ਮੁੰਬਈ, (ਭਾਸ਼ਾ)- ਸਵੀਡਨ ਦੀ ਲਗਜ਼ਰੀ ਕਾਰ ਨਿਰਮਾਤਾ ਵੋਲਵੋ ਕਾਰਸ ਨੇ ਕਿਹਾ ਕਿ ਉਹ ਭਾਰਤ ’ਚ ਆਪਣੇ ਵਾਹਨਾਂ ਦੀਆਂ ਕੀਮਤਾਂ ’ਚ ਇਕ ਮਈ ਤੋਂ 1 ਲੱਖ ਰੁਪਏ ਤੱਕ ਦਾ ਵਾਧਾ ਕਰੇਗੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਗਲੋਬਲ ਸਪਲਾਈ ਚੇਨ ’ਚ ਲਗਾਤਾਰ ਵਿਘਨ ਆਉਣ ਅਤੇ ਵਿਦੇਸ਼ੀ ਕਰੰਸੀ ਔਕਸਚੇਂਜ ਦਰਾਂ ’ਚ ਉਤਰਾਅ-ਚੜ੍ਹਾਅ ਕਾਰਨ ਉਸ ਨੂੰ ਕੀਮਤਾਂ ’ਚ ਇਹ ਸੀਮਤ ਬਦਲਾਅ ਕਰਨਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਵੋਲਵੋ ਕਾਰਸ ਇੰਡੀਆ ਨੇ ਸੰਕੇਤ ਦਿੱਤੇ ਕਿ ਜੇਕਰ ਗਲੋਬਲ ਭੂ-ਸਿਆਸੀ ਅਤੇ ਆਰਥਿਕ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਅੱਗੇ ਵੀ ਕੀਮਤਾਂ ’ਚ ਵਾਧਾ ਹੋ ਸਕਦਾ ਹੈ। ਕੰਪਨੀ ਫਿਲਹਾਲ ਦੇਸ਼ ਭਰ ’ਚ 23 ਸ਼ੋਅਰੂਮਾਂ ਅਤੇ 25 ਵਰਕਸ਼ਾਪਾਂ ਰਾਹੀਂ ਆਪਣੇ ਉਤਪਾਦਾਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ।
ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay Commission 'ਤੇ ਵੱਡੀ ਅਪਡੇਟ
NEXT STORY