ਜਲੰਧਰ (ਵੈੱਬ ਡੈਸਕ) : ਗਰਮੀਆਂ ਦੇ ਮੌਸਮ ਸ਼ੁਰੂ ਹੁੰਦੇ ਹੀ ਲੋਕ ਏਸੀ ਅਤੇ ਕੂਲਰ ਦੀ ਵਰਤੋ ਕਰਨੀ ਸ਼ੁਰੂ ਕਰ ਦਿੰਦੇ ਹਨ। ਤੇਜ਼ ਗਰਮੀ ਕਾਰਨ ਲੋਕ ਘਰੋ ਬਾਹਰ ਨਿਕਲਣਾ ਬੰਦ ਕਰ ਦਿੰਦੇ ਹਨ ਅਤੇ ਸਾਰਾ ਦਿਨ ਏਸੀ 'ਚ ਬੈਠੇ ਰਹਿੰਦੇ ਹਨ। ਅੱਜ ਦੇ ਸਮੇਂ 'ਚ ਹਰ ਘਰ ਵਿੱਚ ਏਸੀ ਦੀ ਸਹੂਲਤ ਹੈ, ਜਿਸਦੇ ਚਲਦਿਆਂ ਲੋਕ ਸਾਰਾ ਦਿਨ ਏਸੀ 'ਚ ਬਿਤਾਉਂਦੇ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਰੋਜ਼ਾਨਾ ਏਸੀ ਦੀ ਜ਼ਿਆਦਾ ਹਵਾ ਲੈਣ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ, ਜੋ ਸਿਹਤ ਲਈ ਨੁਕਸਾਨਦਾਇਕ ਹਨ। ਇਸ ਨਾਲ ਕਿਹੜੀਆਂ ਸਮੱਸਿਆ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ....
ਸਾਹ ਲੈਣ ਦੀ ਸਮੱਸਿਆ
ਜਦੋਂ ਲੋਕ ਏਸੀ ਦੀ ਵਰਤੋਂ ਕਰਦੇ ਹਨ ਤਾਂ ਕਮਰੇ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਨ ਤਾਂ ਕਿ ਹਵਾ ਬਾਹਰ ਨਾ ਜਾ ਸਕੇ। ਅਜਿਹਾ ਕਰਨ ਨਾਲ ਸਾਹ ਲੈਣ 'ਚ ਸਮੱਸਿਆ ਹੋ ਸਕਦੀ ਹੈ।

ਐਲਰਜ਼ੀ ਅਤੇ ਦਮਾ
ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਐਲਰਜ਼ੀ ਅਤੇ ਦਮੇ ਤੋਂ ਪੀੜਤ ਹਨ। ਅਜਿਹੇ ਲੋਕ ਜੇਕਰ ਏਸੀ ਦੀ ਜ਼ਿਆਦਾ ਹਵਾ ਵਿਚ ਰਹਿਣ ਤਾਂ ਐਲਰਜ਼ੀ ਅਤੇ ਦਮੇ ਦੀ ਸਮੱਸਿਆ ਹੋਰ ਵੱਧ ਸਕਦੀ ਹੈ।
ਸੁਸਤੀ
ਏਸੀ 'ਚ ਰਹਿਣ ਵਾਲੇ ਬਹੁਤ ਸਾਰੇ ਲੋਕ ਸੁਸਤੀ ਅਤੇ ਆਲਸ ਦੇ ਆਲਮ ਵਿੱਚ ਰਹਿੰਦੇ ਹਨ। ਏਸੀ ਆਲੇ-ਦੁਆਲੇ ਮੌਜ਼ੂਦ ਫਾਲਤੂ ਹਵਾ ਨੂੰ ਫਿਲਾਉਣ ਦਾ ਕੰਮ ਕਰਦਾ ਹੈ, ਜਿਸ ਨਾਲ ਤਾਜ਼ੀ ਹਵਾ ਸਰੀਰ ਨੂੰ ਨਹੀਂ ਮਿਲਦੀ। ਇਸ ਕਾਰਨ ਵਿਅਕਤੀ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲੱਗਦਾ ਹੈ।

ਸਿਰਦਰਦ
ਗਰਮੀਆਂ ਦੇ ਮੌਸਮ 'ਚ ਜੇਕਰ ਤੁਸੀਂ ਸਾਰਾ ਦਿਨ ਏਸੀ ਦੀ ਹਵਾ ਲੈਂਦੇ ਰਹਿੰਦੇ ਹੋ ਤਾਂ ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਏਸੀ ਦੀ ਅਵਾਜ਼ ਅਤੇ ਡੀਹਾਈਡ੍ਰੇਸ਼ਨ ਸਿਰਦਰਦ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜ਼ਿਆਦਾ ਏਸੀ ਦੀ ਵਰਤੋ ਨਾ ਕਰੋ।
ਖੁਸ਼ਕ ਅੱਖਾਂ ਤੇ ਚਮੜੀ
ਏਸੀ ਵਿਚ ਜ਼ਿਆਦਾ ਸਮਾਂ ਰਹਿਣ ਕਾਰਨ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ, ਕਿਉਂਕਿ ਇਸ ਨਾਲ ਵਾਤਾਵਰਣ 'ਚ ਮੌਜੂਦ ਨਮੀ ਖ਼ਤਮ ਹੋ ਜਾਂਦੀ ਹੈ। ਕਮਰੇ ਦੇ ਆਲੇ-ਦੁਆਲੇ ਦੀ ਹਵਾ ਖੁਸ਼ਕੀ ਹੋਣ ਲੱਗਦੀ ਹੈ, ਜਿਸ ਨਾਲ ਅੱਖਾਂ 'ਚ ਜਲਨ ਪੈਦਾ ਹੋਣ ਲੱਗਦੀ ਹੈ। ਲੰਬੇ ਸਮੇਂ ਤੱਕ ਏਸੀ 'ਚ ਰਹਿਣ ਤੋਂ ਬਾਅਦ ਜਦੋ ਵਿਅਕਤੀ ਧੁੱਪ 'ਚ ਜਾਂਦਾ ਹੈ, ਤਾਂ ਉਸਦੀ ਚਮੜੀ ਖੁਸ਼ਕ ਹੋ ਸਕਦੀ ਹੈ ਅਤੇ ਚਮੜੀ 'ਤੇ ਖੁਜਲੀ ਆਉਣਾ ਸ਼ੁਰੂ ਹੋ ਜਾਂਦੀ ਹੈ।

ਡੀਹਾਈਡ੍ਰੇਸ਼ਨ
ਏਸੀ 'ਚ ਸਾਰਾ ਦਿਨ ਰਹਿਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਕਿਉਂਕਿ ਏਸੀ ਕਰਕੇ ਹਵਾ ਖੁਸ਼ਕ ਹੋ ਜਾਂਦੀ ਹੈ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਦਿਮਾਗ 'ਤੇ ਬੁਰਾ ਅਸਰ
ਜੇਕਰ ਤੁਸੀਂ ਲਗਾਤਾਰ AC ਦੀ ਵਰਤੋਂ ਕਰ ਰਹੇ ਹੋ ਤਾਂ ਇਸ ਦਾ ਤੁਹਾਡੇ ਦਿਮਾਗ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਦਰਅਸਲ, ਏਸੀ ਦਾ ਤਾਪਮਾਨ ਬਹੁਤ ਘੱਟ ਹੋਣ ਕਾਰਨ ਦਿਮਾਗ ਦੇ ਸੈੱਲ ਸੁੰਗੜਨ ਲੱਗਦੇ ਹਨ। ਇਸ ਨਾਲ ਦਿਮਾਗ ਦੀ ਸਮਰੱਥਾ ਅਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦਾ ਹੈ। ਏਸੀ ਕਾਰਨ ਚੱਕਰ ਆਉਣ ਦੀ ਸਮੱਸਿਆ ਵੀ ਹੁੰਦੀ ਹੈ।

Health Tips : 'ਢਿੱਡ ਦੀ ਚਰਬੀ' ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਤਰੀਕੇ, ਕੁਝ ਦਿਨਾਂ 'ਚ ਹੋ ਜਾਵੋਗੇ ਪਤਲੇ
NEXT STORY