਗੰਭੀਰਤਾ ਨਾਲ ਉਠਾਇਆ ਹੈ । ਉਨ੍ਹਾਂ ਨੂੰ ਬੁੱਤ ਨੂੰ ਬਰਾਮਦ ਕਰਨ ਤੇ ਮੁਲਜ਼ਮਾਂ ਨੂੰ ਜਵਾਬਦੇਹ ਬਣਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 420 ਕਿਲੋ ਭਾਰੇ ਬੁੱਤ ਨੂੰ ਗ੍ਰਾਈਂਡਰ ਦੀ ਵਰਤੋਂ ਕਰ ਕੇ ਇਸ ਦੇ ਅਧਾਰ ਤੋਂ ਕੱਟ ਦਿੱਤਾ ਗਿਆ। ਬੁੱਤ ਦੇ ਸਿਰਫ ਪੈਰ ਹੀ ਬਚੇ ਹਨ।
ਸਸਪੈਂਡ ਹੋਏ ਸੰਸਦ ਮੈਂਬਰਾਂ ਨੇ ਕੰਪਲੈਕਸ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ ! ਸਰਕਾਰ ਖ਼ਿਲਾਫ਼ ਲਾਏ ਨਾਅਰੇ
NEXT STORY