ਬਿਜ਼ਨੈੱਸ ਡੈਸਕ - ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਦਿਨ ’ਚ 6 ਅਰਬ ਡਾਲਰ ਤੋਂ ਵਧੇਰੇ ਦੀ ਜਾਇਦਾਦ ਵਧਣ ਨਾਲ ਦੁਨੀਆ ’ਚ ਸਭ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਅਰਬਪਤੀ ਬਣ ਗਏ ਹਨ। ਉਨ੍ਹਾਂ ਦੀ ਪ੍ਰਮੁੱਖ ਕੰਪਨੀ ਦੇ ਬਿਹਤਰ ਤਿਮਾਹੀ ਨਤੀਜਿਆਂ ਤੋਂ ਬਾਅਦ ਸ਼ੇਅਰ ’ਚ ਆਈ ਜ਼ੋਰਦਾਰ ਤੇਜ਼ੀ ਨਾਲ ਉਨ੍ਹਾਂ ਦੀ ਜਾਇਦਾਦ ਵਧੀ ਹੈ।
ਇਹ ਵੀ ਪੜ੍ਹੋ : ਭਾਰੀ ਗਿਰਾਵਟ, 12 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਵਜ੍ਹਾ
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, ਕੱਲ੍ਹ ਤੋਂ ਬਦਲ ਜਾਣਗੇ ਕ੍ਰੈਡਿਟ ਕਾਰਡ ਦੇ ਨਿਯਮ
ਫੋਰਬਸ ਦੀ ‘ਰੀਅਲ ਟਾਈਮ ਬਿਲੇਨੀਅਰਜ਼’ ਸੂਚੀ ਮੁਤਾਬਕ, 2 ਨਵੰਬਰ ਨੂੰ ਜਾਰੀ ਤਾਜ਼ਾ ਅੰਕੜਿਆਂ ’ਚ ਅੰਬਾਨੀ ਦੀ ਜਾਇਦਾਦ 7.85 ਫੀਸਦੀ ਭਾਵ 6.3 ਅਰਬ ਡਾਲਰ ਵਧੀ। ਇਸ ਤਰ੍ਹਾਂ ਉਹ ਦੁਨੀਆ ’ਚ ਇਕ ਦਿਨ ’ਚ ਸਭ ਤੋਂ ਵੱਧ ਜਾਇਦਾਦ ਵਧਾਉਣ ਵਾਲੇ ਅਰਬਪਤੀ ਬਣ ਗਏ। ਫੋਰਬਸ ਅਨੁਸਾਰ, ਜਾਇਦਾਦ ’ਚ ਇਸ ਵਾਧੇ ਨਾਲ ਅੰਬਾਨੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ ’ਚ 23ਵੇਂ ਸਥਾਨ ’ਤੇ ਪਹੁੰਚ ਗਏ। ਉਹ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ਇਸ ਸੂਚੀ ’ਚ ਗੌਤਮ ਅਡਾਣੀ 79.12 ਅਰਬ ਡਾਲਰ ਦੀ ਜਾਇਦਾਦ ਨਾਲ 26ਵੇਂ ਸਥਾਨ ’ਤੇ ਹਨ। ਅੰਬਾਨੀ ਦੀ ਜਾਇਦਾਦ 88.8 ਅਰਬ ਡਾਲਰ ਮੰਨੀ ਗਈ ਹੈ।
ਸੂਚੀ ’ਚ ਜਾਇਦਾਦ ਵਧਣ ਦੇ ਮਾਮਲੇ ’ਚ ਦੂਜੇ ਸਥਾਨ ’ਤੇ ਸਪੇਨ ਦੇ ਪ੍ਰਚੂਨ ਖੇਤਰ ਦੇ ਅਰਬਪਤੀ ਅਮਾਂਸੀਓ ਓਰਟੇਗਾ ਰਹੇ। ਉਨ੍ਹਾਂ ਦੀ ਜਾਇਦਾਦ ’ਚ 1.7 ਅਰਬ ਡਾਲਰ ਦਾ ਵਾਧਾ ਹੋਇਆ। ਇਸ ਤੋਂ ਬਾਅਦ ਚੀਨ ਦੇ ਝੋਂਗ ਸ਼ਾਂਸ਼ਾਨ ਦਾ ਸਥਾਨ ਰਿਹਾ, ਜਿਨ੍ਹਾਂ ਦੀ ਜਾਇਦਾਦ 1.5 ਅਰਬ ਡਾਲਰ ਵਧੀ।
ਇਹ ਵੀ ਪੜ੍ਹੋ : ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI
ਇਹ ਵੀ ਪੜ੍ਹੋ : ਦਿੱਗਜ ਕੰਪਨੀ Sun Pharma ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ 'ਚ, ਇਸ ਉਤਾਪਦ ਦੀ ਵਿਕਰੀ ਰੁਕੀ
ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰ ’ਚ ਆਈ ਤੇਜ਼ੀ ਨਾਲ ਅੰਬਾਨੀ ਦੀ ਜਾਇਦਾਦ ’ਚ ਇਹ ਵਾਧਾ ਹੋਇਆ ਹੈ। ਕੰਪਨੀ ਦਾ ਸ਼ੇਅਰ ਸੋਮਵਾਰ ਨੂੰ ਬੀ. ਐੱਸ. ਈ. ’ਚ 11.64 ਫੀਸਦੀ ਚੜ੍ਹ ਕੇ 1,299 ਰੁਪਏ ’ਤੇ ਬੰਦ ਹੋਇਆ। ਇਹ 6 ਸਾਲਾਂ ਤੋਂ ਵਧੇਰੇ ਸਮੇਂ ’ਚ ਸ਼ੇਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਇਹ ਨਿਫਟੀ-50 ਸੂਚਕ ਅੰਕ ’ਚ ਸਭ ਤੋਂ ਵਧੇਰੇ ਵਾਧਾ ਦਰਜ ਕਰਨ ਵਾਲਾ ਸ਼ੇਅਰ ਰਿਹਾ। ਇਹ ਤੇਜ਼ੀ ਰਿਲਾਇੰਸ ਦੇ ਸਤੰਬਰ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਆਈ।
ਰਿਲਾਇੰਸ ਇੰਡਸਟ੍ਰੀਜ਼ ਦਾ ਚਾਲੂ ਮਾਲੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ ’ਚ ਏਕੀਕ੍ਰਿਤ ਸ਼ੁੱਧ ਲਾਭ ਸਾਲਾਨਾ ਆਧਾਰ ’ਤੇ 33.8 ਫੀਸਦੀ ਵਧ ਕੇ ਰਿਕਾਰਡ 29,550 ਕਰੋੜ ਰੁਪਏ ਰਿਹਾ। ਕੰਪਨੀ ਦੇ ਤੇਲ ਤੋਂ ਰਸਾਇਣ (ਓ2ਸੀ) ਕਾਰੋਬਾਰ ’ਚ ਮਜ਼ਬੂਤ ਪ੍ਰਦਰਸ਼ਨ ਅਤੇ ਦੂਰਸੰਚਾਰ ਕਾਰੋਬਾਰ ’ਚ ਵਾਧੇ ਨੇ ਪ੍ਰਚੂਨ ਕਾਰੋਬਾਰ ਦੀ ਉਮੀਦ ਮੁਤਾਬਕ ਕਮਜ਼ੋਰ ਸਥਿਤੀ ਦੀ ਪੂਰਤੀ ਕਰ ਦਿੱਤੀ। ਫੋਰਬਸ ਨੇ ਕਿਹਾ, ‘‘ਮੁਕੇਸ਼ ਅੰਬਾਨੀ 1,250 ਅਰਬ ਡਾਲਰ (ਮਾਲੀਆ) ਵਾਲੀ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਹਨ ਅਤੇ ਇਸ ਦਾ ਸੰਚਾਲਨ ਕਰਦੇ ਹਨ। ਕੰਪਨੀ ਦਾ ਕਾਰੋਬਾਰ ਪੈਟਰੋਰਸਾਇਣ, ਤੇਲ ਅਤੇ ਗੈਸ, ਦੂਰਸੰਚਾਰ, ਪ੍ਰਚੂਨ, ਮੀਡੀਆ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ ’ਚ ਫੈਲਿਆ ਹੈ।’’
ਇਹ ਵੀ ਪੜ੍ਹੋ : ਜ਼ਮੀਨਾਂ ਖ਼ਰੀਦਣ ਦੀ ਲੱਗੀ ਦੌੜ , ਅਫ਼ਸਰ ਵੱਡੇ ਸ਼ਹਿਰਾਂ 'ਚ ਖ਼ਰੀਦ ਰਹੇ ਫਲੈਟ, Villa ਤੇ ਖੇਤੀਬਾੜੀ ਵਾਲੀ ਜ਼ਮੀਨ
ਇਹ ਵੀ ਪੜ੍ਹੋ : ਪਲਾਸਟਿਕ ਨੋਟ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ, 10-20 ਰੁਪਏ ਦੀ ਕਰੰਸੀ ਤੇ ਟ੍ਰਾਇਲ ਕਰੇਗਾ RBI
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਟੈਕਸ ’ਤੇ ਫ਼ੈਸਲਾ ਲੈਣ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਦੀ ਰਾਇ ਸੁਣੇਗੀ ਸਰਕਾਰ : ਨਿਰਮਲਾ ਸੀਤਾਰਮਨ
NEXT STORY