Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 29, 2026

    1:40:46 AM

  • part of a mountain collapsed into a river in nepal

    ਪਲਕ ਝਪਕਦਿਆਂ ਨਦੀ 'ਚ ਸਮਾਇਆ ਪੂਰਾ ਪਹਾੜ ! ਨੇਪਾਲ...

  • murder in bathinda

    ਵੱਡੀ ਖ਼ਬਰ: ਬਠਿੰਡਾ 'ਚ ਸ਼ਰਾਬ ਦੇ ਠੇਕੇ ਦੇ ਕਰਿੰਦੇ...

  • murder in bathinda

    ਬਠਿੰਡਾ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ...

  • lovely professional university controversy

    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ....

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਆਮ ਆਦਮੀ ਪਾਰਟੀ ਵਾਲਿਆਂ ਨੂੰ ਪਾਥੀਆਂ ਮਾਰਨਗੇ ਪੰਜਾਬ ਦੇ ਲੋਕ: ਪ੍ਰਤਾਪ ਸਿੰਘ ਬਾਜਵਾ

PUNJAB News Punjabi(ਪੰਜਾਬ)

ਆਮ ਆਦਮੀ ਪਾਰਟੀ ਵਾਲਿਆਂ ਨੂੰ ਪਾਥੀਆਂ ਮਾਰਨਗੇ ਪੰਜਾਬ ਦੇ ਲੋਕ: ਪ੍ਰਤਾਪ ਸਿੰਘ ਬਾਜਵਾ

  • Edited By Anmol Tagra,
  • Updated: 26 Feb, 2026 10:16 AM
Jalandhar
partap bajwa exclusive interview with jagbani
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਰਮਨਦੀਪ ਸਿੰਘ ਸੋਢੀ): ਆਮ ਆਦਮੀ ਪਾਰਟੀ ਦੀ ਸਰਕਾਰ 99% ਫ਼ੀਸਦੀ ਵਾਅਦਿਆਂ 'ਚ ਫ਼ੇਲ੍ਹ ਰਹੀ ਹੈ। ਅੱਜ ਪੰਜਾਬ ਵਿਚ 'ਜ਼ੋਮੈਟੋ' ਦੇ ਆਰਡਰ ਵਾਂਗ ਨਸ਼ੇ ਦੀ ਡਿਲੀਵਰੀ ਹੋ ਰਹੀ ਹੈ। ਇਹ ਗੱਲਾਂ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕਹੀਆਂ। ਬਾਜਵਾ ਭਗਵੰਤ ਮਾਨ ਨੂੰ 'ਕੰਪ੍ਰੋਮਾਈਜ਼ਡ ਸੀ. ਐੱਮ.' ਕਰਾਰ ਦਿੰਦਿਆਂ ਇਹ ਦਾਅਵਾ ਕੀਤਾ ਕਿ ਉਸ ਨੇ ਵਿਦੇਸ਼ਾਂ ਵਿਚ ਕਾਫ਼ੀ ਜਾਇਦਾਦ ਬਣਾਈ ਹੈ ਤੇ ਕੇਂਦਰ ਇਸੇ ਗੱਲ ਦਾ ਡਰਾਵਾ ਦੇ ਕੇ ਉਸ ਨੂੰ ਆਪਣੇ ਇਸ਼ਾਰਿਆਂ 'ਤੇ ਚਲਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਦੇ ਹੀ ਸੰਸਦ ਮੈਂਬਰ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ 'ਆਪ' ਦੇ ਕਈ ਲੀਡਰ ਨਸ਼ੇ ਤੇ ਮਾਈਨਿੰਗ ਨਾਲ ਜੁੜੇ ਹੋਏ ਹਨ। ਪੇਸ਼ ਹੈ ਪੂਰੀ ਗੱਲਬਾਤ-

ਪੰਜਾਬ ਦੇ ਮੌਜੂਦਾ ਹਾਲਾਤ ਨੂੰ ਕਿਵੇਂ ਵੇਖਦੇ ਹੋ?

- ਪੰਜਾਬ ਬੜੇ ਨਾਜ਼ੁਕ ਮੋੜ 'ਤੇ ਖੜ੍ਹਾ ਹੈ। ਮੌਜੂਦਾ ਸਰਕਾਰ ਦਾ ਅਖ਼ੀਰਲਾ ਸਾਲ ਹੈ ਤੇ ਇਸ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਆਉਣ ਵਾਲਾ ਹੈ। ਇਸ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਸੀ, ਉਸ ਵਿਚੋਂ 99 ਫ਼ੀਸਦੀ ਵਾਅਦਿਆਂ 'ਚ ਫ਼ੇਲ੍ਹ ਸਾਬਿਤ ਹੋਈ ਹੈ। ਕਿਸੇ ਵੀ ਦੇਸ਼ ਜਾਂ ਸੂਬੇ ਦਾ ਨਾਗਰਿਕ ਸਭ ਤੋਂ ਪਹਿਲਾਂ ਆਪਣੀ, ਆਪਣੇ ਪਰਿਵਾਰ ਤੇ ਆਪਣੇ ਕਿੱਤੇ ਦੀ ਸੁਰੱਖਿਆ ਚਾਹੁੰਦਾ ਹੈ, ਪਰ ਇਸ ਵੇਲੇ ਇਹ ਸੁਰੱਖਿਆ ਬਿਲਕੁਲ ਨਹੀਂ ਮਿਲ ਰਹੀ। ਪੰਜਾਬ ਬਹੁਤ ਵੱਡੀਆਂ ਕੁਰਬਾਨੀਆਂ ਤੇ ਬੜੀ ਵੱਡੀ ਕੀਮਤ ਅਦਾ ਕਰ ਕੇ ਕੇ 1970-80 ਦੇ ਦਹਾਕੇ ਵਾਲੇ ਦੌਰ 'ਚੋਂ ਬਾਹਰ ਨਿਕਲਿਆ ਤੇ ਮੁੜ ਤੋਂ ਖੁਸ਼ਹਾਲ ਹੋਇਆ ਸੀ। ਡਾ. ਮਨਮੋਹਨ ਸਿੰਘ ਜੀ ਦੇ ਸਮੇਂ ਪੰਜਾਬ ਵਿਚ ਬਹੁਤ ਨਿਵੇਸ਼ ਆਇਆ ਤੇ ਪੰਜਾਬ ਦੀ ਤਰੱਕੀ ਦੁਬਾਰਾ ਸ਼ੁਰੂ ਹੋਈ ਸੀ। ਇਸ ਸਰਕਾਰ ਦੇ ਆਉਂਦਿਆਂ ਹੀ ਗੁੰਡਾਗਰਦੀ ਬਹੁਤ ਵੱਧ ਗਈ। 

ਗੈਂਗਸਟਰਾਂ ਨੂੰ ਚੋਣਾਂ 'ਚ ਵਰਤ ਰਹੀ ਹੈ ਪੰਜਾਬ ਸਰਕਾਰ

- ਹਾਲ ਹੀ ਵਿਚ ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨੇੜੇ ਦੀਨਾਨਗਰ ਦੀ ਇਕ ਚੌਕੀ ਵਿਚ ਇਕ ਏ. ਐੱਸ. ਆਈ. ਤੇ ਇਕ ਹੋਮਗਾਰਡ ਦੇ ਜਵਾਨ ਨੂੰ ਗੋਲ਼ੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਘਟਨਾ ਤੋਂ 2 ਦਿਨ ਗੁਜ਼ਰਨ ਤੋਂ ਬਾਅਦ ਵੀ ਪੰਜਾਬ ਪੁਲਸ ਕੋਲ ਕੋਈ ਲੀਡ ਨਹੀਂ ਹੈ। ਪਹਿਲਾਂ ਸਰਕਾਰ ਦਾ ਬਿਆਨ ਆਇਆ ਕਿ ਆਪਸੀ ਰੰਜਿਸ਼ ਵਿਚ ਇਨ੍ਹਾਂ ਨੇ ਇਕ ਦੂਜੇ ਨੂੰ ਗੋਲ਼ੀ ਮਾਰ ਲਈ। ਜਦੋਂ ਲੋਕਾਂ ਨੇ ਮੌਕੇ ਦੇ ਹਾਲਾਤ ਦੇਖੇ ਤਾਂ ਹੁਣ ਅੱਤਵਾਦ ਵਾਲਾ ਐਂਗਲ ਵੀ ਵਿਚ ਆ ਰਿਹਾ ਹੈ। ਜੇ ਇਹ ਰਿਪੋਰਟਾਂ ਸੱਚੀਆਂ ਹੋਣ ਕਿ ਹਮਲਾਵਰ ਸਰਹੱਦ ਪਾਰ ਤੋਂ ਆ ਕੇ ਉਨ੍ਹਾਂ ਨੂੰ ਮਾਰ ਕੇ ਫ਼ਿਰ ਵਾਪਸ ਚਲੇ ਗਏ ਹੋਣ ਤੇ ਪੁਲਸ ਨੂੰ ਕੋਈ ਉੱਘ-ਸੁੱਘ ਵੀ ਨਾ ਹੋਵੇ ਤਾਂ ਪੰਜਾਬ ਵਿਚ ਕੌਣ ਸੁਰੱਖਿਅਤ ਹੈ? ਖ਼ਾਸ ਤੌਰ 'ਤੇ ਸਰਹੱਦੀ ਇਲਾਕਿਆਂ ਵਿਚ ਛੋਟੇ-ਛੋਟੇ ਕਾਰੋਬਾਰੀਆਂ ਨੂੰ ਵੀ ਫ਼ਿਰੌਤੀਆਂ ਲਈ ਧਮਕੀ ਭਰੇ ਫ਼ੋਨ ਆ ਰਹੇ ਹਨ। ਇਨ੍ਹਾਂ ਨੂੰ 'ਆਪ' ਸਰਕਾਰ ਅਤੇ ਪੁਲਸ ਦੀ ਸ਼ਹਿ ਹੈ। ਡੇਰਾ ਬਾਬਾ ਨਾਨਕ, ਜਲੰਧਰ ਵੈਸਟ ਤੇ ਤਰਨਤਾਰਨ ਦੀ ਜ਼ਿਮਨੀ ਚੋਣ ਵਿਚ ਗੈਂਗਸਟਰਾਂ ਨੂੰ ਵਰਤਿਆ ਗਿਆ। ਜਿੱਥੇ ਵਾੜ ਹੀ ਫ਼ਸਲ ਨੂੰ ਖਾਣ ਲੱਗ ਜਾਵੇ ਤਾਂ ਫ਼ਸਲ ਬੱਚ ਨਹੀਂ ਸਕਦੀ। 

ਪਰ ਕੋਈ ਵੀ ਸਰਕਾਰ ਸੂਬੇ ਨੂੰ ਇਸ ਤਰ੍ਹਾਂ ਬਰਬਾਦ ਕਿਉਂ ਹੋਣ ਦੇਵੇਗੀ ? 

- ਇਨ੍ਹਾਂ ਨੂੰ ਪਹਿਲੇ ਦੋ-ਤਿੰਨ ਸਾਲ ਤਾਂ ਇਹ ਵਿਸ਼ਵਾਸ ਹੀ ਨਹੀਂ ਹੋਇਆ ਕਿ ਅਸੀਂ ਤਾਕਤ ਵਿਚ ਆ ਗਏ ਹਾਂ। ਸ਼ੇਰ ਦੀ ਸਵਾਰੀ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਪੰਜਾਬ ਪੁਲਸ ਕੋਲ 80-90 ਦੇ ਦਹਾਕਿਆਂ ਤੋਂ ਬਾਅਦ ਬਹੁਤ ਤਾਕਤ ਰਹੀ ਹੈ, ਉਸ ਤਾਕਤ ਨੂੰ ਕੰਟਰੋਲ ਕਰਨ ਅਤੇ ਉਨ੍ਹਾਂ ਤੋਂ ਕੰਮ ਲੈਣ ਲਈ ਕਿਸੇ ਤਜ਼ਰਬੇਕਾਰ ਸਿਆਸਤਦਾਨ ਦੀ ਲੋੜ ਹੁੰਦੀ ਹੈ। ਇਨ੍ਹਾਂ ਨੂੰ ਕੋਈ ਤਜ਼ਰਬਾ ਨਹੀਂ ਸੀ ਤੇ ਇਨ੍ਹਾਂ ਨੇ ਸਿਰਫ਼ ਤਿੰਨ-ਚਾਰ ਵੱਡੇ ਅਫ਼ਸਰਾਂ 'ਤੇ ਹੀ ਸਾਰਾ ਕੰਟਰੋਲ ਛੱਡ ਦਿੱਤਾ ਤੇ ਉਨ੍ਹਾਂ ਨੇ ਸਿਸਟਮ ਨੂੰ ਆਪਣੇ ਢੰਗ ਨਾਲ ਚਲਾਇਆ। 

'ਯੁੱਧ ਨਸ਼ਿਆਂ ਵਿਰੁੱਧ' ਤੇ 'ਆਪ੍ਰੇਸ਼ਨ ਪ੍ਰਹਾਰ' ਦੇ ਦਾਅਵਿਆਂ ਬਾਰੇ ਕੀ ਕਹੋਗੇ ?

- ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਇਕ ਏ. ਐੱਸ. ਆਈ. ਦਾ ਜਵਾਨ ਪੁੱਤ ਨਸ਼ੇ ਕਾਰਨ ਮਾਰਿਆ ਗਿਆ। ਉਸ ਨੇ ਆਪ ਦੱਸਿਆ ਹੈ ਕਿ ਜਿਸ ਰਫ਼ਤਾਰ ਨਾਲ 'ਜ਼ੋਮੈਟੋ ਦਾ ਆਰਡਰ' ਪਹੁੰਚਦਾ ਹੈ, ਉਸੇ ਰਫ਼ਤਾਰ ਨਾਲ ਨਸ਼ਾ ਪਹੁੰਚ ਰਿਹਾ ਹੈ। ਇਨ੍ਹਾਂ ਦੇ ਆਪਣੇ ਲੋਕ ਸਭਾ ਦੇ ਸੰਸਦ ਮੈਂਬਰ ਖ਼ੁਦ ਮੰਨੇ ਹਨ ਕਿ ਨਸ਼ਾ ਅਤੇ ਮਾਈਨਿੰਗ ਵਿਚ ਸਾਡੇ ਬੰਦੇ ਵੀ ਸ਼ਾਮਲ ਹਨ ਤੇ ਪੁਲਸ ਵੀ। ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਦੇ ਲੋਕ ਵੀ ਇਹ ਗੱਲ ਆਖ਼ਦੇ ਹਨ ਕਿ ਨਸ਼ੇ ਦੀ 'ਜ਼ੋਮੈਟੋ ਦੇ ਆਰਡਰ' ਵਾਂਗ ਡਿਲੀਵਰੀ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਫ਼ੇਲ੍ਹ ਹੈ। ਜਿਹੜਾ ਆਦਮੀ ਹਰ ਛੇਵੇਂ-ਸੱਤਵੇਂ ਦਿਨ ਹਸਪਤਾਲ ਦਾਖ਼ਲ ਹੋ ਜਾਂਦਾ ਹੈ, ਉਹ ਰਾਜ ਸੰਭਾਲਣ ਦੇ ਯੋਗ ਨਹੀਂ ਹੈ। ਇਹ ਦੁਪਹਿਰ ਦੋ-ਢਾਈ ਵਜੇ ਹੀ ਆਪਣਾ ਸਿਰ ਸੁੱਟ ਲੈਂਦਾ ਹੈ ਤੇ ਕਬੂਤਰ ਵਾਂਗ ਅੱਖਾਂ ਬੰਦ ਕਰ ਲੈਂਦਾ ਹੈ, ਪਰ ਕ੍ਰਾਈਮ ਤਾਂ ਹੁੰਦਾ ਹੀ ਸ਼ਾਮ ਨੂੰ ਹੈ। ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਅਯੋਗ ਹੋਵੇ ਤਾਂ ਪੁਲਸ ਨੂੰ ਹੋਰ ਕੀ ਚਾਹੀਦਾ ਹੈ?

ਖਹਿਰਾ ਦਾ ਘਰ ਢਾਹੁਣ ਵਾਲੇ ਸੁਖਬੀਰ ਦੇ ਹੋਟਲ ਵੱਲ ਕਿਉਂ ਨਹੀਂ ਜਾਂਦੇ?

- ਇਹੀ ਮੁੱਖ ਮੰਤਰੀ ਪਹਿਲਾਂ ਸੁਖਬੀਰ ਬਾਦਲ ਦੇ ਹੋਟਲ 'ਸੁੱਖ ਵਿਲਾਸ' ਨੂੰ ਢਾਹ ਕੇ ਸਕੂਲ ਖੋਲ੍ਹਣ ਦੀਆਂ ਗੱਲਾਂ ਕਰਦਾ ਸੀ। ਹੁਣ ਸੁਖਬੀਰ ਬਾਦਲ ਤਾਂ ਖ਼ੁਦ ਮੁੱਖ ਮੰਤਰੀ ਨੂੰ ਚੁਣੌਤੀ ਦੇ ਚੁੱਕਿਆ ਹੈ ਕਿ ਉਹ ਅਜਿਹੀ ਕਾਰਵਾਈ ਕਰਕੇ ਦਿਖਾਵੇ। ਕੀ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਇਹ ਕਾਰਵਾਈ ਕਰਨ ਤੋਂ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਨਹੀਂ ਸੀ? ਜੋ ਕਾਨੂੰਨੀ ਪ੍ਰਕਿਰਿਆ ਹੈ, ਉਸ ਮੁਤਾਬਕ ਹੀ ਕੰਮ ਕਰਨਾ ਚਾਹੀਦਾ ਹੈ। ਇਹ 'ਜੋਗੀ' ਤੋਂ 'ਯੋਗੀ' ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਦੋਵਾਂ ਪਾਸਿਓਂ ਹੀ ਪੂਰੀ ਤਰ੍ਹਾਂ ਫ਼ੇਲ੍ਹ ਰਿਹਾ ਹੈ। ਸੁਖਪਾਲ ਖਹਿਰਾ ਦੇ ਕਿਸੇ ਬਿਆਨ ਜਾਂ ਟਵੀਟ ਤੋਂ ਭੜਕ ਕੇ ਇਹ ਕੰਮ ਕਰਵਾਇਆ ਗਿਆ ਹੈ। ਇਨ੍ਹਾਂ ਤੋਂ ਪਹਿਲਾਂ ਕੋਈ ਕਹਿੰਦਾ ਹੁੰਦਾ ਸੀ ਕਿ 'ਮੈਂ 25 ਸਾਲ ਪੰਜਾਬ 'ਤੇ ਰਾਜ ਕਰਾਂਗਾ', ਉਹ 10 ਸਾਲ ਤੋਂ ਸੱਤਾਂ ਤੋਂ ਬਾਹਰ ਹਨ ਤੇ ਹਜੇ ਹੋਰ ਪਤਾ ਨਹੀਂ ਕਿੰਨੇ ਸਾਲ ਬਾਅਦ ਸੱਤਾ ਵਿਚ ਆਉਣਗੇ। ਭਗਵੰਤ ਮਾਨ ਨੂੰ ਵੀ ਇਹੀ ਗਲਤਫ਼ਹਿਮੀ ਹੈ ਕਿ ਮੈਂ ਹਮੇਸ਼ਾ ਹੀ ਮੁੱਖ ਮੰਤਰੀ ਰਹਿਣਾ ਹੈ। ਉਸ ਨੂੰ ਇਹ ਨਹੀਂ ਪਤਾ ਕਿ ਜਦੋਂ ਵੀ ਸੱਤਾ ਬਦਲੀ, ਇਸ ਕੋਲੋਂ ਇਕ ਹਫ਼ਤਾ ਵੀ ਇਹ ਕੁਝ ਝੱਲਿਆ ਨਹੀਂ ਜਾਣਾ। 

ਕੀ ਵਿਰੋਧੀ ਧਿਰ ਨੂੰ ਵੀ ਸਰਕਾਰ ਤੋਂ ਕੋਈ ਡਰ ਹੈ ?

- ਸਾਨੂੰ ਕੋਈ ਡਰ ਨਹੀਂ ਪਰ ਲੋਕ ਸਹਿਮੇ ਹਨ। ਪੰਜਾਬ ਵਿਚ ਲੋਕ ਅਕਸਰ ਅਖ਼ਰੀਲੇ ਸਾਲ ਹੀ ਸਰਕਾਰ ਖ਼ਿਲਾਫ਼ ਖੜ੍ਹਦੇ ਹਨ। ਜਦੋਂ ਇਹ ਕਿਸਾਨਾਂ ਦੀਆਂ ਲੱਤਾਂ ਤੋੜਣ ਤਕ ਜਾ ਸਕਦੇ ਹਨ, ਜਦੋਂ ਹਰਿਆਣਾ ਪੁਲਸ ਨੂੰ ਪੰਜਾਬ ਦੀ ਹੱਦ ਵਿਚ ਆ ਕੇ ਸ਼ੁੱਭਕਰਨ ਸਿੰਘ ਵਰਗਿਆਂ 'ਤੇ ਗੋਲ਼ੀਆਂ ਚਲਾਉਣ ਤੇ 200 ਤੋਂ ਵੱਧ ਕਿਸਾਨਾਂ ਨੂੰ ਫੱਟੜ ਕਰਨ ਦਾ ਮੌਕਾ ਦਿੱਤਾ ਜਾਵੇ, ਤਾਂ ਲੋਕ ਡਰਦੇ ਹੀ ਹਨ। ਬਹੁਤ ਸਾਰੇ ਸਿਆਸਤਦਾਨਾਂ, ਆਜ਼ਾਦ ਮੀਡੀਆ ਤੇ ਪੱਤਰਕਾਰਾਂ, ਸੋਸ਼ਲ ਐਕਟਿਵਿਸਟ ਨਾਲ ਵਧੀਕੀਆਂ ਹੋਈਆਂ ਹਨ, ਪਰ ਜਦੋਂ ਅਖ਼ੀਰਲਾ ਸਾਲ ਆਉਂਦਾ ਹੈ, ਪੰਜਾਬ ਦੇ ਲੋਕ ਉਸ ਵੇਲੇ ਖੜ੍ਹੇ ਹੁੰਦੇ ਹਨ। ਹੁਣ ਮੁਲਾਜ਼ਮ, ਕਿਸਾਨ, ਮਜ਼ਦੂਰ ਤੇ ਸਿਆਸਤਦਾਨ ਵੀ ਖੁੱਲ੍ਹ ਕੇ ਇਨ੍ਹਾਂ ਦੇ ਵਿਰੋਧ ਵਿਚ ਸਾਹਮਣੇ ਆਉਣ ਲੱਗ ਪਏ ਹਨ। 

'ਕੇਂਦਰ ਤੋਂ ਡਰਦਾ ਹੈ ਮੁੱਖ ਮੰਤਰੀ ਮਾਨ'

- 'ਆਪ' ਦੀ ਲੀਡਰਸ਼ਿਪ ਵੀ ਇਹ ਗੱਲ ਜਾਣਦੀ ਹੈ ਕਿ ਭਗਵੰਤ ਮਾਨ 'ਕੰਪ੍ਰੋਮਾਈਜ਼ਡ ਸੀ. ਐੱਮ.' ਹੈ। ਇਹ ਉਸ ਨੂੰ ਮੁੱਖ ਮੰਤਰੀ ਬਣਾ ਬੈਠੇ ਹਨ, ਪਰ ਹੁਣ ਉਤਾਰ ਨਹੀਂ ਪਾ ਰਹੇ। ਇਹ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਵੱਧ 'ਕੰਪ੍ਰੋਮਾਈਜ਼ਡ' ਹੈ। ਕੇਂਦਰ ਨੂੰ ਇਸ ਦੀਆਂ ਕਮੀਆਂ ਦਾ ਪਤਾ ਹੈ। ਜਿਹੜੀ ਇਸ ਨੇ ਵਿਦੇਸ਼ਾਂ ਵਿਚ ਜਾਇਦਾਦ ਬਣਾਈ ਹੈ, ਉਸ ਦੀ ਡਿਟੇਲ ਕੇਂਦਰ ਕੋਲ ਪਹੁੰਚ ਚੁੱਕੀ ਹੈ। ਮੈਲਬੌਰਨ, ਐਡਿਲੇਡ, ਲੰਡਨ, ਬ੍ਰੈਂਪਟਨ ਦੀਆਂ ਜਾਇਦਾਦਾਂ ਦਾ ਵੇਰਵਾ ਉਨ੍ਹਾਂ ਦੇ ਕੋਲ ਹੈ। ਇਸੇ ਕਰ ਕੇ ਮੁੱਖ ਮੰਤਰੀ ਉਨ੍ਹਾਂ ਤੋਂ ਡਰਦਾ ਹੈ। ਇਸ ਨੇ ਚੋਣਾਂ ਤੋਂ ਬਾਅਦ ਵਿਦੇਸ਼ ਭੱਜਣ ਦੀ ਯੋਜਨਾ ਬਣਾਈ ਹੋਈ ਹੈ, ਪਰ ਵਿਦੇਸ਼ ਜਾਣ ਲਈ ਵੀ ਗ੍ਰਹਿ ਵਿਭਾਗ ਦੇ ਸਾਥ ਦੀ ਲੋੜ ਪਵੇਗੀ, ਨਹੀਂ ਤਾਂ ਇਸ ਨੂੰ ਏਅਰਪੋਰਟ ਤੋਂ ਹੀ ਡਿਟੇਨ ਕੀਤਾ ਜਾ ਸਕਦਾ ਹੈ।ਇਹ ਗ੍ਰਹਿ ਮੰਤਰਾਲੇ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ। ਭਾਰਤ-ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਕਿਸਾਨ-ਮਜ਼ਦੂਰ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਲਈ ਇਸ ਨੂੰ ਕੇਂਦਰ ਸਰਕਾਰ ਤੋਂ ਸਿੱਧੇ ਹੁਕਮ ਹਨ ਕਿ ਪੰਜਾਬ ਦੇ ਕਿਸਾਨਾਂ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਨਹੀਂ ਕਰਨ ਦੇਣਾ। ਇਨ੍ਹਾਂ ਹੁਕਮਾਂ ਦੀ ਪਾਲਣਾ ਮੁੱਖ ਮੰਤਰੀ ਵੀ ਕਰ ਰਿਹਾ ਹੈ ਤੇ ਪੰਜਾਬ ਪੁਲਸ ਵੀ। ਇਸੇ ਤਹਿਤ ਹੀ ਬਠਿੰਡਾ ਵਿਚ ਕਿਸਾਨਾਂ ਦੀਆਂ ਲੱਤਾਂ-ਬਾਹਾਂ ਤੋੜੀਆਂ ਗਈਆਂ ਹਨ। ਪਹਿਲੇ ਦੋ ਸਾਲ ਤਾਂ ਭਗਵੰਤ ਮਾਨ ਪਾਣੀਆਂ ਦਾ ਰਖਵਾਲਾ ਬਣਦਾ ਰਿਹਾ। ਹੁਣ ਉਨ੍ਹਾਂ ਨੇ ਬੀ. ਬੀ. ਐੱਮ. ਬੀ. 'ਤੇ ਵੀ ਕੰਟਰੋਲ ਕਰ ਲਿਆ, ਉੱਥੇ ਪੁਲਸ ਹਟਾ ਕੇ ਸੀ. ਆਰ. ਪੀ. ਐੱਫ. ਵੀ ਲਗਾ ਲਈ। ਹੁਣ ਇਹ ਹਰਿਆਣਾ ਨੂੰ ਆਪਣਾ ਛੋਟਾ ਭਰਾ ਕਹਿਣ ਲੱਗ ਪਿਆ ਹੈ। 

ਕਿਸਾਨੀ ਮੁੱਦਿਆਂ ਅਤੇ ਭਾਰਤ-ਅਮਰੀਕਾ ਡੀਲ ਬਾਰੇ ਤੁਹਾਡੀ ਕੀ ਰਾਏ ਹੈ?

-ਮੋਦੀ ਸਰਕਾਰ ਨੇ ਅਮਰੀਕਾ ਨਾਲ ਜਿਹੜੀ ਡੀਲ ਕੀਤੀ ਹੈ, ਉਹ ਪੰਜਾਬ ਦੀ ਕਿਸਾਨੀ ਲਈ ਘਾਤਕ ਹੈ। ਇਸ ਨਾਲ ਅਮਰੀਕੀ ਖੇਤੀ ਅਤੇ ਡੇਅਰੀ ਉਤਪਾਦ ਭਾਰਤੀ ਬਾਜ਼ਾਰ ਵਿਚ ਆਉਣਗੇ, ਜਿਸ ਨਾਲ ਸਾਡੇ ਛੋਟੇ ਕਿਸਾਨ ਅਤੇ ਵੇਰਕਾ ਵਰਗੀਆਂ ਸੰਸਥਾਵਾਂ ਖਤਮ ਹੋ ਜਾਣਗੀਆਂ। ਜੇ ਇਸ ਵਿਰੁੱਧ ਸੰਘਰਸ਼ ਨਾ ਵਿੱਢਿਆ ਤਾਂ ਇਹ ਬਹੁਤ ਘਾਤਕ ਸਾਬਿਤ ਹੋ ਸਕਦਾ ਹੈ। ਕਿਸਾਨ ਜਥੇਬੰਦੀਆਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਿਚ ਖੜ੍ਹਣ ਦੀ ਬਜਾਏ ਉਨ੍ਹਾਂ 'ਤੇ ਲਾਠੀਆਂ ਅਤੇ ਗੋਲ਼ੀਆਂ ਚਲਾਵੇਗੀ ਤਾਂ ਜੋ ਉਹ ਅੰਬਾਲਾ ਬਾਰਡਰ ਤੋਂ ਅੱਗੇ ਨਾ ਜਾ ਸਕਣ।

ਰਵਨੀਤ ਬਿੱਟੂ ਕਹਿੰਦੇ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਕਿਸਾਨ ਅੰਦੋਲਨ ਵਿਚ ਭੇਜਿਆ ਸੀ ?

- ਰਵਨੀਤ ਬਿੱਟੂ ਨੂੰ ਕੋਈ 'ਸਿਆਸੀ ਡਾਇਮੈਂਸ਼ੀਆ' ਹੈ? ਜਿਹੜਾ ਉਨ੍ਹਾਂ ਨੂੰ 6 ਸਾਲ ਪੁਰਾਣੀ ਗੱਲ ਅੱਜ ਯਾਦ ਆਈ ਹੈ। ਅਸਲ ਵਿਚ ਉਨ੍ਹਾਂ ਦੀ ਰਾਜ ਸਭਾ ਦੀ ਮਿਆਦ ਖ਼ਤਮ ਹੋਣ ਵਾਲੀ ਹੈ ਅਤੇ ਉਹ ਆਪਣੀ ਮੰਤਰੀ ਦੀ ਕੁਰਸੀ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਦੁਸ਼ਮਣ ਕਹਿ ਕੇ ਉਨ੍ਹਾਂ ਨਾਲ ਪੰਗਾ ਲਿਆ ਅਤੇ ਹੁਣ ਉਹ ਪ੍ਰਿਯੰਕਾ ਗਾਂਧੀ ਦਾ ਨਾਂ ਇਸ ਲਈ ਉਛਾਲ ਰਹੇ ਹਨ ਤਾਂ ਜੋ ਭਾਜਪਾ ਵਿਚ ਆਪਣੀ ਅਹਿਮੀਅਤ ਬਣਾ ਕੇ ਅਗਲੀ ਟਰਮ ਯਕੀਨੀ ਬਣਾ ਸਕਣ। ਕੀ ਬਿੱਟੂ ਛੋਟਾ ਜਵਾਕ ਹੈ, ਜੋ ਕਿਸੇ ਦੇ ਕਹਿਣ 'ਤੇ ਕਿਤੇ ਵੀ ਤੁਰ ਪਵੇਗਾ?

ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ, ਕੀ ਕਹੋਗੇ?

- ਅਕਾਲੀ ਦਲ ਨੇ ਤਾਂ ਹੁਣ ਰੈਲੀਆਂ ਸ਼ੁਰੂ ਕੀਤੀਆਂ ਹਨ, ਪਰ ਕਾਂਗਰਸ ਦੀਆਂ ਰੈਲੀਆਂ ਤਾਂ ਪਹਿਲਾਂ ਤੋਂ ਹੀ ਜਾਰੀ ਹਨ। ਸ਼੍ਰੋਮਣੀ ਅਕਾਲੀ ਦਲ ਕਦੇ ਵੀ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕਿਆ। ਰਹੀ ਗੱਲ ਭਾਜਪਾ ਨਾਲ ਗੱਠਜੋੜ ਦੀ ਤਾਂ ਕਾਂਗਰਸ ਨੇ ਹਮੇਸ਼ਾ ਗੱਠਜੋੜ ਨੂੰ ਹੀ ਹਰਾਇਆ ਹੈ। ਆਉਣ ਵਾਲੇ ਸਮੇਂ ਵਿਚ ਭਾਜਪਾ ਤੇ ਅਕਾਲੀ ਦਲ ਦੇ ਵੱਡੇ ਲੀਡਰ ਕਾਂਗਰਸ ਵਿਚ ਸ਼ਾਮਲ ਹੋਣਗੇ।

ਸਰਕਾਰ ਮੁਫ਼ਤ ਬਿਜਲੀ, ਸਿਹਤ ਬੀਮਾ ਯੋਜਨਾ ਤੇ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ, ਕੀ ਕਹੋਗੇ ?

- ਜੇ ਕਿਸੇ ਦੀ ਜ਼ਿੰਦਗੀ ਅਤੇ ਕਾਰੋਬਾਰ ਹੀ ਮਹਿਫੂਜ਼ ਨਹੀਂ, ਤਾਂ ਮੁਫ਼ਤ ਬਿਜਲੀ ਦਾ ਕੀ ਫਾਇਦਾ? ਸਰਕਾਰ ਕੋਲ ਪੈਸਾ ਹੀ ਨਹੀਂ ਹੈ, ਇਹ ਹਰ ਹਫ਼ਤੇ 1000 ਕਰੋੜ ਦਾ ਕਰਜ਼ਾ ਚੁੱਕ ਰਹੇ ਹਨ, ਸਰਕਾਰੀ ਜ਼ਮੀਨਾਂ ਵੇਚਣ ਲਈ ਤਰਲੋਮੱਛੀ ਹੋ ਰਹੇ ਹਨ, ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਇਹ ਸਰਕਾਰ ਸਿਰਫ਼ ਅਖੀਰਲੇ ਮਹੀਨਿਆਂ ਵਿਚ ਜਾਦੂਗਰਾਂ ਵਾਂਗ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਸਭ ਸਮਝਦੇ ਹਨ। ਜੇ ਅੱਜ ਚੋਣਾਂ ਹੋ ਜਾਣ ਤਾਂ ਇਨ੍ਹਾਂ ਨੂੰ 10 ਸੀਟਾਂ ਵੀ ਨਹੀਂ ਆਉਣਗੀਆਂ। ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿੰਡਾਂ ਦੇ ਲੋਕ ਪਾਥੀਆਂ ਮਾਰਨਗੇ। ਔਰਤਾਂ ਦਾ 60 ਹਜ਼ਾਰ ਬਣਦਾ ਸੀ, ਜੋ 2-4 ਹਜ਼ਾਰ ਦੇ ਵੀ ਦੇਣਗੇ ਤਾਂ ਕੀ ਲੋਕ ਖੁਸ਼ ਹੋ ਜਾਣਗੇ? 

  • Punjab Politics
  • Partap Singh Bajwa Exclusive Interview
  • Aam Aadmi Party
  • Partap Bajwa on Jagbani

ਸ਼ਹਿਜਾਦ ਭੱਟੀ ਦੀ ਨਜ਼ਰ ਪੰਜਾਬ ’ਤੇ, ਲਾਰੈਂਸ ਗੈਂਗ ਮੁੰਬਈ ਫਿਲਮ ਇੰਡਸਟਰੀ ’ਤੇ ਕਰਨਾ ਚਾਹੁੰਦੈ ਕਬਜ਼ਾ !

NEXT STORY

Stories You May Like

  • aam aadmi party has ruined punjab
    ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਕੀਤਾ : ਅਜੈ ਟਾਮਟਾ
  • majithia and partap singh bajwa corner the punjab government
    ਮਜੀਠੀਆ ਤੇ ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਪੰਜਾਬ ਸਰਕਾਰ,  ਇਨ੍ਹਾਂ ਮੁੱਦਿਆਂ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ
  • sukhminderpal singh grewal  lok janshakti party
    ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਲੋਕ ਜਨਸ਼ਕਤੀ ਪਾਰਟੀ ਵਿਚ ਸ਼ਾਮਲ
  • aam aadmi clinic  empanelled staff
    ਆਮ ਆਦਮੀ ਕਲੀਨਿਕਾਂ ਦੇ ਇੰਪੈਨਲਡ ਸਟਾਫ ਨੂੰ ਸਾਲ ’ਚ 12 ਛੁੱਟੀਆਂ ਲੈਣ ਦੀ ਮਨਜ਼ੂਰੀ
  • tarun chugh interview
    ਪੰਜਾਬ 'ਚ ਵਰਦੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਕਿਵੇਂ ਸੁਰੱਖਿਅਤ ਰਹੇਗਾ : ਤਰੁਣ ਚੁੱਘ
  • village harinou waris punjab
    ਪੰਜਾਬ ਦੇ ਚਰਚਿਤ ਪਿੰਡ ਹਰੀਨੌ ਦੇ ਲੋਕਾਂ ਨੇ 'ਵਾਰਿਸ ਪੰਜਾਬ ਦੇ' ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਦਿੱਤੀ ਚੇਤਾਵਨੀ
  • sandeep singh seekri tanda a member of panjab university senate for third time
    ਟਾਂਡਾ ਨਾਲ ਸੰਬੰਧਤ ਸੰਦੀਪ ਸਿੰਘ ਸੀਕਰੀ ਲਗਾਤਾਰ ਤੀਸਰੀ ਬਣੇ ਪੰਜਾਬ ਯੂਨੀਵਰਸਿਟੀ ਸੈਨਟ ਦੇ ਮੈਂਬਰ
  • dr rajinder singh sohal
    ਡਾ. ਰਾਜਿੰਦਰ ਸਿੰਘ ਸੋਹਲ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਬਣੇ
  • senior officials reviewed the arrangements ahead of amit shah visit
    ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੇ ਲਿਆ ਪ੍ਰਬੰਧਾਂ ਦਾ...
  • lovely professional university controversy
    LPU ਦੇ ਮਾਮਲੇ 'ਚ ਨਵੀਂ ਅਪਡੇਟ! ਪ੍ਰੋ-ਚਾਂਸਲਰ ਡਾ. ਰਸ਼ਮੀ ਮਿੱਤਲ ਨੇ ਵੀਡੀਓ ਜਾਰੀ...
  • sp major statement following the meeting
    LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
  • entry of women commission in lpu controversy notice to dc and ssp
    LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
  • kewal singh dhillon bjp press confrence
    ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
  • lovely professional university students protest
    LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
  • special dgp makes major revelation regarding lpu controversy
    LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
  • a special on punjab s weather
    ਪੰਜਾਬ ਦੇ ਮੌਸਮ ਦੀ ਖਾਸ ਅਪੇਡਟ, ਜਾਣੋ ਕਿਸ ਤਰ੍ਹਾਂ ਦਾ ਰਹੇਗਾ weather
Trending
Ek Nazar
pak police identify suspects

ਪਾਕਿ 'ਚ ਵਿਦੇਸ਼ੀ ਮਹਿਲ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ,  3 ਸ਼ੱਕੀਆਂ ਦੀ ਹੋਈ ਪਛਾਣ

netanyahu meets emirati leader

ਇਜ਼ਰਾਇਲੀ PM ਨੇਤਨਯਾਹੂ ਨੇ ਕੀਤੀ ਗੁਪਤ ਯਾਤਰਾ, UAE ਆਗੂ ਨਾਲ ਕੀਤੀ ਮੁਲਾਕਾਤ

school  timing change  1 october  students

ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing

ebola outbreak

ਕਾਂਗੋ 'ਚ ਈਬੋਲਾ ਦੇ ਮਾਮਲੇ 8,000 ਤੋਂ ਪਾਰ; ਬਿਮਾਰੀ ਅਜੇ ਵੀ ਬੇਕਾਬੂ

social media influencer

30 ਸਾਲ ਦੀ ਉਮਰ 'ਚ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਛੱਡੀ ਦੁਨੀਆ, ਮੌਤ ਤੋਂ...

avalanche in nepal

ਨੇਪਾਲ 'ਚ ਬਰਫ਼ ਖਿਸਕਣ ਮਗਰੋਂ ਦੋ ਹੋਰ ਲਾਸ਼ਾਂ ਬਰਾਮਦ, 12 ਲੋਕ ਅਜੇ ਵੀ ਲਾਪਤਾ

major mishap involving rohit sharma

ਰੋਹਿਤ ਸ਼ਰਮਾ ਨਾਲ ਵਾਪਰ ਗਿਆ ਵੱਡਾ ਹਾਦਸਾ ! ਬੱਸ 'ਚੋਂ ਡਿੱਗਾ ਬਾਹਰ, ਵੀਡੀਓ...

mecca pact

ਪਾਕਿਸਤਾਨ 'ਚ ਵਧਦੀ ਬਗ਼ਾਵਤ ਅਤੇ ਅਫ਼ਗਾਨਿਸਤਾਨ ਨਾਲ ਤਣਾਅ ਨੇ 'ਮੱਕਾ ਸਮਝੌਤੇ'...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ

kashmera shah supports sunita ahuja amidst divorce with govinda

'ਕੋਈ ਕੋ-ਸਟਾਰ ਇੰਨੀਆਂ ਪ੍ਰਾਈਵੇਟ ਗੱਲਾਂ ਕਿਵੇਂ ਜਾਣ ਸਕਦਾ ਹੈ ?"; ਕਸ਼ਮੀਰਾ ਸ਼ਾਹ...

trump campaign advertisement

ਟੈਕਸਦਾਤਾਵਾਂ ਦੇ ਪੈਸੇ ਨਾਲ ਟਰੰਪ ਦੇ ਪ੍ਰਚਾਰ ਦਾ ਇਸ਼ਤਿਹਾਰ ਪ੍ਰਸਾਰਿਤ

the severity of a snakebite

ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ

us iran conflict

ਈਰਾਨ 'ਤੇ ਮੁੜ ਹਮਲਾ ਕਰਨ ਦੇ ਮੂਡ 'ਚ ਟਰੰਪ !

shweta singh kirti shares post mortem details of late sushant singh rajput

'ਲੱਤ ਟੁੱਟੀ ਤੇ ਅੱਖ ਵੀ..!', ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਸ਼ੇਅਰ ਕੀਤੀ...

bigg boss 20  badshah  s ex wife isha rikhi gets evicted from show

Bigg Boss 'ਚ Flop ਹੋਈ ਬਾਦਸ਼ਾਹ ਦੀ Ex-Wife ਈਸ਼ਾ ਰਿੱਖੀ ! ਤੀਜੇ ਹਫ਼ਤੇ ਹੀ ਹੋ...

the atmosphere in lpu became tense

LPU 'ਚ ਮਾਹੌਲ ਹੋਇਆ ਤਣਾਅਪੂਰਨ ! ਸਰਕਾਰੀ ਗੱਡੀਆਂ ਨੂੰ ਲਾ 'ਤੀ ਅੱਗ, ਪੁਲਸ...

incident with  azerbaijani woman

ਪਾਕਿਸਤਾਨ 'ਚ ਵਿਦੇਸ਼ੀ ਮਹਿਲਾ ਨਾਲ ਸਮੂਹਿਕ ਜ਼ਬਰ ਜਿਨਾਹ

blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • sp major statement following the meeting
      LPU ਮਾਮਲੇ 'ਚ ਵਿਦਿਆਰਥੀਆਂ ਨਾਲ ਮੀਟਿੰਗ ਮਗਰੋਂ SP ਦਾ ਵੱਡਾ ਬਿਆਨ
    • punjab bjp assembly elections punjab elections
      ਪੰਜਾਬ ’ਚ ਭਾਜਪਾ ਦੀ ਨਵੀਂ ਬਿਸਾਤ, ਸੱਤਾ ਦੀ ਲੜਾਈ ਲਈ ਬਦਲੀ ਰਣਨੀਤੀ
    • entry of women commission in lpu controversy notice to dc and ssp
      LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ
    • lpu internet shutdown dgp gaurav yadav
      LPU ਘਟਨਾ ਤੋਂ ਬਾਅਦ ਕਈ ਇਲਾਕਿਆਂ 'ਚ ਇੰਟਰਨੈੱਟ ਬੰਦ,  DGP ਨੇ ਦਿੱਤੇ ਕਾਰਵਾਈ...
    • kewal singh dhillon bjp press confrence
      ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ...
    • lovely professional university students protest
      LPU 'ਚ ਪ੍ਰਦਰਸ਼ਨ ਦੌਰਾਨ 'ਯੂਨੀ ਮਾਲ' 'ਚ ਹੋਈ ਖੁੱਲ੍ਹੀ ਲੁੱਟ! ਦੁਕਾਨਾਂ ਦੇ...
    • special dgp makes major revelation regarding lpu controversy
      LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ...
    • supreme court cancellation of elections
      ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ
    • punjab police police checkpoint traffic challan
      Punjab : ਪੁਲਸ ਨੇ ਕੀਤੀ ਸਖ਼ਤੀ, ਥਾਂ-ਥਾਂ ਲਗਾਏ ਨਾਕੇ
    • bbmb  central government  chairman
      ਬੀ. ਬੀ. ਐੱਮ. ਬੀ. ਨੂੰ ਲੈ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +