ਨਵੀਂ ਦਿੱਲੀ—ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਦਾ ਇਕ ਜੁਲਾਈ ਤੋਂ ਦੇਸ਼ ਭਰ 'ਚ ਲਾਗੂ ਹੋਣਾ ਤੈਅ ਹੈ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜੀ.ਐਸ.ਟੀ. ਮਾਡਲ ਦੇ ਤਹਿਤ ਇਕ ਡਰਾਫਟ ਤਿਆਰ ਕੀਤਾ ਗਿਆ ਹੈ ਕਿ ਜੋ ਇਹ ਦੱਸੇਗਾ ਕਿ ਇਸ ਦੇ (ਨਵੇਂ ਅਸਿੱਧੇ ਟੈਕਸ ਕਾਨੂੰਨ) ਅਧੀਨ ਕੀ ਕਰਨਾ ਅਪਰਾਧ ਦੀ ਸ਼੍ਰੇਣੀ 'ਚ ਮੰਨਿਆ ਜਾਵੇਗਾ। ਅਸੀਂ ਆਪਣੀ ਖਬਰ ਦੇ ਮਾਧਿਅਮ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਜੀ.ਐਸ.ਟੀ. ਦੇ ਲਾਗੂ ਹੋਣ ਤੋਂ ਬਾਅਦ ਕਿਨ੍ਹਾਂ ਕੰਮਾਂ ਨੂੰ ਕਰ ਕੇ ਤੁਸੀਂ ਮੁਸ਼ਕਿਲ 'ਚ ਫੱਸ ਸਕਦੇ ਹੋ।
ਨਾ ਜਾਰੀ ਕਰੋ ਗਲਤ ਅਨਵਾਇਸ
ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਬਿੱਲ ਨਾਲ ਜੁੜੇ ਕੰਮ ਮਸਲਨ ਗਲਤ ਇੰਵਾਇਸ ਨੂੰ ਜਾਰੀ ਕਰਨਾ ਜੀ.ਐਸ.ਟੀ. ਦੇ ਨਿਯਮਾਂ ਦੇ ਤਹਿਤ ਅਪਰਾਧ ਮੰਨਿਆ ਜਾਵੇਗਾ। ਗਲਤ ਇੰਵਾਇਸ ਜਾਰੀ ਕਰਨਾ, ਬਿਨ੍ਹਾਂ ਇੰਵਾਇਸ ਦੇ ਮਾਲ ਦੀ ਸਪਲਾਈ ਕਰਨਾ ਅਤੇ ਇੰਵਾਇਸ ਨਾਲ ਕਿਸੇ ਵੀ ਵਿਅਕਤੀ ਨੂੰ ਲਾਭ ਪਹੁੰਚਾਉਣਾ ਅਪਰਾਧ ਮੰਨਿਆ ਜਾਵੇਗਾ।
ਨੌਜਵਾਨਾਂ ਦੀ ਮੌਜ-ਮਸਤੀ 'ਤੇ ਭਾਰੀ ਪਵੇਗਾ ਜੀ. ਐੱਸ. ਟੀ., ਪੜ੍ਹੋ ਖਬਰ!
NEXT STORY