Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 05, 2026

    10:27:31 PM

  • harmanpreet kaur creates history

    ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਪਾਕਿਸਤਾਨ...

  • sachin pilot will be in charge of the punjab

    ਪੰਜਾਬ ਕਾਂਗਰਸ 'ਚ ਵੱਢਾ ਫੇਰਬਦਲ, ਹੁਣ ਸਚਿਨ ਹੋਣਗੇ...

  • pm modi spoke at the centenary celebrations

    'ਧੁਰੰਦਰ ਹੋਣ ਜਾਂ ਨਾ, SRCC ਦੇ ਗ੍ਰੈਜੂਏਟਸ ਨੇ...

  • pakistan won the toss and elected to bat see playing 11

    INDW vs PAKW Asia Cup: ਪਾਕਿਸਤਾਨ ਨੇ ਟਾਸ ਜਿੱਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Bollywood News
  • Jalandhar
  • ਸ਼ਹਿਨਸ਼ਾਹ-ਏ-ਜਜ਼ਬਾਤ ਦਿਲੀਪ ਕੁਮਾਰ ਨੂੰ ਯਾਦ ਕਰਦਿਆਂ...!

BOLLYWOOD News Punjabi(ਬਾਲੀਵੁੱਡ)

ਸ਼ਹਿਨਸ਼ਾਹ-ਏ-ਜਜ਼ਬਾਤ ਦਿਲੀਪ ਕੁਮਾਰ ਨੂੰ ਯਾਦ ਕਰਦਿਆਂ...!

  • Edited By Rajwinder Kaur,
  • Updated: 08 Jul, 2021 11:39 AM
Jalandhar
dilip kumar tragedy king death film star
  • Share
    • Facebook
    • Tumblr
    • Linkedin
    • Twitter
  • Comment

ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ : 9855259650
Abbasdhaliwal72@gmail.com 

ਸੱਤ ਤਾਰੀਖ਼ ਦੀ ਸਵੇਰ ਨੂੰ ਜਿਵੇਂ ਹੀ ਆਪਣਾ ਵਟਸ ਐਪ ਖੋਲ੍ਹਿਆ ਤਾਂ ਇਕ ਦੋਸਤ ਵੱਲੋਂ ਦਿਲੀਪ ਕੁਮਾਰ ਦੇ ਸਵਰਗਵਾਸ ਹੋਣ ਦੀ ਖਬਰ ਵਾਲਾ ਮੈਸੇਜ ਵਿਖਾਈ ਦਿੱਤਾ ਤਾਂ ਵਿਸ਼ਵਾਸ ਨਹੀਂ ਹੋਇਆ, ਸੋਚਿਆ ਸ਼ਾਇਦ ਦਿਲੀਪ ਕੁਮਾਰ ਦੀਆਂ ਪਿਛਲੇ ਸਮੇਂ ਦੌਰਾਨ ਆਈਆਂ ਮੌਤ ਦੀਆਂ ਅਫਵਾਹਾਂ ਵਾਂਗ ਸ਼ਾਇਦ ਇਹ ਵੀ ਕੋਈ ਅਫਵਾਹ ਹੀ ਹੋਵੇ। ਖਬਰ ਦੀ ਤਸਦੀਕ ਕਰਨ ਲਈ ਵੱਖ ਵੱਖ ਨਿਊਜ਼ ਚੈਨਲ ਨੂੰ ਵੇਖਿਆਂ ਤਾਂ ਹੇਠਾਂ ਹੈਡਲਾਇਨ ਚ' ਦਿਲੀਪ ਕੁਮਾਰ ਦੀ ਮੌਤ ਦੀ ਖਬਰ ਡਿਸਪਲੇ ਹੋ ਰਹੀ ਸੀ ਜਿਸ ਨੇ ਮੈਨੂੰ ਦਿਲੀਪ ਕੁਮਾਰ ਦੇ ਹੋਰਾਂ ਕਰੋੜਾਂ ਫੈਨਜ ਵਾਂਗ ਇਕ ਡਾਢੀ ਸੋਗ ਦੀ ਲਹਿਰ ਵਿੱਚ ਗਰਕ ਕਰ ਦਿੱਤਾ ।

ਮੈਂ ਬਚਪਨ ਤੋਂ ਹੀ ਦਿਲੀਪ ਕੁਮਾਰ ਦਾ ਇਕ ਵੱਡਾ ਪ੍ਰਸ਼ੰਸਕ ਚਲਿਆ ਆ ਰਿਹਾ ਹਾਂ ਤੇ ਬਹੁਤ ਛੋਟੇ ਹੁੰਦਿਆਂ ਸ਼ਾਇਦ ਪਹਿਲੀ ਵਾਰ ਸਿਨੇਮਾ ਦੇ ਪਰਦੇ ਤੇ ਦਿਲੀਪ ਕੁਮਾਰ ਦੀ ਫਿਲਮ " ਮੁਗਲ ਏ ਆਜ਼ਮ" ਵੇਖੀ ਸੀ । ਭਾਵੇਂ ਉਸ ਸਮੇਂ ਫਿਲਮ ਵੇਖਣ ਦੀ ਇਨੀਂ ਸੋਝੀ ਨਹੀਂ ਸੀ ਪਰ ਦਿਲੀਪ ਕੁਮਾਰ ਦੁਆਰਾ ਨਿਭਾਏ ਕਿਰਦਾਰ ਨਾਲ ਉਸ ਵਕਤ ਵੀ ਇਕ ਹਮਦਰਦੀ ਹੋ ਗਈ ਸੀ। ਉਸ ਤੋਂ ਬਾਅਦ "ਵਿਧਾਤਾ"  ਕਰਮਾ, ਸੌਦਾਗਰ ਦੇ ਨਾਲ ਆਦਿ ਫਿਲਮਾਂ ਵੇਖੀਆਂ। ਆਪਣੇ ਜਨਮ ਤੋਂ  ਪਹਿਲੀਆਂ ਫਿਲਮਾਂ ਵੀ ਵੇਖੀਆਂ ਜਿਵੇਂ ਕਿ ਰਾਮ ਔਰ ਸ਼ਾਮ, ਗੋਪੀ, ਵੈਰਾਗ, ਆਦਮੀ ਆਦਿ। ਉਨ੍ਹਾਂ ਦੀ ਹਰ ਫਿਲਮ ਵੇਖਣ ਉਪਰੰਤ ਮੈਂ ਦਿਲੀਪ ਕੁਮਾਰ ਦੀ ਅਦਾਕਾਰੀ ਦਾ ਜਿਵੇਂ ਨਵੇਂ ਸਿਰਿਓਂ ਫੈਨ ਬਣਦਾ ਜਾਂਦਾ ।

ਹਿੰਦੀ ਸਿਨੇਮਾ ਚ ਟ੍ਰੈਜਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਦਿਲੀਪ ਕੁਮਾਰ ਦਾ ਦਰਅਸਲ ਅਸਲ ਨਾਮ ਮੁਹੰਮਦ ਯੂਸੁਫ ਖ਼ਾਨ ਸੀ ਇਹ ਵੀ ਮੈਨੂੰ ਬਹੁਤ ਅਰਸੇ ਬਾਅਦ ਪਤਾ ਲੱਗਾ ਸੀ। ਜਦੋਂ ਅਸੀਂ ਦਿਲੀਪ ਕੁਮਾਰ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਯੂਸੁਫ਼ ਖਾਨ 11 ਦਸੰਬਰ 1922 ਪਿਸ਼ਾਵਰ, ਬਰਤਾਨਵੀ ਭਾਰਤ, ਹੁਣ ਖੈਬਰ ਪਖਤੂਨਖ਼ਵਾ, ਪਾਕਿਸਤਾਨ ਪੈਦਾ ਹੋਏ।। ਉਨ੍ਹਾਂ ਦੇ ਪਿਤਾ ਪੇਸ਼ਾਵਰ ਵਿੱਚ ਫਲਾਂ ਦਾ ਕੰਮ ਕਰਦੇ ਸਨ। ਬਾਅਦ ਪਿਤਾ ਮੁੰਬਈ ਆ ਵਸੇ ਜਿਥੇ ਉਹ ਇਕ ਕੰਟੀਨ ਵਿੱਚ ਕੰਮ ਕਰਨ ਲੱਗੇ। ਇਸ ਦੌਰਾਨ ਇਕ ਵਾਰ ਦਿਲੀਪ ਦੀ ਮੁਲਾਕਾਤ ਦੇਵਿਕਾ ਰਾਣੀ ਅਤੇ ਉਸ ਦੇ ਪਤੀ ਨਾਲ ਹੋਈ, ਜਿਨ੍ਹਾਂ ਨੇ ਯੂਸੁਫ਼ ਖਾਨ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ, ਜੋ ਉਨ੍ਹਾਂ ਮੰਜੂਰ ਕਰ ਲਈ ਅਤੇ ਇਸ ਉਪਰੰਤ ਉਨ੍ਹਾਂ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਦੇਵਿਕਾ ਦੇ ਕਹਿਣ ’ਤੇ ਆਪਣਾ ਨਾਮ ਬਦਲ ਕੇ ਦਿਲੀਪ ਕੁਮਾਰ ਕਰ ਲਿਆ ਤਾਂ ਕਿ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ ਵਿੱਚ ਜ਼ਿਆਦਾ ਪਛਾਣ ਮਿਲੇ।

ਇਹ ਕਿ ਜਦੋਂ ਦਿਲੀਪ ਕੁਮਾਰ ਨੇ 1944 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਪਾਰਸੀ ਥਿਏਟਰ ਦੇ ਅਸਰ ਕਾਰਨ ਫ਼ਿਲਮਾਂ ਦੇ ਅਦਾਕਾਰ ਲਾਊਡ ਐਕਟਿੰਗ ਕਰਦੇ ਸਨ। ਉਨ੍ਹਾਂ ਵਿੱਚ ਚੁੱਪ ਰਹਿਣ ਦੀ ਕਲਾ ਫਿਲਮਾਂ ਵਿੱਚ ਦਰਸ਼ਕਾਂ ਤੇ ਅਦਭੁੱਤ ਪ੍ਰਭਾਵ ਛੱਡਦੀ ਸੀ। ਇਸ ਸੰਦਰਭ ਵਿੱਚ ਕਹਾਣੀਕਾਰ ਸਲੀਮ ਕਹਿੰਦੇ ਹਨ, "ਦਿਲੀਪ ਕੁਮਾਰ ਨੇ ਸਭ ਤੋਂ ਪਹਿਲਾ ਭੂਮਿਕਾ ਨੂੰ ਅੰਡਰਪਲੇਅ ਕਰਨਾ ਸ਼ੁਰੂ ਕੀਤਾ ਅਤੇ ਸੂਖ਼ਮ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਪਰਦੇ 'ਤੇ ਉਤਾਰਿਆ। “ ਮਿਸਾਲ ਵਜੋਂ ਉਨ੍ਹਾਂ ਦੇ ਪੋਜ਼ ਅਤੇ ਜਾਣਬੁੱਝ ਕੇ ਚੁੱਪ ਰਹਿਣ ਦੀ ਅਦਾ ਨੇ ਦਰਸ਼ਕਾਂ 'ਤੇ ਜ਼ਬਰਦਸਤ ਅਸਰ ਛੱਡਿਆ।" ਇਹੋ ਵਜ੍ਹਾ ਹੈ ਕਿ ਮੁਗ਼ਲ-ਏ-ਆਜ਼ਮ ਫ਼ਿਲਮ ਵਿੱਚ ਪ੍ਰਿਥਵੀਰਾਜ ਕਪੂਰ ਦਾ ਚਰਿੱਤਰ ਖ਼ਾਸਾ ਅਸਰਦਾਰ ਅਤੇ ਲਾਊਡ ਸੀ। ਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿੱਚ ਕੋਈ ਹੋਰ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਸਾਹਮਣੇ ਉਨ੍ਹਾਂ ਲਾਊਡ ਨਹੀਂ ਹੋ ਪਾ ਰਿਹਾ ਸੀ ਪਰ ਦਿਲੀਪ ਕੁਮਾਰ ਨੇ ਜਾਣਬੁੱਝ ਕੇ ਬਿਨਾਂ ਆਪਣੀ ਆਵਾਜ਼ ਉੱਚੀ ਕੀਤਿਆਂ ਆਪਣੀ ਮੁਲਾਇਮ, ਸੱਭਿਆਚਾਰਕ ਪਰ ਦ੍ਰਿੜ ਆਵਾਜ਼ ਵਿੱਚ ਆਪਣੇ ਡਾਇਲਾਗ ਬੋਲੇ ਅਤੇ ਦਰਸ਼ਕਾਂ ਦੀ ਵਾਹਵਾਹੀ ਖੱਟੀ।
ਜਦੋਂ ਕਿ ਫਿਲਮ ਗੰਗਾ ਜਮਨਾ ਫ਼ਿਲਮ 'ਚ ਦਿਲੀਪ ਕੁਮਾਰ ਨੇ ਇੱਕ ਅਣਪੜ੍ਹ-ਗਵਾਰ ਕਿਰਦਾਰ ਦੀ ਭੂਮਿਕਾ, ਜਿਸ ਸ਼ਾਨਦਾਰ ਢੰਗ ਨਾਲ ਨਿਭਾਈ ਸੀ, ਉਨ੍ਹਾਂ ਹੀ ਨਿਆਂ ਉਨ੍ਹਾਂ ਨੇ ਮੁਗ਼ਲ-ਏ-ਆਜ਼ਮ ਫ਼ਿਲਮ 'ਚ ਮੁਗ਼ਲ ਸ਼ਹਿਜ਼ਾਦੇ ਦੀ ਭੂਮਿਕਾ ਨਾਲ ਕੀਤਾ ਸੀ। ਯੂਸਫ ਖਾਨ ਨੂੰ ਦਿਲੀਪ ਕੁਮਾਰ ਬਨਾਉਣ ਵਾਲੀ ਦਰਅਸਲ ਚਾਲ੍ਹੀ ਦੇ ਦਹਾਕੇ 'ਚ ਭਾਰਤੀ ਫ਼ਿਲਮ ਜਗਤ ਵੱਡੀ ਹਿਰੋਇਨ ਦੇਵਿਕਾ ਰਾਣੀ ਸੀ। ਦੇਵਿਕਾ ਰਾਣੀ ਦਾ ਸਭ ਤੋਂ ਵੱਡਾ ਯੋਗਦਾਨ ਪੇਸ਼ਾਵਰ ਦੇ ਫ਼ਲ ਵਪਾਰੀ ਦੇ ਪੁੱਤਰ ਯੁਸੂਫ਼ ਖਾਨ ਨੂੰ 'ਦਿਲੀਪ ਕੁਮਾਰ' ਬਣਾਉਣ 'ਚ ਸੀ। ਬੰਬੇ ਟਾਕੀਜ਼ ਵਿਖੇ ਇੱਕ ਫ਼ਿਲਮ ਦੀ ਸ਼ੂਟਿੰਗ ਵੇਖਣ ਗਏ ਯੁਸੂਫ਼ ਖਾਨ ਨੂੰ ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ਉਰਦੂ ਜਾਣਦੇ ਹੋ?
ਯੁਸੂਫ਼ ਦੇ ਹਾਂ ਕਹਿੰਦਿਆਂ ਹੀ ਉਨ੍ਹਾਂ ਨੇ ਦੂਜਾ ਸਵਾਲ ਕੀਤਾ ਕੀ ਤੁਸੀਂ ਅਦਾਕਾਰ ਬਣਨਾ ਚਾਹੁੰਦੇ ਹੋ? ਅੱਗੇ ਦੀ ਕਹਾਣੀ ਇਤਿਹਾਸ ਹੈ। ਇਕ ਫਿਲਮੀ ਰਿਪੋਰਟ ਅਨੁਸਾਰ ਉਸ ਸਮੇਂ ਬੰਬੇ ਟਾਕੀਜ਼ 'ਚ ਕੰਮ ਕਰਨ ਵਾਲੇ ਅਤੇ ਬਾਅਦ 'ਚ ਹਿੰਦੀ ਦੇ ਮਹਾਨ ਕਵੀ ਬਣੇ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਤਿੰਨ ਨਾਮ ਸੁਝਾਏ- ਜਹਾਂਗੀਰ, ਵਾਸੁਦੇਵ ਅਤੇ ਦਿਲੀਪ ਕੁਮਾਰ।
ਦਿਲੀਪ ਕੁਮਾਰ ਆਪਣੇ ਕੰਮ ਨੂੰ ਕਿਸ ਕਦਰ ਜਨੂੰਨ ਦੀ ਹੱਦ ਤਕ ਪਹੁੰਚ ਕੇ ਅੰਜਾਮ ਦਿੰਦੇ ਸਨ। ਇਸ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਉਨ੍ਹਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ, "ਸਿਰਫ ਇਹ ਸਿੱਖਣ ਲਈ ਕਿ ਸਿਤਾਰ ਫੜ੍ਹਿਆ ਕਿਵੇਂ ਜਾਂਦਾ ਹੈ, ਮੈਂ ਕਈ ਸਾਲਾਂ ਤੱਕ ਸਿਤਾਰ ਵਜਾਉਣ ਦੀ ਸਿਖਲਾਈ ਲਈ ਸੀ....ਇੱਥੋਂ ਤੱਕ ਕਿ ਸਿਤਾਰ ਦੀਆਂ ਤਾਰਾਂ ਦੇ ਨਾਲ ਮੇਰੀਆਂ ਉਂਗਲੀਆਂ ਤੱਕ ਕੱਟ ਗਈਆਂ ਸਨ।"
ਇਸੇ ਪ੍ਰਕਾਰ 'ਨਇਆ ਦੌਰ' ਫ਼ਿਲਮ ਦੇ ਨਿਰਮਾਣ ਦੌਰਾਨ ਦਿਲੀਪ ਕੁਮਾਰ ਨੇ ਟਾਂਗਾ ਚਲਾਉਣ ਵਾਲਿਆਂ ਕੋਲੋਂ ਟਾਂਗਾ ਚਲਾਉਣ ਦੀ ਵਿਸ਼ੇਸ਼ ਤੌਰ ’ਤੇ ਸਿਖਲਾਈ ਹਾਸਲ ਕੀਤੀ ਸੀ। ਇਹੋ ਵਜ੍ਹਾ ਹੈ ਕਿ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਸੱਤਿਆਜੀਤ ਰੇਅ ਨੇ ਉਨ੍ਹਾਂ ਨੂੰ 'ਮੈਥਡ ਅਭਿਨੇਤਾ' ਦਾ ਖ਼ਿਤਾਬ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੇ ਕਈ ਅਭਿਨੇਤਰੀਆਂ ਨਾਲ ਰੁਮਾਂਟਿਕ ਜੋੜੀਆਂ ਬਣਾਈਆਂ। ਕਈਆਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਵੀ ਰਹੇ ਪਰ ਉਹ ਉਨ੍ਹਾਂ ਸਬੰਧਾਂ ਨੂੰ ਵਿਆਹ ਦੇ ਮੁਕਾਮ ਤੱਕ ਨਾ ਪਹੁੰਚਾ ਸਕੇ। ਸ਼ਾਇਦ ਦਿਲ ਟੁੱਟਣ ਕਾਰਨ ਉਨ੍ਹਾਂ ਅਜਿਹੀ ਅਦਾਕਾਰੀ ਕਰਨ ਲਈ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੂੰ ਟ੍ਰੈਜੇਡੀ ਕਿੰਗ ਦਾ ਖ਼ਿਤਾਬ ਮਿਲਿਆ। ਮੌਤ ਦੇ ਚਰਿੱਤਰ ਨੂੰ ਅਸਲ ਦਿਖਾਉਣ ਲਈ ਦਿਲੀਪ ਕੁਮਾਰ ਆਪਣੀ ਜੀਅ-ਜਾਨ ਲਗਾ ਦਿੰਦੇ ਸਨ। ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ, "ਇੱਕ ਵੇਲਾ ਅਜਿਹਾ ਵੀ ਆਇਆ ਕਿ ਮੌਤ ਵਾਲੇ ਸੀਨ ਕਰਦਿਆਂ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਅਤੇ ਇਸ ਨੂੰ ਦੂਰ ਕਰਨ ਲਈ ਡਾਕਟਰਾਂ ਤੋਂ ਮੈਨੂੰ ਇਲਾਜ ਕਰਵਾਉਣਾ ਪਿਆ।" ਇਸ ਮੌਕੇ ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਮੈਂ ਟ੍ਰੈਜਿਕ ਫਿਲਮਾਂ ਛੱਡ ਕੇ ਕਾਮੇਡੀ ਵਿੱਚ ਆਪਣਾ ਹੱਥ ਅਜ਼ਮਾਵਣ। ਇਹੋ ਵਜ੍ਹਾ ਹੈ ਕਿ ਲੰਡਨ ਵਿੱਚ ਇਲਾਜ ਕਰਵਾ ਕੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਕੋਹੇਨੂਰ, ਆਜ਼ਾਦ ਅਤੇ ਰਾਮ ਅਤੇ ਸ਼ਿਆਮ ਵਰਗੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਕਾਮੇਡੀ ਬਹੁਤ ਜ਼ਿਆਦਾ ਸੀ। ਦਰਸ਼ਕਾਂ ਨੇ ਉਨ੍ਹਾਂ ਇਨ੍ਹਾਂ ਫਿਲਮਾਂ ਨੂੰ ਵੀ ਬੇਹੱਦ ਪਸੰਦ ਕੀਤਾ ਸੀ। 
ਦਿਲੀਪ ਕੁਮਾਰ ਆਪਣੀ ਸਵੈ-ਜੀਵਨੀ 'ਦਿ ਸਬਸਟੈਂਸ ਐਂਡ ਦਿ ਸ਼ੈਡੋਅ' ਵਿੱਚ ਲਿਖਦੇ ਹਨ ਕਿ ਉਹ ਇੱਕ ਕਲਾਕਾਰ ਅਤੇ ਇੱਕ ਜਨਾਨੀ ਦੇ ਰੂਪ 'ਚ ਮਧੂਬਾਲਾ ਵੱਲ ਆਕਰਸ਼ਤ ਸਨ। ਉਹ ਆਖਦੇ ਹਨ ਕਿ ਮਧੂਬਾਲਾ ਬਹੁਤ ਖੁਸ਼ ਮਿਜਾਜ਼, ਫੁਰਤੀਲੀ ਜਨਾਨੀ ਸੀ। ''ਮਧੂਬਾਲਾ ਨੂੰ ਮੇਰੇ ਵਰਗੇ ਸ਼ਰਮੀਲੇ ਅਤੇ ਘੱਟ ਬੋਲਣ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ 'ਚ ਕੋਈ ਮੁਸ਼ਕਲ ਨਹੀਂ ਹੁੰਦੀ ਸੀ।'' ਪਰ ਦਿਲੀਪ ਕੁਮਾਰ ਤੇ ਮਧੂਬਾਲਾ ਦੀ ਪ੍ਰੇਮ ਕਹਾਣੀ ਉਨ੍ਹਾਂ ਦੇ ਪਿਤਾ ਕਰਕੇ ਆਪਣੇ ਅੰਜਾਮ ਤੱਕ ਨਾ ਪਹੁੰਚ ਸਕੀ ਸੀ ਇਸ ਸੰਦਰਭ ਵਿੱਚ ਮਧੂਬਾਲਾ ਦੀ ਛੋਟੀ ਭੈਣ ਮਧੁਰ ਭੂਸ਼ਣ ਦਾ ਕਹਿਣਾ ਸੀ , "ਅੱਬਾ ਨੂੰ ਲੱਗਦਾ ਸੀ ਕਿ ਦਿਲੀਪ ਉਮਰ 'ਚ ਮਧੂਬਾਲਾ ਨਾਲੋਂ ਵੱਡੇ ਹਨ। ਹਾਲਾਂਕਿ ਉਹ ਦੋਵੇਂ 'ਮੇਡ ਫਾਰ ਈਚ ਅਦਰ' ਸਨ। ਉਹ ਬਹੁਤ ਖ਼ੂਬਸੂਰਤ ਜੋੜੀ ਸੀ। ਅੱਬਾ ਕਹਿੰਦੇ ਸਨ ਕਿ ਇਸ ਨੂੰ ਰਹਿਣ ਦਿਓ। ਇਹ ਸਹੀ ਰਸਤਾ ਨਹੀਂ ਹੈ।" ਉਹ ਉਨ੍ਹਾਂ ਦੀ ਬਿਲਕੁੱਲ ਨਹੀਂ ਸੁਣਦੀ ਸੀ ਅਤੇ ਕਿਹਾ ਕਰਦੀ ਸੀ ਕਿ ਉਹ ਦਿਲੀਪ ਨੂੰ ਪਿਆਰ ਕਰਦੀ ਹੈ।

ਜਦੋਂ ਨਇਆ ਦੌਰ ਫ਼ਿਲਮ ਨੂੰ ਲੈ ਕੇ ਬੀ.ਆਰ.ਚੋਪੜਾ ਨਾਲ ਕੋਰਟ ਕੇਸ ਹੋਇਆ ਤਾਂ ਮੇਰੇ ਵਾਲਿਦ ਅਤੇ ਦਿਲੀਪ ਸਾਹਿਬ ਵਿਚਾਲੇ ਮਤਭੇਦ ਹੋ ਗਏ ਸਨ। ਭਾਵੇਂ ਬਾਅਦ 'ਚ ਅਦਾਲਤ 'ਚ ਉਨ੍ਹਾਂ ਦਰਮਿਆਨ ਸਮਝੌਤਾ ਵੀ ਹੋ ਗਿਆ ਸੀ। ਦਿਲੀਪ ਕੁਮਾਰ ਨੇ ਕਿਹਾ ਕਿ ਚਲੋ ਅਸੀਂ ਵਿਆਹ ਕਰ ਲੈਂਦੇ ਹਾਂ ਪਰ ਮਧੂਬਾਲਾ ਨੇ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਵਾਲਿਦ ਤੋਂ ਮੁਆਫ਼ੀ ਮੰਗੋ, ਫਿਰ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ। ਦਿਲੀਪ ਕੁਮਾਰ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਸਾਇਰਾ ਬਾਨੋ ਨਾਲ ਵਿਆਹ ਤੋਂ ਬਾਅਦ ਜਦੋਂ ਮਧੂਬਾਲਾ ਬਹੁਤ ਬੀਮਾਰ ਹੋ ਗਈ ਸੀ ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਨੂੰ ਸੁਨੇਹਾ ਭੇਜਿਆ ਸੀ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ।
ਕਹਿੰਦੇ ਹਨ ਕਿ ਜਦੋਂ ਦਿਲੀਪ ਕੁਮਾਰ ਉਸ ਨੂੰ ਮਿਲਣ ਗਏ ਤਾਂ ਉਸ ਸਮੇਂ ਤੱਕ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ। ਦਿਲੀਪ ਕੁਮਾਰ ਮਧੂਬਾਲਾ ਦੀ ਇਹ ਸਥਿਤੀ ਵੇਖ ਕੇ ਬਹੁਤ ਉਦਾਸ ਹੋਏ। ਹਮੇਸ਼ਾ ਹੱਸਣ ਵਾਲੀ ਮਧੂਬਾਲਾ ਦੇ ਬੁੱਲਾਂ 'ਤੇ ਉਸ ਦਿਨ ਸਿਰਫ਼ ਇੱਕ ਛੋਟੀ ਜਿਹੀ ਮੁਸਕਾਨ ਹੀ ਸੀ। ਮਧੂਬਾਲਾ ਨੇ ਉਨ੍ਹਾਂ ਦੀਆਂ ਅੱਖਾਂ 'ਚ ਵੇਖਦਿਆਂ ਕਿਹਾ, "ਸਾਡੇ ਸ਼ਹਿਜ਼ਾਦੇ ਨੂੰ ਉਸ ਦੀ ਰਾਜਕੁਮਾਰੀ ਮਿਲ ਹੀ ਗਈ। ਮੈਂ ਬਹੁਤ ਖੁਸ਼ ਹਾਂ।"
ਦਿਲੀਪ ਕੁਮਾਰ ਦੇ ਮੱਥੇ 'ਤੇ ਵਾਲ ਨੈਸ਼ਨਲ ਕ੍ਰੇਜ਼ ਬਣ ਗਏ। ਦਿਲੀਪ ਕੁਮਾਰ ਦੀ ਜੀਵਨੀ ਲਿਖਣ ਵਾਲੇ ਮੇਘਨਾਥ ਦੇਸਾਈ ਲਿਖਦੇ ਹਨ, 'ਅਸੀਂ ਲੋਕ ਉਨ੍ਹਾਂ ਦੇ ਵਾਲਾਂ, ਕੱਪੜਿਆਂ, ਡਾਇਲੌਗ ਅਤੇ ਮੈਨੇਰਿਜ਼ਮ ਦੀ ਨਕਲ ਕਰਦੇ ਸੀ ਅਤੇ ਉਨ੍ਹਾਂ ਦੇ ਚਰਿੱਤਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਸੀ, ਜਿਨ੍ਹਾਂ ਨੂੰ ਉਨ੍ਹਾਂ ਨੇ ਪਰਦੇ 'ਤੇ ਬਿਠਾਇਆ।
ਚਿੱਟੇ ਰੰਗ ਨਾਲ ਉਨ੍ਹਾਂ ਨੂੰ ਬੇਹੱਦ ਪਿਆਰ ਸੀ। ਅਕਸਰ ਉਹ ਚਿੱਟੇ ਕਮੀਜ਼ ਅਤੇ ਥੋੜ੍ਹੀ ਢਿੱਲੀ ਚਿੱਟੀ ਪੈਂਟ ਵਿੱਚ ਦਿਖ ਜਾਂਦੇ ਸਨ। ਉਰਦੂ ਸ਼ਾਇਰੀ ਅਤੇ ਸਾਹਿਤ ਵਿੱਚ ਉਨ੍ਹਾਂ ਨੂੰ ਖ਼ਾਸ ਦਿਲਚਸਪੀ ਸੀ। ਆਪ ਮੁਸ਼ਾਇਰਾ ਵਿੱਚ ਸ਼ਾਮਲ ਹੁੰਦੇ ਸਨ ਤੇ ਕਈ ਵਾਰ ਆਪ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਵਾਉਂਦੇ ਸਨ। ਦਿਲੀਪ ਕੁਮਾਰ ਇੱਕ ਚੰਗੇ ਪੜ੍ਹੇ-ਲਿਖੇ ਸ਼ਖ਼ਸ ਸਨ। ਉਰਦੂ, ਹਿੰਦੀ, ਅੰਗਰੇਜ਼ੀ, ਪਸ਼ਤੋ ਅਤੇ ਪੰਜਾਬੀ ਭਾਸ਼ਾਵਾਂ 'ਤੇ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਕਮਾਂਡ ਹਾਸਲ ਸੀ ਸੀ। ਇਸ ਦੇ ਇਲਾਵਾ ਉਹ ਮਰਾਠੀ, ਭੋਜਪੁਰੀ ਅਤੇ ਫ਼ਾਰਸੀ ਵੀ ਚੰਗੀ ਤਰ੍ਹਾਂ ਬੋਲ ਅਤੇ ਸਮਝ ਲੈਂਦੇ ਸਨ। 1980 ਵਿੱਚ ਉਸ ਨੂੰ ਸਨਮਾਨਿਤ ਕਰਨ ਲਈ ਮੁੰਬਈ ਦਾ ਸ਼ੇਰੀਫ ਐਲਾਨਿਆ ਗਿਆ। 1994 ਵਿੱਚ ਉਸਨੂੰ ਦਾਦਾ ਸਾਹਿਬ ਫਾਲਕੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। 1998 ਵਿੱਚ ਉਸਨੂੰ ਪਾਕਿ ਦਾ ਸਰਵ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਇਮਤਿਆਜ਼ ਦਿੱਤਾ ਗਿਆ।
ਦਿਲੀਪ ਦੀ ਪਹਿਲੀ ਫਿਲਮ ਜਵਾਰਭਾਟਾ ਸੀ, ਜੋ 1944 ਵਿੱਚ ਆਈ। 1949 ਵਿੱਚ ਬਣੀ ਫਿਲਮ ਅੰਦਾਜ਼ ਦੀ ਸਫਲਤਾ ਨੇ ਉਸਨੂੰ ਪ੍ਰਸਿੱਧੀ ਦਵਾਈ। ਇਸ ਫਿਲਮ ਵਿੱਚ ਉਨ੍ਹਾਂ ਨੇ ਰਾਜ ਕਪੂਰ ਦੇ ਨਾਲ ਕੰਮ ਕੀਤਾ। ਦਿਦਾਰ (1951) ਅਤੇ ਦੇਵਦਾਸ (1955) ਵਰਗੀਆਂ ਫਿਲਮਾਂ ਦੇ ਸੰਦਰਭ ਵਿੱਚ ਉਨ੍ਹਾਂ ਨੂੰ ਟਰੇਜੀਡੀ ਕਿੰਗ ਕਿਹਾ ਜਾਣ ਲੱਗਾ। ਮੁਗਲ-ਏ-ਆਜ਼ਮ (1960) ਵਿੱਚ ਉਸਨੇ ਮੁਗਲ ਰਾਜਕੁਮਾਰ ਜਹਾਂਗੀਰ ਦੀ ਭੂਮਿਕਾ ਨਿਭਾਈ। ਇਹ ਫਿਲਮ ਪਹਿਲਾਂ ਚਿੱਟੀ ਅਤੇ ਕਾਲੀ ਸੀ ਇਸ ਤੋਂ ਬਾਅਦ 2004 ਵਿੱਚ ਰੰਗੀਨ ਬਣਾਈ ਗਈ। ਉਨ੍ਹਾਂ ਨੇ 1961 ਵਿੱਚ ਗੰਗਾ-ਜਮਨਾ ਫਿਲਮ ਦਾ ਨਿਰਮਾਣ ਵੀ ਕੀਤਾ, ਜਿਸ ਵਿੱਚ ਉਸਦੇ ਨਾਲ ਉਸਦੇ ਛੋਟੇ ਭਰਾ ਨਾਸੀਰ ਖਾਨ ਨੇ ਕੰਮ ਕੀਤਾ।
1970, 1980 ਅਤੇ 1990 ਦੇ ਦਸ਼ਕ ਵਿੱਚ ਉਸਨੇ ਘੱਟ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਸਮੇਂ ਦੀ ਉਨ੍ਹਾਂ ਦੀਆਂ ਪ੍ਰਮੁੱਖ ਫ਼ਿਲਮਾਂ ਸਨ ਵਿਧਾਤਾ (1982), ਦੁਨੀਆ (1984), ਕਰਮਾ (1986), ਇੱਜ਼ਤਦਾਰ (1990) ਅਤੇ ਸੌਦਾਗਰ (1991)। 1998 ਵਿੱਚ ਬਣੀ ਫ਼ਿਲਮ ਕਿਲਾ ਉਸਦੀ ਆਖਰੀ ਫ਼ਿਲਮ ਸੀ। ਦਿਲੀਪ ਕੁਮਾਰ ਨੇ ਆਪਣੇ ਛੇ ਦਹਾਕਿਆਂ ਦੇ ਫ਼ਿਲਮੀ ਕੈਰੀਅਰ ਵਿੱਚ ਸਿਰਫ਼ 63 ਫ਼ਿਲਮਾਂ ਕੀਤੀਆਂ ਸਨ ਪਰ ਇਸ ਦੇ ਨਾਲ ਹੀ ਉਨ੍ਹਾਂ ਜੋ ਹਿੰਦੀ ਸਿਨੇਮਾ 'ਚ ਅਦਾਕਾਰੀ ਦੀ ਕਲਾ ਨੂੰ ਇੱਕ ਨਵੀਂ ਪਰਿਭਾਸ਼ਾ ਅਤੇ ਉਚਾਣ ਦਿੱਤੀ ਉਸ ਦੀ ਚੜਦੇ ਤੋਂ ਲਹਿੰਦੇ ਤੱਕ ਉਦਾਹਰਣ ਨਹੀਂ ਮਿਲਦੀ। ਦਲੀਪ ਕੁਮਾਰ ਨੇ ਆਪਣੇ ਫ਼ਿਲਮੀ ਕੈਰੀਅਰ ਦੌਰਾਨ ਅਨੇਕਾਂ ਇਨਾਮ ਅਤੇ ਮਾਨ ਸਨਮਾਨ ਹਾਸਲ ਕੀਤੇ। ਇਨ੍ਹਾਂ ਵਿਚੋਂ .....
1983 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਸ਼ਕਤੀ, 1968 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਰਾਮ ਔਰ ਸ਼ਿਆਮ, 1965 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਲੀਡਰ, 1961 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਕੋਹਿਨੂਰ 1958 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਨਯਾ ਦੌਰ, 1957 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਦੇਵਦਾਸ, 1956 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਆਜਾਦ, 1954 - ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ - ਦਾਗ ਇਸ ਤੋਂ ਇਲਾਵਾ ਦਿਲੀਪ ਕੁਮਾਰ ਨੂੰ 1991 ਵਿੱਚ ਪਦਮ ਭੂਸ਼ਣ ਅਤੇ 2010 ਵਿੱਚ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਮਨਮਾਨਿਤ ਕੀਤਾ ਗਿਆ। 
ਤਤਕਾਲੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿੱਚ ਉਨ੍ਹਾਂ ਦੇ ਪਾਲੀ ਹਿੱਲ ਵਿਖੇ ਘਰ ਜਾਕੇ ਇਹ ਪੁਰਸਕਾਰ ਦਿੱਤਾ ਸੀ। ਦਿਲੀਪ ਕੁਮਾਰ ਨੂੰ 1995 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ। ਸਾਲ 1997 ਵਿੱਚ ਪਾਕਿ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਿਸ਼ਾਨ-ਏ- ਇਮਤਿਆਜ਼ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਨੇ ਇਸ ਉਕਤ ਸਨਮਾਨ ਨੂੰ ਸਵੀਕਾਰ ਕਰਨ ਲਈ ਬਕਾਇਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਇਜਾਜ਼ਤ ਹਾਸਲ ਕੀਤੀ ਸੀ। 1981 ਵਿੱਚ ਜਦੋਂ ਉਹ ਮਨੋਜ ਕੁਮਾਰ ਦੀ ਫ਼ਿਲਮ ਕ੍ਰਾਂਤੀ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਸ਼ਰਦ ਪਵਾਰ ਅਤੇ ਰਜਨੀ ਪਟੇਲ ਨੇ ਉਨ੍ਹਾਂ ਨੂੰ ਬੰਬਈ ਦਾ ਸ਼ੇਰਿਫ਼ ਬਣਨ ਲਈ ਮਨਾ ਲਿਆ ਸੀ। ਇਥੇ ਦਿਲਚਸਪ ਗੱਲ ਇਹ ਵੀ ਹੈ ਕਿ ਦਿਲੀਪ ਕੁਮਾਰ ਦੀ ਸ਼ਰਦ ਪਵਾਰ ਨਾਲ ਉਨੀਂ ਡੂੰਘੀ ਦੋਸਤੀ ਸੀ ਜਿੰਨੇ ਉਨ੍ਹਾਂ ਦੇ ਸਿਆਸੀ ਵਿਰੋਧੀ ਬਾਲ ਠਾਕਰੇ ਨਾਲ ਸੀ।
ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਬਾਦਸ਼ਾਹ ਜ਼ਹੀਰਸ਼ਾਹ ਅਤੇ ਈਰਾਨ ਦੇ ਸ਼ਾਹ ਰਜ਼ਾ ਸ਼ਾਹ ਪਹਿਲਵੀ ਦਿਲੀਪ ਕੁਮਾਰ ਦੇ ਕਰੀਬੀ ਮਿੱਤਰ ਸਨ। ਸਦੀ ਦੇ ਮਹਾਨ ਵਜੋਂ ਪ੍ਰਸਿੱਧ ਅਮਿਤਾਭ ਬੱਚਨ ਮੰਨਦੇ ਹਨ ਕਿ ਜਦੋਂ ਉਹ ਇਲਾਹਾਬਾਦ 'ਚ ਪੜ੍ਹਦੇ ਸਨ, ਤਾਂ ਉਨ੍ਹਾਂ ਨੇ ਦਿਲੀਪ ਕੁਮਾਰ ਦੀ ਇਕ ਫ਼ਿਲਮ ਸਿਰਫ ਇਸ ਲਈ ਵਾਰ-ਵਾਰ ਵੇਖੀ ਸੀ, ਕਿਉਂਕਿ ਉਹ ਇਹ ਜਾਣਨਾ ਚਾਹੁੰਦੇ ਸਨ ਕਿ ਆਖਿਰ ਇੱਕ ਪਠਾਨ ਜਿਸ ਦਾ ਉੱਤਰ ਪ੍ਰਦੇਸ਼ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਸੀ। ਉਹ ਕਿਸ ਤਰ੍ਹਾਂ ਉੱਥੋਂ ਦੀ ਬੋਲੀ ਇੰਨ੍ਹੇ ਸਹਿਜ ਅਤੇ ਸਹੀ ਢੰਗ ਨਾਲ ਬੋਲ ਸਕਦਾ ਹੈ। ਕਾਫ਼ੀ ਅਰਸੇ ਬਾਅਦ ਦੋਵਾਂ ਨੇ ਰਮੇਸ਼ ਸਿੱਪੀ ਦੇ ਨਿਰਦੇਸ਼ਨ 'ਚ ਸ਼ਕਤੀ ਫ਼ਿਲਮ 'ਚ ਕੰਮ ਕੀਤਾ। ਇਹ ਉਹੋ ਫ਼ਿਲਮ ਸੀ ਜਿਸ ਨੂੰ ਵੇਖਣ ਉਪਰੰਤ ਉਨ੍ਹਾਂ ਦੇ ਬਚਪਨ ਦੇ ਦੋਸਤ, ਤੇ ਉਨ੍ਹਾਂ ਸਮਕਾਲੀ ਅਦਾਕਾਰ ਰਾਜ ਕਪੂਰ ਨੇ ਉਨ੍ਹਾਂ ਨੂੰ ਬੰਗਲੌਰ ਤੋਂ ਫੋਨ ਕਰਕੇ ਆਖਿਆ ਸੀ ਕਿ , "ਅੱਜ ਫ਼ੈਸਲਾ ਹੋ ਗਿਆ ਹੈ....ਤੁਸੀਂ ਹੁਣ ਤੱਕ ਦੇ ਸਭ ਤੋਂ ਮਹਾਨ ਕਲਾਕਾਰ ਹੋ!"
ਦਿਲੀਪ ਕੁਮਾਰ ਦੀ ਮਹਾਨਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਭਾਰਤ ਪਾਕਿ ਵਿਚਕਾਰ ਕਾਰਗਿਲ ਜੰਗ ਹੋ ਰਿਹਾ ਸੀ ਤਾਂ ਦਿਲੀਪ ਨੇ ਨਵਾਜ਼ ਸ਼ਰੀਫ ਫੌਰਨ ਠੋਸ ਕਦਮ ਚੁੱਕਣ ਲਈ ਕਿਹਾ ਸੀ। ਦਰਅਸਲ ਇਹ ਉਸ ਸਮੇਂ ਦੀ ਹੈ ਜਦੋਂ 1999 ਵਿੱਚ ਪਾਕਿ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਏ.ਡੀ.ਸੀ. ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਫੋਨ ਹੈ। ਉਹ ਤੁਹਾਡੇ ਨਾਲ ਹੁਣੇ ਗੱਲ ਕਰਨਾ ਚਾਹੁੰਦੇ ਹਨ। ਇਸ ਉਪਰੰਤ ਨਵਾਜ਼ ਸ਼ਰੀਫ ਫੌਰਨ ਫੋਨ 'ਤੇ ਆਏ ਤਾਂ ਵਾਜਪਾਈ ਨੇ ਉਨ੍ਹਾਂ ਨੂੰ ਕਿਹਾ, ''ਇੱਕ ਪਾਸੇ ਤੁਸੀਂ ਲਾਹੌਰ 'ਚ ਸਾਡਾ ਨਿੱਘਾ ਸਵਾਗਤ ਕਰ ਰਹੇ ਸੀ, ਪਰ ਦੂਜੇ ਪਾਸੇ ਤੁਹਾਡੀ ਫੌਜ ਕਾਰਗਿਲ 'ਚ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਰਹੀ ਸੀ।'' ਇਸ ਦੇ ਜਵਾਬ ਵਿੱਚ ਨਵਾਜ਼ ਸ਼ਰੀਫ ਨੇ ਕਿਹਾ ਕਿ ਤੁਸੀਂ ਜੋ ਕੁਝ ਵੀ ਕਹਿ ਰਹੇ ਹੋ, ਉਸ ਬਾਰੇ ਮੈਨੂੰ ਕੋਈ ਇਲਮ ਨਹੀਂ ਹੈ। ਤੁਸੀਂ ਮੈਨੂੰ ਕੁਝ ਸਮਾਂ ਦਿਓ, ਮੈਂ ਆਪਣੇ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ਰੱਫ ਨਾਲ ਇਸ ਸਬੰਧੀ ਗੱਲ ਕਰਕੇ ਤੁਹਾਨੂੰ ਤੁਰੰਤ ਫੋਨ ਕਰਦਾ ਹਾਂ।
ਇਸ ਸੰਦਰਭ ਵਿੱਚ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਆਪਣੀ ਸਵੈ-ਜੀਵਨੀ 'ਨੀਦਰ ਏ ਹੋਕ ਨੋਰ ਏ ਡਵ' 'ਚ ਲਿਖਦੇ ਹਨ ਕਿ "ਟੈਲੀਫੋਨ 'ਤੇ ਗੱਲਬਾਤ ਖ਼ਤਮ ਹੋਣ ਤੋਂ ਪਹਿਲਾਂ ਵਾਜਪਾਈ ਨੇ ਨਵਾਜ਼ ਸ਼ਰੀਫ ਨੂੰ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਾਗੇ ਬੈਠੇ ਇੱਕ ਵਿਅਕਤੀ ਨਾਲ ਗੱਲ ਕਰੋ ਜੋ ਕਿ ਸਾਡੀ ਪੂਰੀ ਗੱਲਬਾਤ ਸੁਣ ਰਿਹਾ ਹੈ।" ਇਸ ਦੇ ਨਾਲ ਨਵਾਜ਼ ਸ਼ਰੀਫ ਨੇ ਉਸ ਸਮੇਂ ਫੋਨ 'ਤੇ ਜੋ ਆਵਾਜ਼ ਸੁਣੀ ਉਸ ਨੂੰ ਨਾ ਸਿਰਫ ਉਹੀ ਨਹੀਂ ਸਗੋਂ ਪੂਰਾ ਭਾਰਤੀ ਉਪ ਮਹਾਂਦੀਪ ਪਛਾਣਦਾ ਸੀ। ਇਹ ਆਵਾਜ਼ ਭਾਰਤੀ ਅਤੇ ਪਾਕਿਸਤਾਨੀ ਫ਼ਿਲਮ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਦਿਲੀਪ ਕੁਮਾਰ ਦੀ। ਦਿਲੀਪ ਕੁਮਾਰ ਨੇ ਕਿਹਾ, "ਮਿਆਂ ਸਾਹਬ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਤੁਸੀਂ ਸ਼ਾਇਦ ਇਸ ਗੱਲ ਤੋਂ ਵਾਕਫ਼ ਨਹੀਂ ਹੋ ਕੇ ਜਦੋਂ ਵੀ ਭਾਰਤ-ਪਾਕਿ ਵਿਚਾਲੇ ਤਣਾਅ ਹੁੰਦਾ ਹੈ, ਭਾਰਤੀ ਮੁਸਲਮਾਨਾਂ ਦੀ ਸਥਿਤੀ ਬਹੁਤ ਖ਼ਰਾਬ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ 'ਚ ਵੀ ਮੁਸ਼ਕਲ ਹੋ ਜਾਂਦੀ ਹੈ। ਸਥਿਤੀ ਨੂੰ ਕਾਬੂ 'ਚ ਕਰਨ ਲਈ ਜਲਦੀ ਹੀ ਕੁਝ ਕਰੋ।"
ਅੰਤ ਵਿੱਚ ਇਸ ਮਹਾਨ ਅਦਾਕਾਰ ਦੇ ਸੰਦਰਭ ਵਿੱਚ ਇਹੋ ਕਹਾਂਗਾ ਕਿ ਦਿਲੀਪ ਕੁਮਾਰ ਦੀ ਮੌਤ ਹੋ ਜਾਣ ਕਾਰਨ ਜੋ ਫ਼ਿਲਮੀ ਦੁਨੀਆ ਵਿੱਚ ਖਲਾਅ ਪੈਦਾ ਹੋਈ ਹੈ ਉਸ ਭਰਪਾਈ ਹੋ ਪਾਉਣਾ ਨਾ ਮੁਮਕਿਨ ਹੀ ਹੈ ਸ਼ਾਇਦ ਪ੍ਰਸਿੱਧ ਸ਼ਾਇਰ ਇਕਬਾਲ ਨੇ ਕਿਸੇ ਅਜਿਹੀ ਸ਼ਖਸੀਅਤ ਲਈ ਹੀ ਕਿਹਾ ਹੋਵੇਗਾ ਕਿ :
ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ। 
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। 

  • Dilip Kumar
  • Tragedy King
  • Death
  • Film Star
  • ਦਿਲੀਪ ਕੁਮਾਰ
  • ਟ੍ਰੈਜਡੀ ਕਿੰਗ
  • ਮੌਤ
  • ਫ਼ਿਲਮ ਸਟਾਰ

ਸੰਨੀ ਦਿਓਲ ਦੀ ਗੁਜ਼ਾਰਿਸ਼ ਤੋਂ ਬਾਅਦ ਧਰਮਿੰਦਰ ਦੇ ਘਰ 'ਚ ਆਈ ਸੀ ਇਸ਼ਾ, ਜਾਣੋ ਕੀ ਸੀ ਵਜ੍ਹਾ

NEXT STORY

Stories You May Like

  • blood donation camp by shiv devotees
    ਲਾਲਾ ਜਗਤ ਨਾਰਾਇਣ ਜੀ ਦੀ ਯਾਦ 'ਚ ਸ਼ਿਵ ਭਗਤਾਂ ਵੱਲੋਂ ਖੂਨਦਾਨ ਕੈਂਪ ਅੱਜ, ਲੋਕਾਂ 'ਚ ਭਾਰੀ ਉਤਸ਼ਾਹ
  • lala jagat narayan  blood donation camp
    ਲਾਲਾ ਜਗਤ ਨਾਰਾਇਣ ਦੀ ਯਾਦ 'ਚ 3 ਨੂੰ ਲੱਗਣ ਵਾਲੇ ਖੂਨਦਾਨ ਕੈਂਪ ਦੀਆਂ ਤਿਆਰੀਆ ਮੁਕੰਮਲ
  • teachers day nitin nabin
    ਅਧਿਆਪਕ ਦਿਵਸ 'ਤੇ ਆਪਣੇ ਸਕੂਲ ਪੁੱਜੇ ਭਾਜਪਾ ਪ੍ਰਧਾਨ ਨਿਤਿਨ ਨਬੀਨ, ਵਿਦਿਆਰਥੀ ਦਿਨਾਂ ਨੂੰ ਕੀਤਾ ਯਾਦ
  • five named for allegedly firing in the air on social media
    ਹਵਾਈ ਫਾਇਰ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਦੋਸ਼ ’ਚ ਪੰਜ ਨਾਮਜ਼ਦ
  • headquarters established in canada
    ਕੈਨੇਡਾ 'ਚ 'ਸਰਕਾਰ-ਏ-ਖਾਲਸਾ' ਦੇ ਹੈੱਡਕੁਆਰਟਰ ਦਾ ਐਲਾਨ
  • ias officer  gyanendra  uspended
    ਭਰਤੀ ਘਪਲਾ ਮਾਮਲੇ ’ਚ ਆਈ. ਏ. ਐੱਸ. ਅਧਿਕਾਰੀ ਗਿਆਨੇਂਦਰ ਮੁਅੱਤਲ
  • hs phoolka press conference
    ਸੱਜਣ ਕੁਮਾਰ ਨੂੰ ਸ਼ਰਧਾਂਜਲੀ ਦੇਣ ਵਾਲੇ ਆਪਣੇ MLA ਖ਼ਿਲਾਫ਼ 'ਆਪ' ਨੇ ਕੀ ਕਾਰਵਾਈ ਕੀਤੀ?: ਐੱਚ. ਐੱਸ. ਫ਼ੂਲਕਾ
  • how tired the thief was after stealing
    ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ ਤਾਂ ਰਹਿ ਗਿਆ ਹੱਕਾ-ਬੱਕਾ
  • sachin pilot will be in charge of the punjab
    ਪੰਜਾਬ ਕਾਂਗਰਸ 'ਚ ਵੱਢਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
  • major accident on jalandhar delhi highway three boys die
    ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
  • ruckus outside hmv college in jalandhar
    ਜਲੰਧਰ ਦੇ  HMV ਕਾਲਜ ਦੇ ਬਾਹਰ ਹੁੱਲੜਬਾਜ਼ੀ ਹੋਣ ਸਬੰਧੀ ਪੁਲਸ ਦਾ ਬਿਆਨ
  • akali dal waris punjab de punjab politics
    ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ...
  • important on punjab weather
    ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
  • jalandhar cp satinder singh appeal to public be careful of digital arrest
    ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...
  • thieves target farm house in jalandhar
    ਜਲੰਧਰ 'ਚ ਚੋਰਾਂ ਨੇ ਫਾਰਮ ਹਾਊਸ-ਭੱਠੇ ਨੂੰ ਬਣਾਇਆ ਨਿਸ਼ਾਨਾ: 10 ਦਿਨਾਂ 'ਚ 5ਵੀਂ...
  • drone show in jalandhar tomorrow   650th birth anniversary of guru ravidas ji
    ਜਲੰਧਰ 'ਚ ਭਲਕੇ ਡਰੋਨ ਸ਼ੋਅ! ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ 'ਤੇ...
Trending
Ek Nazar
hanuman ansh    made in 2 crores  took the box office by storm

2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

jalandhar cp satinder singh appeal to public be careful of digital arrest

ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

punjabi actress to enter bigg boss house

ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

heavy rain next 6 days imd

6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

famous musician his pregnant wife and daughter

ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

rakhi sawant on swayamvar

ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ...

heavy rains expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

schools and colleges will remain closed tomorrow

ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

electricity will be off tomorrow long power cut

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple

ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

law in paksitan

ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

green cards in  us

ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਾਲੀਵੁੱਡ ਦੀਆਂ ਖਬਰਾਂ
    • romantic song  maahiya  from  the revolutionaries  released
      "ਦਿ ਰੈਵੋਲਿਊਸ਼ਨਰੀਜ਼" ਦਾ ਰੋਮਾਂਟਿਕ ਗਾਣਾ "ਮਾਹੀਆ" ਰਿਲੀਜ਼
    • singer sunil lodhi expresses gratitude over his bhajan in film hanuman ansh
      ਦ੍ਰਿਸ਼ਟੀਹੀਣ ਗਾਇਕ ਸੁਨੀਲ ਲੋਧੀ ਨੇ ਫਿਲਮ ਹਨੂੰਮਾਨ ਅੰਸ਼ 'ਚ 'ਮੈਨੇ ਤੇਰੇ ਹੀ...
    • sanjay leela bhansali wraps up shooting for  love   war
      ਸੰਜੇ ਲੀਲਾ ਭੰਸਾਲੀ ਨੇ ਪੂਰੀ ਕੀਤੀ "ਲਵ ਐਂਡ ਵਾਰ" ਦੀ ਸ਼ੂਟਿੰਗ, 2027 ਨੂੰ...
    • case of criticism of jauhar   protest against swara bhaskar
      ਜੌਹਰ ਪ੍ਰਥਾ ਦੀ ਆਲੋਚਨਾ ਦਾ ਮਾਮਲਾ; ਸਵਰਾ ਭਾਸਕਰ ਦੀਆਂ ਫੋਟੋਆਂ ’ਤੇ ਕਾਲਖ ਲਗਾ ਕੇ...
    • sidharth and tamannaah fresh pairing wins hearts in  the vvan  song  samjho na
      ਫਿਲਮ "ਦਿ ਵਨ" ਦਾ ਪਹਿਲਾ ਗਾਣਾ "ਸਮਝੋ ਨਾ" ਰਿਲੀਜ਼, ਦਰਸ਼ਕਾਂ ਨੂੰ ਪਸੰਦ ਆਈ...
    • kangana makes   bhog   for shri krishna on janmashtami at her house in mandi
      ਕੰਗਨਾ ਰਣੌਤ ਨੇ ਮੰਡੀ ਸਥਿਤ ਆਪਣੇ ਘਰ 'ਚ ਮਨਾਈ ਜਨਮ ਅਸ਼ਟਮੀ, ਸ਼੍ਰੀ ਕ੍ਰਿਸ਼ਨ ਲਈ...
    • mukesh khanna s sharp attack on sharmila tagore after vande mataram controversy
      'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...
    • actress priyanka chopra to present   karl lagerfeld   award at lvmh ceremony
      LVMH ਸਮਾਰੋਹ 'ਚ 'ਕਾਰਲ ਲੈਗਰਫੈਲਡ' ਪੁਰਸਕਾਰ ਪੇਸ਼ ਕਰੇਗੀ ਅਦਾਕਾਰਾ ਪ੍ਰਿਯੰਕਾ...
    • famous bollywood actor rents out office
      ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...
    • disney star passed away
      ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +