ਜਲੰਧਰ- ਸਵੀਡਿਸ਼ ਕਾਰ ਕੰਪਨੀ ਵੋਲਵੋ ਨੇ ਭਾਰਤ 'ਚ ਆਪਣੀ ਐਕਸ ਸੀ90 ਅਤੇ ਐੱਸ90 ਨੂੰ ਅਪਡੇਟ ਕੀਤਾ ਹੈ। ਇਨ੍ਹਾਂ ਦੋਨਾਂ ਕਾਰਾਂ 'ਚ ਕੰਪਨੀ ਨੇ ਪੈਸੇਂਜਰ ਸੁਰੱਖਿਆ ਨੂੰ ਪਹਿਲਾਂ ਤੋਂ ਜ਼ਿਆਦਾ ਪੁਖਤਾ ਕੀਤਾ ਹੈ। ਉਥੇ ਹੀ ਐਕਸ ਸੀ90 ਦੇ ਡੀ5 ਵੇਰਿਅੰਟ ਦੀ ਪਾਵਰ ਵਧਾਈ ਗਈ ਹੈ।
ਕੰਪਨੀ ਮੁਤਾਬਕ ਇਨ੍ਹਾਂ ਕਾਰਾਂ 'ਚ ਰਡਾਰ-ਬੇਸ ਸੇਫਟੀ ਫੀਚਰ ਦਾ ਅਣਹੋਂਦ ਸੀ। ਇਸ ਫੀਚਰ ਨੂੰ ਹੁਣ ਕਾਰ 'ਚ ਜੋੜ ਦਿੱਤਾ ਗਿਆ ਹੈ। ਇਸ ਸੇਫਟੀ ਪੈਕੇਜ 'ਚ ਅਡਾਪਟਿਵ ਕਰੂਜ਼ ਕੰਟਰੋਲ, ਲੇਨ ਡਿਪਾਰਚਰ ਵਾਰਨਿੰਗ, ਕੋਲਿਸ਼ਨ ਵਾਰਨਿੰਗ ਅਤੇ ਬਲਾਇੰਡ-ਸਪਾਟ ਡਿਟੈਕਸ਼ਨ ਸ਼ਾਮਿਲ ਹਨ।

ਐਕਸ ਸੀ90 ਦੇ ਡੀ5 ਵੇਰਿਅੰਟ ਦੀ ਤਾਂ ਇਸ 'ਚ 2.0 ਲਿਟਰ ਟਰਬੋਚਾਰਜਡ ਡੀਜ਼ਲ ਇੰਜਣ ਦੇ ਨਾਲ ਵੋਲਵੋ ਦੀ ਪਾਵਰ ਪਲਸ ਟੈਕਨਾਲੌਜੀ ਦਿੱਤੀ ਗਈ ਹੈ। ਜਿਸ ਦੇ ਨਾਲ ਹੁਣ ਇਹ ਇੰਜਣ 235 ਪੀ. ਐੱਸ ਦੀ ਪਾਵਰ ਅਤੇ 480 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਪਹਿਲਾਂ ਦੀ ਤੁਲਣਾ 'ਚ ਇਸ ਦੀ ਪਾਵਰ 7 ਪੀ ਐੱਸ ਅਤੇ ਟਾਰਕ 10 ਐੱਨ. ਐੱਮ ਵਧਾ ਹੈ। ਇਹ ਇੰਜਣ 8-ਸਪੀਡ ਗਿਅਰ ਟਰਾਨਿਕ ਟਰਾਂਸਮਿਸ਼ਨ ਤੋਂ ਜੁੜਿਆ ਹੈ ਜੋ ਸਾਰੇ ਪਹੀਆਂ 'ਤੇ ਪਾਵਰ ਸਪਲਾਈ ਕਰਦਾ ਹੈ।

ਭਾਰਤ 'ਚ ਵੋਲਵੋ ਐਸ90 ਦੀ ਟੱਕਰ ਆਡੀ ਏ6, ਮਰਸਿਡੀਜ਼ ਈ-ਕਲਾਸ, ਜੈਗੂਆਰ ਐਕਸ ਐੱਫ ਅਤੇ ਬੀ. ਐੱਮ. ਡਬਲਿਊ 5-ਸੀਰੀਜ਼ ਤੋਂ ਹੁੰਦੀ ਹੈ। ਉਥੇ ਹੀ ਐਕਸ ਸੀ90 ਦੀ ਟੱਕਰ ਆਡੀ ਕਿਊ7, ਬੀ. ਐੱਮ. ਡਬਲਿਊ. ਐਕਸ5 ਅਤੇ ਮਰਸਡੀਜ਼ ਜੀ. ਐੱਲ. ਈ ਨਾਲ ਹੈ।
Audi ਦੀ ਇਹ ਪਾਵਰਫੁੱਲ ਕਾਰ ਮਹਿਜ਼ 5.4 ਸੈਕਿੰਡ 'ਚ ਫੜ ਲੈਂਦੀ ਹੈ 100Kmph ਤੱਕ ਦੀ ਰਫਤਾਰ
NEXT STORY