ਨਵੀਂ ਦਿੱਲੀ– ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨਾਮਿਕ ਜੋਨ ਲਿਮਟਿਡ (ਏ. ਪੀ. ਐੱਸ. ਈ. ਜੈੱਡ.) ਨੇ ਭਾਰਤ ਦੇ ਸਭ ਤੋਂ ਵੱਡੇ ਪੋਰਟ ਡਿਵੈੱਲਪਰ ਕ੍ਰਿਸ਼ਨਾਪਟਨਮ ਪੋਰਟ ਕੰਪਨੀ ਲਿਮਟਿਡ (ਕੇ. ਪੀ. ਸੀ. ਐੱਲ.) ਨੂੰ 12,000 ਕਰੋੜ ਰੁਪਏ ’ਚ ਖਰੀਦ ਲਿਆ ਹੈ। ਇਹ ਜਾਣਕਾਰੀ ਅਡਾਨੀ ਕੰਪਨੀ ਵਲੋਂ ਦਿੱਤੀ ਗਈ ਹੈ।
ਉਸ ਨੇ ਕਿਹਾ ਕਿ ਇਸ ਐਕਵਾਇਰ ਨਾਲ 2025 ਤੱਕ ਬੰਦਰਗਾਹ ਖੇਤਰ ’ਚ ਉਸ ਦੀ ਮਾਲ ਰੱਖ-ਰਖਾਅ ਅਤੇ ਲਦਾਈ-ਉਤਾਰਨ ਦੀ ਸਮਰੱਥਾ ਵਧ ਕੇ 50 ਕਰੋੜ ਟਨ ਸਾਲਾਨਾ ਤੱਕ ਪਹੁੰਚ ਜਾਏਗੀ। ਕ੍ਰਿਸ਼ਨਾਪਟਨਮ ਪੋਰਟ ਕੰਪਨੀ ਦੇ ਇਸ ਐਕਵਾਇਰ ਨਾਲ ਏ. ਪੀ. ਐੱਸ. ਈ. ਜੈੱਡ ਨੂੰ ਉਮੀਦ ਹੈ ਕਿ ਵਿੱਤੀ ਸਾਲ 2020-21 ਤੱਕ ਉਸ ਦਾ ਬਾਜ਼ਾਰ ਹਿੱਸਾ 21 ਫੀਸਦੀ ਤੋਂ ਵਧ ਕੇ 25 ਫੀਸਦੀ ਤੱਕ ਪਹੁੰਚ ਜਾਏਗਾ।
ਕੇ. ਪੀ. ਸੀ. ਐੱਲ. ਹੈ ਦੂਜਾ ਸਭ ਤੋਂ ਵੱਡਾ ਪ੍ਰਾਈਵੇਟ ਪੋਰਟ
ਕੇ. ਪੀ. ਸੀ. ਐੱਲ. ਇਕ ਮਲਟੀ ਕਾਰਗੋ ਫੈਸਿਲਿਟੀ ਪੋਰਟ ਹੈ। ਇਹ ਆਂਧਰਾ ਪ੍ਰਦੇਸ਼ ਦੇ ਦੱਖਣੀ ਹਿੱਸੇ ’ਚ ਸਥਿਤ ਹੈ ਜੋ ਸਮੁੰਦਰੀ ਤਟ ਇਲਾਕੇ ਦੇ ਖੇਤਰਫਲ ਦੇ ਹਿਸਾਬ ਨਾਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੂਬਾ ਹੈ। ਏ. ਪੀ. ਐੱਸ. ਈ. ਜੈੱਡ. ਦੇ ਸੀ. ਈ. ਓ. ਅਤੇ ਡਾਇਰੈਕਟਰ ਕਰਨ ਅਡਾਨੀ ਨੇ ਕੇ. ਪੀ. ਸੀ. ਐੱਲ. ਦੇ ਐਕਵਾਇਰ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪ੍ਰਾਈਵੇਟ ਪੋਰਟ ਹੁਣ ਏ. ਪੀ. ਐੱਸ. ਈ. ਜੈੱਡ. ਦਾ ਹਿੱਸਾ ਹੈ।
ਤਿਉਹਾਰਾਂ 'ਚ 100 ਵਿਸ਼ੇਸ਼ ਟਰੇਨਾਂ ਚਲਾਏਗਾ ਰੇਲਵੇ, ਮਹਿੰਗੀ ਹੋਵੇਗੀ ਟਿਕਟ
NEXT STORY