ਨਵੀਂ ਦਿੱਲੀ (ਭਾਸ਼ਾ) – ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਅਤੇ ਸੱਜਣ ਜਿੰਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਕਿਹਾ ਕਿ ਉਦਯੋਗ ਜਗਤ ਨੂੰ ਉਮੀਦਾਂ ’ਤੇ ਖਰਾ ਉਤਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਭਾਰਤ ਦੇ ਵਾਧੇ, ਰਾਸ਼ਟਰ ਦੀ ਪ੍ਰਗਤੀ ਅਤੇ ਦੇਸ਼ ਦੇ ਅਕਸ ਨੂੰ ਦੁਨੀਆ ’ਚ ਬਿਹਤਰ ਬਣਾਉਣ ’ਚ ਨਿੱਜੀ ਖੇਤਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਮਹਿੰਦਰਾ ਅਤੇ ਜਿੰਦਲ ਦੋਹਾਂ ਨੇ ਮੋਦੀ ਦੀਆਂ ਗੱਲਾਂ ਨੂੰ ਉਦਯੋਗ ਜਗਤ ਲਈ ਕਾਫੀ ਉਤਸ਼ਾਹਜਨਕ ਦੱਸਿਆ ਜੋ ਦੇਸ਼ ’ਚ ਜਾਇਦਾਦ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵਿਟਰ ’ਤੇ ਲਿਖਿਆ ਕਿ ਮਹਾਮਾਰੀ ਕਾਰਣ ਨਿੱਜੀ ਉੱਦਮ ਇਸ ਸਮੇਂ ਨਾਜ਼ੁਕ ਸਥਿਤੀ ’ਚ ਹਨ, ਅਜਿਹੇ ’ਚ ਉਤਸ਼ਾਹ ਦੇ ਸ਼ਬਦ ਸਵਾਗਤਯੋਗ ਹਨ। ਹੁਣ ਸਾਨੂੰ ਪ੍ਰਦਰਸ਼ਨ ਅਤੇ ਕੰਮਕਾਜ਼ ਦੋਹਾਂ ਖੇਤਰਾਂ ’ਚ ਉਮੀਦਾਂ ’ਤੇ ਖਰਾ ਉਤਰਨਾ ਹੈ। ਮਹਿੰਦਰਾ ਨੇ ਮੋਦੀ ਦੇ ਬਿਆਨ ’ਤੇ ਆਪਣੀ ਪ੍ਰਤੀਕਿਰਿਆ ’ਚ ਇਹ ਗੱਲਾਂ ਕਹੀਆਂ।
ਇਹ ਵੀ ਪੜ੍ਹੋ : Amazon ਦੀ ਜਿੱਦ, ਫਿਊਚਰ ਗਰੁੱਪ ਦੀ ਡੀਲ ਰੋਕਣ ਲਈ ਚੁੱਕਿਆ ਇਹ ਕਦਮ
ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਜਨਤਕ ਖੇਤਰ ਜ਼ਰੂਰੀ ਹੈ ਪਰ ਨਾਲ ਹੀ ਨਿੱਜੀ ਖੇਤਰ ਦੀ ਭੂਮਿਕਾ ਵੀ ਅਹਿਮ ਹੈ। ਨਿੱਜੀ ਉੱਦਮਾਂ ਦੀ ਵਕਾਲਤ ਕਰਦੇ ਹੋਏ ਮੋਦੀ ਨੇ ਕਿਹਾ ਸੀ ਕਿ ਭਾਰਤ ਦੀ ਯੁਵਾ ਆਬਾਦੀ ਦੀ ਸਮਰੱਥਾ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਹਰ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
ਪ੍ਰਧਾਨ ਮੰਤਰੀ ਨੇ ਦੂਰਸੰਚਾਰ ਅਤੇ ਦਵਾਈ ਖੇਤਰ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਖੇਤਰਾਂ ’ਚ ਅੱਜ ਨਿੱਜੀ ਖੇਤਰ ਦੀ ਮੌਜੂਦਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਮਦਦ ਮਿਲੀ ਹੈ, ਅੱਜ ਇਕ ਗਰੀਬ ਵਿਅਕਤੀ ਵੀ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ ਅਤੇ ਮੋਬਾਈਲ ’ਤੇ ਗੱਲ ਕਰਨ ਦਾ ਖਰਚਾ ਬਹੁਤ ਘੱਟ ਹੈ ਅਤੇ ਇਸ ਦਾ ਕਾਰਣ ਮੁਕਾਬਲੇਬਾਜ਼ੀ ਹੈ।
ਇਹ ਵੀ ਪੜ੍ਹੋ : Sun Pharma, MD ਦਿਲੀਪ ਸੰਘਵੀ ਸਮੇਤ 8 ਲੋਕਾਂ ਨੇ ਸੇਬੀ ਨਾਲ ਸੈਟਲ ਕੀਤਾ 3.54 ਕਰੋੜ ’ਚ ਮਾਮਲਾ
ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਭਾਰਤੀ ਉੱਦਮੀਆਂ ਲਈ ਸਨਮਾਨ ਪ੍ਰਗਟਾਇਆ : ਜਿੰਦਲ
ਇਸੇ ਤਰ੍ਹਾਂ ਜੇ. ਐੱਸ. ਡਬਲਯੂ. ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੱਜਣ ਜਿੰਦਲ ਨੇ ਟਵਿਟਰ ’ਤੇ ਲਿਖਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਨਤਕ ਤੌਰ ’ਤੇ ਭਾਰਤੀ ਉੱਦਮੀਆਂ ਲਈ ਸਨਮਾਨ ਪ੍ਰਗਟਾਇਆ ਹੈ। ਇਹ ਉਸ ਭਾਈਚਾਰੇ ਲਈ ਕਾਫੀ ਉਤਸ਼ਾਹ ਵਧਾਉਣ ਵਾਲਾ ਹੈ ਜੋ ਦੇਸ਼ ’ਚ ਜਾਇਦਾਦ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਨੂੰ ਰਾਸ਼ਟਰੀ ਪ੍ਰਗਤੀ ਅਤੇ ਦੁਨੀਆ ’ਚ ਦੇਸ਼ ਦੇ ਅਕਸ ਨੂੰ ਬਿਹਤਰ ਬਣਾਉਣ ’ਚ ਨਿੱਜੀ ਖੇਤਰ ਦੀ ਭੂਮਿਕਾ ’ਤੇ ਮਾਣ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ, ਰੂਸ ਵਿਚਕਾਰ ਉਡਾਣਾਂ ਸ਼ੁਰੂ, ਟੂਰਸਿਟਾਂ ਨੂੰ ਫਿਲਹਾਲ ਇਜਾਜ਼ਤ ਨਹੀਂ
NEXT STORY