ਨਵੀਂ ਦਿੱਲੀ – ਮਸ਼ਹੂਰ ਗਲੋਬਲ ਕੰਸਲਟਿੰਗ ਫਰਮ McKinsey & Company ਵੱਲੋਂ ਜਾਰੀ ਕੀਤੀ ਇਕ ਨਵੀਂ ਰਿਪੋਰਟ ਅਨੁਸਾਰ ਭਾਰਤੀ ਕੰਪਨੀਆਂ ਵਿਸ਼ਵ ਪੱਧਰ 'ਤੇ 9 ਪਰਿਵਰਤਨਸ਼ੀਲ ਖੇਤਰਾਂ ਵਿੱਚ ਸਪੱਸ਼ਟ ਤੌਰ 'ਤੇ ਭਾਰਤੀ ਸਮਰੱਥਾਵਾਂ ਰਾਹੀਂ ਅਸਾਧਾਰਨ ਵਾਧਾ ਪ੍ਰਾਪਤ ਕਰ ਸਕਦੀਆਂ ਹਨ, ਜਿਸ ਨਾਲ 2030 ਤੱਕ ਸਮੂਹਿਕ ਤੌਰ 'ਤੇ $588 ਬਿਲੀਅਨ ਤੋਂ $738 ਬਿਲੀਅਨ ਦੇ ਵਿਚਕਾਰ ਮਾਲੀਆ ਪ੍ਰਾਪਤ ਹੋ ਸਕਦਾ ਹੈ। 2023 ਵਿੱਚ ਇਹ ਆਮਦਨ $164–206 ਬਿਲੀਅਨ ਸੀ, ਜਿਸ ਨਾਲ ਤਕਰੀਬਨ 3.5 ਗੁਣਾ ਵਾਧੇ ਦੀ ਸੰਭਾਵਨਾ ਹੈ।
ਕਿਹੜੇ ਨੇ ਇਹ 9 ਪਰਿਵਰਤਨਸ਼ੀਲ ਖੇਤਰ?
1. ਈ-ਕਾਮਰਸ (E-commerce)
- 2023: $60–70 ਬਿਲੀਅਨ
- 2030 ਟੀਚਾ: $240–300 ਬਿਲੀਅਨ ਹੋਣ ਦੀ ਉਮੀਦ
- ਇਹ 2030 ਤੱਕ ਨੌਂ ਸੈਕਟਰਾਂ ਦੇ ਕੁੱਲ ਮਾਲੀਆ ਉਪਜ ਦਾ 40% ਦੇਣ ਦੀ ਸੰਭਾਵਨਾ ਰੱਖਦਾ ਹੈ।
2. ਸੈਮੀਕੰਡਕਟਰ (Semiconductors)
- 2023: $40–45 ਬਿਲੀਅਨ
- 2030: $100–120 ਬਿਲੀਅਨ ਹੋਣ ਦੀ ਉਮੀਦ
- ਭਾਰਤ ਵਿੱਚ ਨਵੇਂ ਸੈਮੀਕੰਡਕਟਰ ਪ੍ਰੋਜੈਕਟ ਸ਼ੁਰੂ ਹੋਣ ਨਾਲ ਵਾਧੇ ਦੀ ਸੰਭਾਵਨਾ ਹੈ।
3. ਕਲਾਊਡ ਸਰਵਿਸਜ਼ (Cloud Services)
- 2030 ਤੱਕ 4 ਤੋਂ 5 ਗੁਣਾ ਵਾਧਾ
- ਟੀਚਾ: $70–80 ਬਿਲੀਅਨ ਹੋਣ ਦੀ ਉਮੀਦ
- AI ਦੀ ਡਾਟਾ ਮੰਗ ਕਰਕੇ ਕਲਾਊਡ ਖੇਤਰ ਨੂੰ ਵਾਧਾ ਮਿਲ ਰਿਹਾ ਹੈ।
4. . ਸਾਇਬਰ ਸੁਰੱਖਿਆ (Cyber security)
5 . ਬਿਜਲੀ ਵਾਹਨ ਅਤੇ ਬੈਟਰੀ (Electric Vehicles & Battery)
- ਵਾਧਾ: 6 ਤੋਂ 8 ਗੁਣਾ
- 2030: $40–60 ਬਿਲੀਅਨ ਹੋਣ ਦੀ ਉਮੀਦ
6. ਆਰਟੀਫੀਸ਼ੀਅਲ ਇੰਟੈਲੀਜੈਂਸ ਸਾਫਟਵੇਅਰ (AI Software & Services)
- ਵਾਧਾ: 5 ਤੋਂ 8 ਗੁਣਾ
- ਭਾਰਤ ਵਿੱਚ 77,000 ਤੋਂ ਵੱਧ ਕੰਪਨੀਆਂ ਨੇ Copilot ਵਰਗੀਆਂ AI ਟੈਕਨੋਲੋਜੀ ਅਪਣਾ ਲਈ ਹੈ।
7. ਪੁਲਾੜ ਖੇਤਰ (Space)
- 2030 ਤੱਕ 4 ਤੋਂ 5 ਗੁਣਾ ਵਾਧਾ
- ਸਰਕਾਰ ਵੱਲੋਂ ਭਾਰੀ ਨਿਵੇਸ਼
8. ਨਿਊਕਲਿਅਰ ਫਿਸ਼ਨ (Nuclear Fission)
- ਆਮਦਨ ਵਿੱਚ 4-5 ਗੁਣਾ ਵਾਧਾ
- R&D ਵਿੱਚ ਆਮਦਨ ਦਾ 8-10% ਨਿਵੇਸ਼
9. ਰੋਬੋਟਿਕਸ (Robotics)
ਇਹ ਖੇਤਰ ਉਹ ਹਨ ਜਿੱਥੇ ਜਾਂ ਤਾਂ ਪੇਟੈਂਟ ਦੀ ਗਤਿਵਿਧੀ ਰਾਸ਼ਟਰੀ ਔਸਤ ਤੋਂ 2 ਗੁਣਾ ਹੈ, ਜਾਂ R&D ਵਿੱਚ ਨਿਵੇਸ਼ 2 ਗੁਣਾ ਹੋ ਚੁੱਕਾ ਹੈ। ਇਹ ਖੇਤਰ ਨਵੇਂ ਰੋਜ਼ਗਾਰ, ਨਵੇਂ ਨਿਵੇਸ਼ ਅਤੇ ਗਲੋਬਲ ਮੰਡੀਆਂ ਵਿੱਚ ਭਾਰਤ ਦੇ ਭਾਗੀਦਾਰੀ ਨੂੰ ਵਧਾਉਣਗੇ।
870 ਟਨ ਹੋਇਆ ਭਾਰਤ ਦਾ ਸੋਨੇ ਦਾ ਭੰਡਾਰ ,ਜਾਣੋ RBI ਆਪਣੀ ਤਿਜ਼ੋਰੀ 'ਚ ਕਿਵੇਂ ਰਖਦਾ ਹੈ Gold
NEXT STORY