ਨਵੀਂ ਦਿੱਲੀ—ਲਗਾਤਾਰ ਤੀਜੇ ਮਹੀਨੇ ਵਧਣ ਦੇ ਬਾਅਦ ਜੂਨ 'ਚ ਹਵਾਈ ਜਹਾਜ਼ ਦੇ ਈਂਧਨ ਦੇ ਭਾਅ 'ਚ ਕਮੀ ਆਈ ਹੈ ਜਿਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਰਾਹਤ ਮਿਲੇਗੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਜੂਨ 'ਚ ਹਵਾਈ ਜਹਾਜ਼ ਦਾ ਈਂਧਨ 67.05 ਰੁਪਏ ਸਸਤਾ ਹੋ ਕੇ 65,006.80 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਹੈ। ਮਈ 'ਚ ਇਸ ਦੀ ਕੀਮਤ 65,067.85 ਰੁਪਏ ਪ੍ਰਤੀ ਕਿਲੋਲੀਟਰ ਸੀ। ਕੋਲਕਾਤਾ 'ਚ ਹਵਾਈ ਜਹਾਜ਼ ਦੇ ਈਂਧਨ ਦੀ ਕੀਮਤ 70,726.66 ਰੁਪਏ ਤੋਂ ਘਟ ਕੇ 70,421.41 ਰੁਪਏ, ਮੁੰਬਈ 'ਚ 65,029.29 ਰੁਪਏ ਤੋਂ ਘਟ ਕੇ 64,946.04 ਰੁਪਏ ਅਤੇ ਚੇਨਈ 'ਚ 66298.65 ਰੁਪਏ ਤੋਂ ਘਟ ਕੇ 66,069.55 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਈ ਹੈ। ਇਸ ਤੋਂ ਪਹਿਲਾਂ ਮਾਰਚ, ਅਪ੍ਰੈਲ ਅਤੇ ਮਈ 'ਚ ਹਵਾਈ ਜਹਾਜ਼ ਦਾ ਈਂਧਨ ਮਹਿੰਗਾ ਹੋਇਆ ਸੀ।
ਸੋਨਾ 50 ਰੁਪਏ ਫਿਸਲਿਆ, ਚਾਂਦੀ 'ਚ 30 ਰੁਪਏ ਦੀ ਤੇਜ਼ੀ
NEXT STORY