ਨਵੀਂ ਦਿੱਲੀ— ਕਿਫਾਇਤੀ ਜਹਾਜ਼ ਸੇਵਾ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੁਹਾਟੀ ਲਈ ਉਡਾਣ ਸ਼ੁਰੂ ਕਰ ਦਿੱਤੀ ਹੈ।
ਏਅਰਲਾਈਨ ਨੇ ਦੱਸਿਆ ਕਿ ਮੁੰਬਈ 'ਚ ਆਪਣੇ ਨੈੱਟਵਰਕ ਨੂੰ ਮਜਬੂਤ ਕਰਦੇ ਹੋਏ ਉਹ ਦੋ ਨਵੀਂਆਂ ਉਡਾਣਾਂ ਸ਼ੁਰੂ ਕਰ ਰਹੀ ਹੈ।
ਗੁਹਾਟੀ ਲਈ ਉਡਾਣ ਦੀ ਸ਼ੁਰੂਆਤ ਅੱਜ ਹੋਈ ਹੈ, ਜਦੋਂ ਕਿ ਸੋਮਵਾਰ ਤੋਂ ਸ਼੍ਰੀਨਗਰ ਲਈ ਉਡਾਣਾਂ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਮਾਰਗਾਂ 'ਤੇ ਕਿਰਾਇਆ 5,192 ਰੁਪਏ ਤੋਂ ਸ਼ੁਰੂ ਹੋਵੇਗਾ। ਗੌਰਤਲਬ ਹੈ ਕਿ ਸਰਕਾਰ ਵੱਲੋਂ ਹਾਲ ਹੀ 'ਚ ਕੁੱਲ ਘਰੇਲੂ ਉਡਾਣਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਡੇਢ ਹਜ਼ਾਰ ਦੇ ਨੇੜੇ ਪਹੁੰਚ ਗਈ। ਸ਼ੁੱਕਰਵਾਰ ਨੂੰ ਹਵਾਈ ਮੁਸਾਫ਼ਰਾਂ ਦੀ ਗਿਣਤੀ 1.4 ਲੱਖ ਤੋਂ ਜ਼ਿਆਦਾ ਰਹੀ। ਅੰਕੜਿਆਂ ਮੁਤਾਬਕ, 18 ਸਤੰਬਰ ਨੂੰ 1,468 ਯਾਤਰੀ ਉਡਾਣਾਂ ਰਵਾਨਾ ਹੋਈਆਂ, ਜਿਨ੍ਹਾਂ 'ਚ 1,40,122 ਯਾਤਰੀਆਂ ਨੇ ਸਫ਼ਰ ਕੀਤਾ। ਕੋਵਿਡ-19 ਮਹਾਮਾਰੀ ਕਾਰਨ ਸਰਕਾਰ ਨੇ 25 ਮਾਰਚ ਤੋਂ ਦੇਸ਼ 'ਚ ਸਾਰੇ ਤਰ੍ਹਾਂ ਦੀਆਂ ਸ਼ਡਿਊਲ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ। ਪਿਛਲੇ 25 ਮਈ ਤੋਂ ਇਕ-ਤਿਹਾਈ ਘਰੇਲੂ ਯਾਤਰੀ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਹੁਣ 60 ਫੀਸਦੀ ਤੱਕ ਯਾਤਰੀ ਉਡਾਣਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਭਾਰਤ ਦੀ ਈਂਧਣ ਮੰਗ 2020 'ਚ 11.5 ਫੀਸਦੀ ਘਟੇਗੀ : ਫਿਚ ਸਲਿਊਸ਼ਨਜ਼
NEXT STORY