ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਸੂਬੇ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ 'ਚ ‘ਆਪ’ ਦੀ ਸਰਕਾਰ ਬਣੀ ਹੈ, ਉੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਇੱਥੋਂ ਤੱਕ ਕਿ ਖੁਦ ਆਮ ਆਦਮੀ ਪਾਰਟੀ ਦੇ ਆਪਣੇ ਨੇਤਾ ਵੀ ਸੁਰੱਖਿਅਤ ਨਹੀਂ ਰਹੇ।
ਆਪ ਆਗੂਆਂ ਦੇ ਕਤਲ ਅਤੇ ਵਧਦੇ ਅਪਰਾਧਾਂ ਦਾ ਦਿੱਤਾ ਹਵਾਲਾ
ਪੂਨਾਵਾਲਾ ਨੇ ਹਾਲ ਹੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ 'ਚ ਇਕ ‘ਆਪ’ ਆਗੂ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਜਲੰਧਰ 'ਚ ਇਕ ਗੁਰਦੁਆਰੇ ਦੇ ਬਾਹਰ ਇਕ ਹੋਰ ‘ਆਪ’ ਆਗੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸੂਬੇ ਦੀ ਮਾੜੀ ਹਾਲਤ ਨੂੰ ਦਰਸਾਉਣ ਲਈ ਸਿੱਧੂ ਮੂਸੇਵਾਲਾ ਦੇ ਕਤਲ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਅਤੇ ਮੋਹਾਲੀ ਪੁਲਸ ਹੈੱਡਕੁਆਰਟਰ 'ਤੇ ਹੋਏ ਆਰ.ਪੀ.ਜੀ (RPG) ਹਮਲੇ ਵਰਗੀਆਂ ਵੱਡੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ।
ਕੇਜਰੀਵਾਲ 'ਤੇ 'ਸੁਪਰ ਮੁੱਖ ਮੰਤਰੀ' ਹੋਣ ਦਾ ਲਾਇਆ ਦੋਸ਼
ਭਾਜਪਾ ਬੁਲਾਰੇ ਨੇ ਦੋਸ਼ ਲਾਇਆ ਕਿ ਪੰਜਾਬ 'ਚ ਮੁੱਖ ਮੰਤਰੀ ਤਾਂ ਭਗਵੰਤ ਮਾਨ ਹਨ, ਪਰ ਅਸਲ 'ਚ ਅਰਵਿੰਦ ਕੇਜਰੀਵਾਲ ‘ਸੁਪਰ ਮੁੱਖ ਮੰਤਰੀ’ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੀ ਵਰਤੋਂ ਸਿਰਫ਼ ਕੇਜਰੀਵਾਲ ਦੀ ਆਪਣੀ ਸਿਆਸੀ ਬਦਲਾਖੋਰੀ ਅਤੇ ਦਿੱਲੀ ਦੇ ‘ਰਿਜੈਕਟਿਡ’ (ਨਕਾਰੇ ਹੋਏ) ‘ਆਪ’ ਨੇਤਾਵਾਂ ਨੂੰ ਵੀ.ਵੀ.ਆਈ.ਪੀ (VVIP) ਸੁਰੱਖਿਆ ਦੇਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਇਸੇ ਕਾਰਨ ਪੰਜਾਬ ਪੁਲਸ ਆਮ ਜਨਤਾ ਦੀ ਸੁਰੱਖਿਆ ਕਰਨ 'ਚ ਅਸਮਰੱਥ ਸਾਬਤ ਹੋ ਰਹੀ ਹੈ।
"ਜਨਤਾ ਪੀੜਤ, ਕਾਨੂੰਨ ਵਿਵਸਥਾ ਢਹਿ-ਢੇਰੀ"
ਸੂਬੇ 'ਚ ਕੱਟੜਪੰਥੀਆਂ ਨੂੰ ਖੁੱਲ੍ਹੀ ਛੋਟ, ਨਸ਼ਾ ਤਸਕਰਾਂ ਦੇ ਵਧਦੇ ਪ੍ਰਭਾਵ ਅਤੇ ਅੰਤਰਰਾਸ਼ਟਰੀ ਗੈਂਗ ਵਾਰਾਂ ਦੀ ਚਰਚਾ ਕਰਦਿਆਂ ਪੂਨਾਵਾਲਾ ਨੇ ਕਿਹਾ ਕਿ ਪੰਜਾਬ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਬਿਆਨ ਦੇ ਅੰਤ 'ਚ ਕਿਹਾ ਕਿ ਅੱਜ ਪੰਜਾਬ 'ਚ "ਆਮ ਆਦਮੀ ਪਾਰਟੀ ਦੇ ਨੇਤਾ ਮਸਤ ਹਨ, ਪੰਜਾਬ ਦੀ ਜਨਤਾ ਤ੍ਰਸਤ (ਪੀੜਤ) ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਧਵਸਤ (ਢਹਿ-ਢੇਰੀ) ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਘਬਰਾਈ ਪੰਜਾਬ ਸਰਕਾਰ, ਧਰਨੇ ਤੋਂ ਪਹਿਲਾਂ ਘਰਾਂ 'ਚ ਛਾਪੇਮਾਰੀ
NEXT STORY