ਜਲੰਧਰ-ਬ੍ਰਿਟੀਸ਼ ਕਾਰ ਨਿਰਮਾਤਾ ਕੰਪਨੀ ਲੈਂਡ ਰੋਵਰ ਨੇ ਭਾਰਤ 'ਚ ਨਵੀਂ Discovery ਕਾਰ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਦੀ ਸ਼ੁਰੂਆਤੀ ਕੀਮਤ 71.38 ਲੱਖ ਰੁਪਏ ਰੱਖੀ ਹੈ। ਕਾਰ ਦੀ ਕੀਮਤ 1.08 ਕਰੋੜ ਰੁਪਏ ਤੱਕ ਜਾਂਦੀ ਹੈ। ਇਸ ਕਾਰ ਲਈ ਭਾਰਤ 'ਚ ਕਈ ਮਹੀਨੇ ਪਹਿਲਾਂ ਹੀ ਬੁਕਿੰਗ ਸ਼ੁਰੂ ਹੋ ਗਈ ਸੀ। ਇਹ ਲੈਂਡ ਰੋਵਰ Discovery ਦੀ ਤੀਜੀ ਜਨਰੇਸ਼ਨ ਦਾ ਮਾਡਲ ਹੈਥ। ਕਾਰ ਦਾ ਪਹਿਲਾ ਮਾਡਲ 1989 'ਚ ਪੇਸ਼ ਕੀਤਾ ਗਿਆ ਸੀ। ਕਾਰ ਨੂੰ ਘੱਟ ਵਜ਼ਨੀ ਵਾਲੀ ਕੰਪਨੀ ਦੇ PLA ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇਹ 480 ਕਿ.ਗਾ ਹੱਲਕੀ ਅਤੇ ਤੇਜ਼ ਹੈ।
ਕਾਰ ਦਾ ਇੰਜਣ ਅਤੇ ਫੀਚਰਸ
ਡਿਸਕਵਰੀ ਕਾਰ ਦੇ ਨਵੇਂ ਮਾਡਲ 'ਚ 3.0 ਲਿਟਰ ਵੀ6 ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ 335 ਬੀ. ਐੱਚ. ਪੀ ਦੀ ਪਾਵਰ ਅਤੇ 450 ਐੱਨ. ਐੱਮ ਦਾ ਟਾਰਕ ਜਨਰੇਟ ਇਸ ਦੇ ਇਲਾਵਾ 3.0 ਲਿਟਰ ਡੀਜਲ ਇੰਜਣ ਦੀ ਵੀ ਆਪਸ਼ਨ ਦਿੱਤਾ ਗਿਆ ਹੈ, ਜੋ 254 ਬੀ. ਐੱਚ. ਪੀ. ਦੀ ਪਾਵਰ ਅਤੇ 600 ਐੱਨ. ਐੱਮ ਦਾ ਟਾਰਕ ਜਨਰੇਟ ਕਰਦਾ ਹੈ। ਦੋਨੋਂ ਹੀ ਇੰਜਣ ਨੂੰ 8-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਜੋੜਿਆ ਗਿਆ ਹੈ।
ਪੈਟਰੋਲ ਇੰਜਣ ਦੀ ਅਧਿਕਤਮ ਸਪੀਡ 215 kmph ਹੈ ਅਤੇ ਇਸ ਨੂੰ 0 ਤੋਂ 100 kmph ਦੀ ਸਪੀਡ ਤੱਕ ਪੁੱਜਣ 'ਚ 7.1 ਸੈਕਿੰਡ ਲੱਗਦੀ ਹੈ। ਡੀਜ਼ਲ ਵੇਰੀਐਂਟ ਕੀਤੀ ਤਾਂ ਇਸ ਦੀ ਅਧਿਕਤਮ ਸਪੀਡ 209 kmph ਹੈ ਅਤੇ ਇਸ ਨੂੰ 0 ਤੋਂ 100 kmph ਦੀ ਸਪੀਡ ਤੱਕ ਪੁੱਜਣ 'ਚ 8.1 ਸੈਕਿੰਡ ਲਗਦੀ ਹੈ।
ਇਹ ਇਕ 7-ਸੀਟਰ ਕਾਰ ਹੈ ਜਿਸ 'ਚ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇਅ ਦੇ ਨਾਲ 10 ਇੰਚ ਦੀ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਗਿਆ ਹੈ। ਕਾਰ 'ਚ ਇੰਟੈਲੀਜੇਂਟ ਸੀਟ ਫੋਲਡ ਤਕਨੀਕ ਦਿੱਤੀ ਗਈ ਹੈ, ਤਾਂ ਕਿ ਦੂਜੀ ਅਤੇ ਤੀਜੀ ਲੀਕ ਦੀਆਂ ਸੀਟਾਂ ਨੂੰ ਐਡਜਸਟ ਕੀਤਾ ਜਾ ਸਕੇ।
ਭਾਰਤ 'ਚ ਜਲਦ ਲਾਂਚ ਹੋਵੇਗੀ ਜੀਪ ਨਵੀਂ ਐੱਸ ਯੂ. ਵੀ. Renegade
NEXT STORY