ਫਿਲੌਰ (ਭਾਖੜੀ) - ਅੱਜ ਮੰਗਲਵਾਰ, 22 ਜੁਲਾਈ ਨੂੰ ਫਿਲੌਰ ਦੇ 132 ਕੇ. ਵੀ. ਸਬ-ਸਟੇਸ਼ਨ ’ਚ ਨਵੇਂ ਵੀ. ਸੀ. ਬੀ. ਦੇ ਨਿਰਮਾਣ ਲਈ, ਪਾਵਰ ਟ੍ਰਾਂਸਫਾਰਮਰ ਟੀ-3 ’ਤੇ ਚੱਲਣ ਵਾਲੇ ਸਾਰੇ 11 ਕੇ. ਵੀ. ਫੀਡਰਾਂ ’ਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਵਿਚ ਅਟਵਾਲ ਹਾਊਸ ਕਾਲੋਨੀ, ਗ੍ਰੀਨ ਪਾਰਕ ਕਾਲੋਨੀ, ਨੂਰਮਹਿਲ ਰੋਡ, ਇੰਡਸਟਰੀ ਏਰੀਆ, ਆਲੋਵਾਲ ਰੋਡ, ਅਕਾਲਪੁਰ ਰੋਡ, ਗੰਨਾ ਪਿੰਡ ਇੰਡਸਟਰੀ, ਗੜ੍ਹਾ ਰੋਡ ਫਿਲੌਰ, ਪਿੰਡ ਨੰਗਲ, ਤਲਵਾ ਰੋਡ, ਮੁਹੱਲਾ ਚੌਧਰੀਆਂ, ਮੁਹੱਲਾ ਕਾਜ਼ੀਆ, ਮੀਠਾ ਖੂਹ, ਚੌੜਾ ਖੂਹ, ਅਚਨਚੱਕ ਰੋਡ, ਉੱਚੀ ਘਾਟੀ, ਪੁਲਸ ਸਿਖਲਾਈ ਕੇਂਦਰ, ਸਬਜ਼ੀ ਮੰਡੀ, ਕਰੀਮਿਕਾ ਫੈਕਟਰੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ ਏ. ਪੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 25 ਲੱਖ ਦੀ ਠੱਗੀ
NEXT STORY