ਨਵੀਂ ਦਿੱਲੀ (ਭਾਸ਼ਾ) - ਅਮੂਲ ਨੇ 4.1 ਅਰਬ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਭਾਰਤ ਦੇ ਟਾਪ ਫੂਡ ਬ੍ਰਾਂਡ ਦੇ ਰੂਪ ’ਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਦਿੱਲੀ-ਐੱਨ. ਸੀ. ਆਰ. ਸਥਿਤ ਮਦਰ ਡੇਅਰੀ 1.15 ਅਰਬ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਦੂਜੇ ਸਥਾਨ ’ਤੇ ਹੈ। ਬ੍ਰਾਂਡ ਫਾਈਨਾਂਸ ਦੀ ਤਾਜ਼ਾ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੇ ਟਾਪ ਫੂਡ ਬ੍ਰਾਂਡ ਦੀ ਸੂਚੀ ’ਚ ਬਿਰਟਾਨੀਆ ਤੀਜੇ ਸਥਾਨ ’ਤੇ ਰਹੀ, ਜਦੋਂਕਿ ਕਰਨਾਟਕ ਸਥਿਤ ਸਹਿਕਾਰੀ ਡੇਅਰੀ ਨੰਦਿਨੀ ਚੌਥੇ ਸਥਾਨ ’ਤੇ ਅਤੇ ਡਾਬਰ 5ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧਿਆ Mystery Doll ਦਾ ਕ੍ਰੇਜ਼, ਇਕ ਗੁੱਡੀ ਦੀ ਕੀਮਤ ਜਾਣ ਉੱਡਣਗੇ ਹੋਸ਼
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਦਾ ਸ਼ੁਰੂ ਹੋਇਆ Downfall, ਜਾਣੋ ਇਕ ਹਫ਼ਤੇ 'ਚ ਕਿੰਨੇ ਘਟੇ Gold-Silver ਦੇ ਭਾਅ
ਅਮੂਲ ਬ੍ਰਾਂਡ ਤਹਿਤ ਮਾਰਕੀਟਿੰਗ ਕਰਨ ਵਾਲੇ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ (ਜੀ. ਸੀ. ਐੱਮ. ਐੱਮ. ਐੱਫ.) ਨੇ ਬਿਆਨ ’ਚ ਕਿਹਾ ਕਿ ਬ੍ਰਾਂਡ ਫਾਈਨਾਂਸ ਇੰਡੀਆ 100-2025 ਰਿਪੋਰਟ ਅਨੁਸਾਰ, ਅਮੂਲ ਨੇ ਭਾਰਤ ਦੇ ਟਾਪ ਫੂਡ ਬ੍ਰਾਂਡ ਦੇ ਰੂਪ ’ਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ । ਮਦਰ ਡੇਅਰੀ ਨੇ ਇਕ ਵੱਖ ਬਿਆਨ ’ਚ ਕਿਹਾ ਕਿ ਭਾਰਤ ਦੇ ਟਾਪ 5 ਫੂਡ ਬ੍ਰਾਂਡਾਂ ’ਚ ਉਸ ਨੂੰ ਦੂਜਾ ਸਥਾਨ ਮਿਲਿਆ ਹੈ, ਜਦੋਂਕਿ ਇਸ ਤੋਂ ਪਿਛਲੇ ਸਾਲ ਉਸ ਦਾ ਤੀਜਾ ਸਥਾਨ ਸੀ।
ਇਹ ਵੀ ਪੜ੍ਹੋ : 24 IPOs ਨਾਲ ਸ਼ੇਅਰ ਬਾਜ਼ਾਰ ਰਿਹਾ ਗੁਲਜ਼ਾਰ, ਜੁਲਾਈ ਮਹੀਨੇ 26 ਕੰਪਨੀਆਂ ਦੀ ਤਿਆਰ ਹੋਈ ਸੂਚੀ
ਇਹ ਵੀ ਪੜ੍ਹੋ : ਭਾਰਤੀ ਕਾਰੀਗਰਾਂ ਨੇ Itlay ਦੀ ਕੰਪਨੀ 'ਤੇ ਲਗਾਏ ਗੰਭੀਰ ਦੋਸ਼, 2 ਲੱਖ 'ਚ ਵੇਚ ਰਹੇ 400 ਰੁਪਏ ਦਾ ਉਤਪਾਦ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕੰਪਨੀਆਂ 2030 ਤੱਕ 738 ਬਿਲੀਅਨ ਡਾਲਰ ਦੀ ਆਮਦਨ ਹਾਸਲ ਕਰ ਸਕਦੀਆਂ ਹਨ: ਰਿਪੋਰਟ
NEXT STORY