ਜਲੰਧਰ- ਜਾਪਾਨੀ ਆਟੋਮੇਕਰ ਕੰਪਨੀ ਮਿਤਸੁਬਿਸ਼ੀ ਕਾਫ਼ੀ ਸਮੇਂ ਤੋਂ ਭਾਰਤ 'ਚ ਆਪਣਾ ਬਿਜ਼ਨੈੱਸ ਕਰ ਰਹੀ ਹੈ। ਹੁਣ ਕੰਪਨੀ ਨੇ ਭਾਰਤ 'ਚ ਆਪਣੇ ਪੋਰਟਫੋਲੀਓ 'ਚ ਨਵੇਂ ਵ੍ਹੀਕਲ ਸ਼ਾਮਿਲ ਕਰਨ ਦੀ ਯੋਜਨਾ ਬਣਾਈ ਹੈ। ਮਿਤਸੁਬਿਸ਼ੀ ਇੰਡੀਆ ਦੇ ਐੱਮ. ਡੀ ਉੱਤਮ ਬੋਸ ਨੇ ਕਿਹਾ ਕਿ ਭਵਿੱਖ 'ਚ ਸਾਡਾ ਫੋਕਸ ਐੱਸ. ਯੂ. ਵੀ 'ਤੇ ਹੋਵੇਗਾ ਤੇ ਅਸੀਂ ਮਿੱਡ ਸਾਈਜ਼ ਸੈਗਮੈਂਟ 'ਚ Eclipse ਤੇ Xpander ਐੱਸ. ਯੂ. ਵੀ ਉਤਾਰਨ ਦੀ ਤਿਆਰੀ 'ਚ ਹਾਂ। ਭਾਰਤ 'ਚ ਹੁਣ ਕੰਪਨੀ ਪਜ਼ੈਰੋ ਸਪੋਰਟ ਤੇ ਆਊਟਲੇਂਡਰ ਐੱਸ. ਯੂ. ਵੀ ਵੇਚਦੀ ਹੈ। 
ਪਹਿਲਾਂ ਕੰਪਨੀ ਭਾਰਤ 'ਚ ਲਾਂਸਰ ਤੇ ਇਵੋ ਐਕਸ ਸੇਡਾਨ ਜਿਹੀਆਂ ਕਈ ਮਾਡਲਸ ਵੇਚਦੀ ਸੀ। ਹੁਣ ਕੰਪਨੀ ਨੇ ਭਾਰਤ ਸਮੇਤ ਦੁਨੀਆਭਰ ਦੀ ਮਾਰਕੀਟਸ ਲਈ ਆਪਣਾ ਧਿਆਨ ਐੱਸ. ਯੂ. ਵੀ 'ਤੇ ਫੋਕਸ ਕੀਤਾ ਹੈ। ਕੰਪਨੀ ਭਵਿੱਖ 'ਚ ਲਾਂਸ ਇਵੋ ਨਾਂ ਨਾਲ ਇਕ ਕਰਾਸਓਵਰ ਮਾਡਲ ਉਤਾਰ ਸਕਦੀ ਹੈ।
ਕੀ ਖਾਸ ਹੋਵੇਗਾ ਇਸ ਐੱਸ. ਯੂ. ਵੀ. 'ਚ
Eclipse ਤੇ Xpander ਨੂੰ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ। ਭਾਰਤ 'ਚ ਲਾਂਚ ਹੋਣ ਤੋਂ ਬਾਅਦ Xpander ਦਾ ਮੁਕਬਲਾ ਮਾਰੂਤੀ ਦੀ ਅਰਟਿਗਾ ਤੋਂ ਹੋਵੇਗਾ। Xpander 7 ਸੀਟਰ ਮਾਡਲ ਹੈ ਜਿਸ 'ਚ ਐੱਲ. ਈ. ਡੀ. ਹੈੱਡਲੈਂਪਸ ਤੇ ਟੇਲਲਾਈਟ, ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ, 16 ਇੰਚ ਅਲੌਏ ਵ੍ਹੀਲ ਦਿੱਤੇ ਗਏ ਹਨ। ਇਸ 'ਚ 1.5 ਲਿਟਰ ਪਟਰੋਲ ਇੰਜਣ ਲਗਾ ਹੈ ਜੋ 103 bhp ਦੀ ਪਾਵਰ ਦਿੰਦਾ ਹੈ। ਇਹ 5-ਸਪੀਡ ਮੈਨੂਅਲ ਤੇ 4-ਸਪੀਡ ਆਟੋਮੈਟਿਕ ਟਰਾਂਸਮਿਸ਼ਨ ਦੇ ਨਾਲ ਆਉਂਦੀ ਹੈ।
Eclipse ਕੰਪਨੀ ਦੀ ਸਭ ਤੋਂ ਸਫਲ ਕਾਰਾਂ 'ਚੋਂ ਇਕ ਹੈ। ਇਸ ਨੂੰ 2017 'ਚ ਪੇਸ਼ ਕੀਤਾ ਗਿਆ ਸੀ। ਭਾਰਤ 'ਚ ਲਾਂਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਜੀਪ ਕੰਪਾਸ ਨਾਲ ਹੋਵੇਗਾ। 5clipse 'ਚ ਪੇਨੋਰੈਮਿਕ ਸਨਰੂਫ, ਟੱਚ-ਪੈਡ ਕੰਟਰੋਲਰ ਤੇ ਸਮਾਰਟਫੋਨ ਕੁਨੈੱਕਟੀਵਿਟੀ ਦੇ ਨਾਲ 7 ਇੰਚ ਡਿਸਪਲੇਅ ਤੇ ਹੀਡੇਟ ਰੀਅਰ ਸੀਟ ਦਿੱਤੀ ਗਈ ਹੈ।
ਇਸ 'ਚ 1.5 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ਹੈ ਜੋ 149 bhp ਦੀ ਪਾਵਰ ਤੇ 249 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ ਤਿੰਨ ਡਰਾਈਵਿੰਗ ਮੋਡ ਦਿੱਤੇ ਗਏ ਹਨ। ਇਸ 'ਚ S-AWC (ਸੁਪਰ ਆਲ-ਵ੍ਹੀਲ ਕੰਟਰੋਲ) ਸਿਸਟਮ ਦੇ ਨਾਲ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ।
ਦੋ ਸਾਲ ਬਾਅਦ ਹੋਵੇਗੀ ਲਾਂਚ
ਇਨ੍ਹਾਂ ਦੀ ਲਾਂਚਿੰਗ ਦੇ ਬਾਰੇ 'ਚ ਗੱਲ ਕਰਦੇ ਹੋਏ ਉੱਤਮ ਬੋਸ ਨੇ ਕਿਹਾ ਕਿ ਇਨ੍ਹਾਂ ਨੂੰ ਲਗਭਗ ਦੋ ਸਾਲ ਬਾਅਦ ਭਾਰਤ 'ਚ ਲਾਂਚ ਕੀਤੀ ਜਾਵੇਗੀ। ਅਜਿਹੇ 'ਚ ਜੇਕਰ ਤੁਸੀਂ ਇਸ ਐੱਸ. ਯੂ. ਵੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜ੍ਹਾ ਇੰਤਜਾਰ ਕਰਨਾ ਪਵੇਗਾ।
ਹੋਂਡਾ ਜਲਦ ਪੇਸ਼ ਕਰੇਗੀ ਆਪਣੀ ਨਵੀਂ ਬਜਟ SUV
NEXT STORY