ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦਰਮਿਆਨ ਨਿਵੇਸ਼ਕਾਂ ਵੱਲੋਂ ਕੀਤੀ ਗਈ ਮੁਨਾਫਾਖੋਰੀ ਕਾਰਨ ਸਥਾਨਕ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ ਹੈ। ਪਿਛਲੇ ਚਾਰ ਦਿਨਾਂ ਤੋਂ ਜਾਰੀ ਤੇਜ਼ੀ ਤੋਂ ਬਾਅਦ ਅੱਜ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਸੋਨੇ ਦੇ ਤਾਜ਼ਾ ਭਾਅ
ਅਖਿਲ ਭਾਰਤੀ ਸਰਾਫ਼ਾ ਸੰਘ ਅਨੁਸਾਰ ਦਿੱਲੀ ਵਿੱਚ 99.9 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ 100 ਰੁਪਏ ਦੀ ਗਿਰਾਵਟ ਨਾਲ 1,55,900 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹ 1,56,000 ਰੁਪਏ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ 99.5 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ ਵੀ ਟੁੱਟ ਕੇ 1,55,100 ਰੁਪਏ ਪ੍ਰਤੀ 10 ਗ੍ਰਾਮ ਰਿਹਾ, ਜਦੋਂ ਕਿ ਵੀਰਵਾਰ ਨੂੰ ਇਹ 1,55,200 ਰੁਪਏ 'ਤੇ ਸੀ।
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਚਾਂਦੀ ਦੀਆਂ ਕੀਮਤਾਂ ਵਿੱਚ ਵੀ ਨਰਮੀ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਚਾਂਦੀ 200 ਰੁਪਏ ਦੀ ਨਰਮੀ ਨਾਲ 2,61,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ, ਜੋ ਕਿ ਵੀਰਵਾਰ ਨੂੰ 2,61,500 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਇਹ ਵੀ ਪੜ੍ਹੋ : ਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਕੀਮਤਾਂ ਘਟਣ ਦੇ ਮੁੱਖ ਕਾਰਨ
ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਮਾਹਿਰ ਮਾਨਵ ਮੋਦੀ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦੀਆਂ ਉਮੀਦਾਂ ਕਮਜ਼ੋਰ ਹੋਣ ਕਾਰਨ ਬਾਜ਼ਾਰ ਵਿੱਚ ਸਾਵਧਾਨੀ ਦਾ ਮਾਹੌਲ ਹੈ। ਇਸ ਕਾਰਨ ਡਾਲਰ ਵਿੱਚ ਫਿਰ ਤੋਂ ਮਜ਼ਬੂਤੀ ਆਈ ਹੈ, ਜਿਸ ਦਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪਿਆ ਹੈ। ਇਸ ਦੌਰਾਨ ਕੱਚੇ ਤੇਲ (ਬ੍ਰੈਂਟ ਕਰੂਡ) ਦੀ ਕੀਮਤ ਵੀ 0.24 ਫ਼ੀਸਦੀ ਵਧ ਕੇ 100.30 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਕੌਮਾਂਤਰੀ ਬਾਜ਼ਾਰ ਦਾ ਹਾਲ
ਜੇਕਰ ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਹਾਜ਼ਰ ਸੋਨਾ 0.7 ਫ਼ੀਸਦੀ ਵਧ ਕੇ 4,721.00 ਡਾਲਰ ਪ੍ਰਤੀ ਔਂਸ ਰਿਹਾ, ਜਦੋਂ ਕਿ ਚਾਂਦੀ ਤਿੰਨ ਫ਼ੀਸਦੀ ਤੋਂ ਵੱਧ ਦੀ ਤੇਜ਼ੀ ਨਾਲ 81.14 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ : ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਇਹ ਵੀ ਪੜ੍ਹੋ : 400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦੁਨੀਆ ਪਰੇਸ਼ਾਨ, ਕੰਪਨੀਆਂ ਮਾਲਾਮਾਲ ! ਜੰਗ ਵਿਚਾਲੇ ਇਨ੍ਹਾਂ ਸੈਕਟਰਾਂ 'ਤੇ ਹੋਈ ਪੈਸਿਆਂ ਦੀ ਬਰਸਾਤ
NEXT STORY