ਨਵੀਂ ਦਿੱਲੀ- ਯੂਰੋ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਲਗਜ਼ਰੀ ਕਾਰ ਕੰਪਨੀ ਮਰਸੀਡੀਜ਼ ਬੈਂਜ ਇੰਡੀਆ ਸਤੰਬਰ ਤੋਂ ਆਪਣੇ ਵਾਹਨਾਂ ਦੀ ਕੀਮਤ ਇਕ ਤੋਂ ਡੇਢ ਫੀਸਦੀ ਤੱਕ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਪ੍ਰਬੰਧ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਤੋਸ਼ ਅਈਅਰ ਨੇ ਇਹ ਗੱਲ ਕਹੀ ਹੈ। ਮਰਸੀਡੀਜ਼ ਇਸ ਸਾਲ ਪਹਿਲਾਂ ਹੀ ਜਨਵਰੀ ਅਤੇ ਜੁਲਾਈ 'ਚ ਆਪਣੇ ਵਾਹਨਾਂ ਦੀ ਕੀਮਤ ਵਧਾ ਚੁੱਕੀ ਹੈ। ਅਈਅਰ ਨੇ ਕਿਹਾ,''ਸਤੰਬਰ 'ਚ ਯੂਰੋ ਕਾਰਨ ਕੀਮਤਾਂ 'ਚ ਇਕ ਹੋਰ ਵਾਧਾ ਹੋਣ ਵਾਲਾ ਹੈ। ਜੇਕਰ ਤੁਸੀਂ ਦੇਖੋ ਤਾਂ ਪਿਛਲੇ ਇਕ ਮਹੀਨੇ 'ਚ ਯੂਰੋ 100 ਰੁਪਏ ਦੇ ਪੱਧਰ 'ਤੇ ਬਣਿਆ ਹੋਇਆ ਹੈ ਅਤੇ ਇਸ 'ਚ ਕੋਈ ਤਬਦੀਲੀ ਨਹੀਂ ਆਈ ਹੈ। ਇਸ ਲਈ, ਸਾਨੂੰ ਸਤੰਬਰ 'ਚ ਵੀ ਕੀਮਤਾਂ 'ਚ ਵਾਧਾ ਕਰਨਾ ਹੋਵੇਗਾ।''
ਇਹ ਵੀ ਪੜ੍ਹੋ : ਇਸ ਹਫ਼ਤੇ PF ਅਕਾਊਂਟ 'ਚ ਆ ਸਕਦਾ ਹੈ ਵਿਆਜ਼, ਇੰਝ ਚੈੱਕ ਕਰੋ Balance
ਉਨ੍ਹਾਂ ਕਿਹਾ ਕਿ ਕੰਪਨੀ ਵਾਹਨ ਕੀਮਤਾਂ 'ਚ ਇਕ ਤੋਂ ਡੇਢ ਫੀਸਦੀ ਤੱਕ ਵਾਧਾ ਕਰੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਕੀਮਤਾਂ 'ਚ ਵਾਧੇ ਨਾਲ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ, ਅਈਅਰ ਨੇ ਕਿਹਾ ਕਿ ਵਿਆਜ਼ ਦਰਾਂ 'ਚ ਕਮੀ ਕਾਰਨ ਖਰੀਦਾਰਾਂ ਲਈ ਈਐੱਮਆਈ (ਮਹੀਨਾਵਾਰ ਕਿਸ਼ਤ) ਭੁਗਤਾਨ ਕਾਫ਼ੀ ਹੱਦ ਤੱਕ ਸੰਤੁਲਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੀਆਂ ਲਗਭਗ 80 ਫੀਸਦੀ ਨਵੀਆਂ ਕਾਰਾਂ ਦੀ ਵਿਕਰੀ 'ਫਾਈਨੈਂਸ' ਰਾਹੀਂ ਹੁੰਦੀ ਹੈ। ਅਈਅਰ ਨੇ ਕਿਹਾ,''ਇਸ ਲਈ, ਜਦੋਂ ਤੁਸੀਂ ਈਐੱਮਆਈ 'ਤੇ ਗੌਰ ਕਰਦੇ ਹੋ ਤਾਂ ਅਸੀਂ ਉਸੇ ਨੂੰ ਉਹੀ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਕਾਰ ਦੀ ਕੀਮਤ ਵਧ ਗਈ ਹੈ। ਇਸ ਨਾਲ ਸਾਨੂੰ ਮੁੱਲ ਵਾਧੇ ਦੇ ਪ੍ਰਭਾਵ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ 'ਚ ਮਦਦ ਮਿਲੀ ਹੈ।'' ਉਨ੍ਹਾਂ ਕਿਹਾ ਕਿ ਬਜ਼ਾਰ 'ਚ ਹੁਣ ਵੀ ਮੰਗ ਹੈ ਅਤੇ ਅਰਥਵਿਵਸਥਾ ਦੇ ਵਧਣ ਨਾਲ ਲੋਕ ਲਗਜ਼ਰੀ ਕਾਰਾਂ ਖਰੀਦਣਾ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਖਰੀਦਾਰ ਸਮਝਦੇ ਹਨ ਕਿ ਮੁਦਰਾ 'ਚ ਉਤਾਰ-ਚੜਾਅ ਨੂੰ ਦੇਖਦੇ ਹੋਏ, ਕੀਮਤਾਂ ਕੰਪਨੀ ਦੇ ਕੰਟਰੋਲ ਤੋਂ ਬਾਹਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Visa ਨੂੰ ਵੀ ਪਛਾੜਿਆ! ਇਹ ਹੈ ਦੁਨੀਆ ਦਾ ਸਭ ਤੋਂ ਤੇਜ਼ Digital Payment System
NEXT STORY