ਇਸਕੇਂਦਰੂਨ ਵਿੱਚ ਢਹਿ ਢੇਰੀ ਹੋਈ ਇਮਾਰਤ
ਤੁਰਕੀ ਵਿੱਚ ਸੋਮਵਾਰ ਤੜਕੇ ਆਉਣ ਵਾਲੇ ਭੂਚਾਲ ਨੇ ਤੁਰਕੀ ਤੇ ਸੀਰੀਆ ਦੇ ਹਜ਼ਾਰਾਂ ਬਾਸ਼ਿੰਦਿਆਂ ਦੀ ਜ਼ਿੰਦਗੀ ਬਦਲ ਦਿੱਤੀ। ਜਿਨ੍ਹਾਂ ਘਰਾਂ ਵਿੱਚ ਲੋਕ ਰਾਤ ਨੂੰ ਆਰਾਮ ਨਾਲ ਸੁੱਤੇ ਸਨ, ਸਵੇਰ ਹੋਣ ਤੋਂ ਪਹਿਲਾਂ ਉਹ ਮਲਬੇ ਵਿੱਚ ਬਦਲ ਗਏ।
ਕਾਰਨ ਤੁਰਕੀ ਤੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹਜ਼ਾਰ ਤੋਂ ਵੱਧ ਗਈ ਹੈ।
ਇਸ ਭੂਚਾਲ ਵਿੱਚ 15 ਹਜ਼ਾਰ ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਇੰਨਾਂ ਹੀ ਨਹੀਂ ਮਰਨ ਵਾਲਿਆਂ ਦੀ ਗਿਣਤੀ ਵੱਧਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ।
ਆਫ਼ਤ ਪ੍ਰਭਾਵਿਤ ਇਲਾਕਿਆਂ ਤੋਂ ਆ ਰਹੀਆਂ ਤਸਵੀਰਾਂ ''ਤੇ ਨਜ਼ਰ ਮਾਰੀਏ ਤਾਂ ਭੂਚਾਲ ਤੋਂ ਬਾਅਦ ਤੁਰਕੀ ਦੇ ਸ਼ਹਿਰਾਂ ''ਚ ਵੱਡੀਆਂ-ਵੱਡੀਆਂ ਇਮਾਰਤਾਂ ਢਹਿ-ਢੇਰੀ ਹੋ ਮਲਬੇ ''ਚ ਬਦਲੀਆਂ ਦੇਖੀਆਂ ਜਾ ਸਕਦੀਆਂ ਹਨ।
ਬੀਬੀਸੀ ਦੀ ਵਿਜ਼ੂਅਲ ਜਰਨਲਿਜ਼ਮ ਯੂਨਿਟ ਨੇ ਆਰਕਾਈਵਲ ਫ਼ੁਟੇਜ ਦੀ ਵਰਤੋਂ ਕਰਕੇ ਭੂਚਾਲ ਦੇ ਪ੍ਰਭਾਵਾਂ ਦਾ ਅੰਦਾਜਾ ਲਗਾਉਣ ਲਈ ਪੁਰਾਣੀਆਂ ਤੇ ਮੌਜੂਦਾ ਤਸਵੀਰਾਂ ਇਕੱਠੀਆਂ ਕੀਤੀਆਂ ਹਨ।
ਭੂਚਾਲ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਵੇਖੋ:
ਗਾਜ਼ੀਅਨਟੈਪ ਵਿੱਚ ਡਿੱਗੀ ਇਮਾਰਤ
ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਬਾਰੇ ਅਪਡੇਟ
- ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਤੋਂ ਬਾਅਦ ਲਗਾਤਾਰ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਪਰ ਭੂਚਾਲ ਮਗਰੋਂ ਪਏ ਮੀਂਹ ਕਾਰਨ ਰਾਹਤ ਕਾਰਜਾਂ ਵਿਚ ਰੁਕਾਵਟ ਪਈ ਹੈ।
- ਆਖਰੀ ਰਿਪੋਰਟਾਂ ਮਿਲਣ ਤੱਕ ਦੋਵਾਂ ਮੁਲਕਾਂ ਵਿਚ 4300 ਤੋਂ ਵੱਧ ਲੋਕ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
- ਸੋਮਵਾਰ ਤੜਕੇ ਸਵੇਰੇ 4.17 ਵਜੇ ਆਏ ਭੂਚਾਲ ਦੀ ਤੀਬਰਤਾ ਗਾਜ਼ੀਆਨਟੇਪ ਨੇੜੇ 7.8 ਸੀ ਅਤੇ ਇਸ ਨੇ ਸੁੱਤੇ ਪਏ ਲੋਕ ਹੀ ਦੱਬ ਲਏ।
- ਸੋਮਵਾਰ ਨੂੰ ਦੁਪਹਿਰ ਸਥਾਨਕ ਸਮੇਂ ਮੁਤਾਬਕ 1.30 ਵਜੇ 7.5 ਤੀਬਰਤਾ ਵਾਲਾ ਛੋਟਾ ਝਟਕਾ ਲੱਗਿਆ
- ਪਹਿਲੇ ਝਟਕੇ ਤੋਂ ਬਾਅਦ ਆਫ਼ਤ ਏਜੰਸੀ ਨੇ ਦੱਸਿਆ ਸੀ ਕਿ 2900 ਲੋਕ ਮਾਰੇ ਗਏ, ਜਦਕਿ 15000 ਜ਼ਖ਼ਮੀ ਹਨ
- ਸੀਰੀਆ ਵਿੱਚ ਵੀ 1400 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
- ਦੋਵਾਂ ਮੁਲਕਾਂ ਵਿਚ ਹਜ਼ਾਰਾਂ ਇਮਾਰਤਾਂ ਡਿੱਘਣ ਕਾਰਨ ਦੱਬੇ ਹਜ਼ਾਰਾ ਲੋਕਾਂ ਨੂੰ ਜ਼ਿਉਂਦੇ ਬਾਹਰ ਕੱਢਣ ਦੀ ਕੋਸ਼ਿਸ਼ ਵਿੱਚ ਜੰਗੀ ਪੱਧਰ ਉੱਤੇ ਕੰਮ ਕੀਤਾ ਜਾ ਰਿਹਾ ਹੈ।
- ਤੁਰਕੀ ਵਲੋਂ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਤੋਂ ਬਾਅਦ ਅਮਰੀਕਾ ਅਤੇ ਇੰਗਲੈਂਡ ਰਾਹਤ ਸਮੱਗਰੀ ਅਤੇ ਸਾਜ਼ੋ-ਸਮਾਨ ਭੇਜ ਰਹੇ ਹਨ।
ਅਰਿਬਾ ਨੇੜੇ ਭੂਚਾਲ ਨਾਲ ਤਬਾਹ ਹੋਈਆਂ ਇਮਾਰਤਾਂ
ਤੁਰਕੀ ਸੀਰੀਆ ਵਿੱਚ ਕਿੱਥੇ ਪਈ ਹੈ ਮਾਰ
- ਭੂਚਾਲ ਵਿੱਚ ਤੁਰਕੀ ਦਾ ਉੱਤਰੀ ਖਿੱਤਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇਸ ਨੂੰ ਤੁਰਕੀ ਦੀ ਉੱਤਰੀ ਅਤੇ ਸੀਰੀਆ ਦੀ ਦੱਖਣੀ ਸਰਹੱਦ ਕਿਹਾ ਜਾ ਸਕਦਾ ਹੈ।
- ਤੁਰਕੀ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਮੁਤਾਬਕ 10 ਸ਼ਹਿਰ ਸਭ ਤੋਂ ਵੱਧ ਮਾਰ ਹੇਠ ਆਏ ਹਨ। ਇਨ੍ਹਾਂ ਵਿੱਚ ਹੈਤੇ, ਓਸਮਾਨੀਏ, ਅਡਿਆਮਨ, ਮਾਲਤਿਆ, ਸਾਨਲੀਉਰਫਾ, ਅਡਾਨਾ, ਦਿਯਾਰਬਾਕਿਰ ਅਤੇ ਕਿਲਿਸ ਸ਼ਾਮਲ ਹਨ
- ਸੀਰੀਆ ਦਾ ਉੱਤਰੀ ਖਿੱਤਾ ਜਿਹੜਾ ਭੂਚਾਲ ਦੀ ਮਾਰ ਹੇਠ ਆਇਆ ਹੈ। ਇੱਥੇ ਏਲਪੋ ਸ਼ਹਿਰ ਆਫ਼ਤ ਦਾ ਕੇਂਦਰ ਬਣਿਆ ਹੈ।
- ਇਹ ਸਰਕਾਰ ਅਤੇ ਕੁਰਦਿਸ਼ ਬਾਗੀਆਂ ਵਿਚਾਲੇ ਵੰਡਿਆ ਹੋਇਆ ਇਲਾਕਾ ਹੈ। ਇੱਥੇ ਘਰੇਲੂ ਜੰਗ ਦਾ ਸ਼ਿਕਾਰ ਬਣੇ ਲੱਖਾਂ ਲੋਕ ਸ਼ਰਨਾਰਥੀਆਂ ਵਜੋਂ ਰਹਿ ਰਹੇ ਹਨ।
- ਭੂਚਾਲ ਤੋਂ ਪਹਿਲਾਂ ਇਸ ਇਲਾਕੇ ਵਿੱਚ ਜੰਗੀ ਹਾਲਾਤ ਕਾਰਨ ਹੋਏ ਉਜਾੜੇ, ਕਹਿਰ ਦੀ ਠੰਢ ਸਹਿੰਦੇ ਅਤੇ ਹੈਜੇ ਦਾ ਸ਼ਿਕਾਰ ਹੋਣ ਕਾਰਨ ਲੋਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਸੀ।
ਭੂਚਾਲ ਨਾਲ ਹੋਈ ਤਬਾਹੀ ਦੀਆਂ ਹੋਰ ਤਸਵੀਰਾਂ
ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਬਾਗ਼ੀਆਂ ਦੇ ਇਲਾਕੇ ਵਿੱਚ ਰਾਹਤ ਸੇਵਾਵਾਂ ਲੋੜ ਮੁਤਾਬਕ ਨਹੀਂ ਪਹੁੰਚ ਸਕੀਆਂ
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਤੁਰਕੀ ’ਚ ਭੂਚਾਲ: ਜਦੋਂ ਹਜ਼ਾਰਾਂ ਮੌਤਾਂ ਹੋਈਆਂ, ਪਿਉ-ਪੁੱਤ ਦੀ ਇਤਫਾਕ ਨਾਲ ਇੰਝ ਬਚੀ ਜਾਨ
NEXT STORY