ਨਵੀਂ ਦਿੱਲੀ— ਮਲੇਸ਼ੀਆਈ ਜਹਾਜ਼ ਸੇਵਾ ਕੰਪਨੀ ਏਅਰ ਏਸ਼ੀਆ ਨੇ ਭਾਰਤ ਵਲੋਂ ਕੌਮਾਂਤਰੀ ਮਾਰਗਾਂ 'ਤੇ ਜਾਣ ਵਾਲੇ ਮੁਸਾਫਰਾਂ ਲਈ 28 ਅਪ੍ਰੈਲ ਤੱਕ ਟਿਕਟ ਬੁੱਕ ਕਰਨ 'ਤੇ 70 ਫੀਸਦੀ ਤੱਕ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ।
ਏਅਰ ਏਸ਼ੀਆ ਨੇ ਦੱਸਿਆ ਕਿ ਬੈਂਗਲੁਰੂ, ਭੁਵਨੇਸ਼ਵਰ, ਕੋਲਕਾਤਾ, ਕੋਚੀ, ਚੇਨਈ, ਤ੍ਰਿਚੀ, ਵਿਸ਼ਾਖਾਪਟਨਮ, ਦਿੱਲੀ, ਜੈਪੁਰ, ਅਹਿਮਦਾਬਾਦ, ਅੰਮ੍ਰਿਤਸਰ ਤੇ ਹੈਦਰਾਬਾਦ ਵਰਗੇ ਭਾਰਤੀ ਸ਼ਹਿਰਾਂ ਤੋਂ ਕੁਆਲਾਲੰਪੁਰ ਤੇ ਬੈਂਕਾਕ ਵਰਗੇ ਕੌਮਾਂਤਰੀ ਮਾਰਗਾਂ ਦੀ ਟਿਕਟ ਬੁੱਕ ਕਰਵਾਉਣ 'ਤੇ ਮੁਸਾਫਰਾਂ ਨੂੰ 70 ਫੀਸਦੀ ਤੱਕ ਛੋਟ ਮਿਲ ਸਕਦੀ ਹੈ।
ਇਸ ਆਫਰ ਤਹਿਤ ਇਕ ਅਕਤੂਬਰ 2019 ਤੋਂ 2 ਜੂਨ 2020 ਤੱਕ ਦੀ ਟਿਕਟ ਦੀ ਬੁਕਿੰਗ 22 ਤੋਂ 28 ਅਪ੍ਰੈਲ 'ਚ ਕਰਵਾਈ ਜਾ ਸਕਦੀ ਹੈ। ਕੰਪਨੀ ਅਹਿਮਦਾਬਾਦ ਤੋਂ ਬੈਂਕਾਕ ਦੀ ਉਡਾਣ 31 ਮਈ ਤੋਂ ਸ਼ੁਰੂ ਕਰ ਰਹੀ ਹੈ।
ਮਨੀਸ਼ ਮਹੇਸ਼ਵਰੀ ਬਣੇ ਟਵੀਟਰ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ
NEXT STORY