ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਗੜ੍ਹਦੀਵਾਲਾ 'ਚ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ
ਗੜ੍ਹਦੀਵਾਲਾ (ਮੁਨਿੰਦਰ, ਭੱਟੀ)- ਪੰਜਾਬ ਸਟੇਟ ਕਾਰਪੋਰੇਸ਼ਨ ਉੱਪ ਮੰਡਲ ਦਫ਼ਤਰ ਗੜਦੀਵਾਲਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਗੜ੍ਹਦੀਵਾਲਾ ਦੀ ਜ਼ਰੂਰੀ ਮੁਰੰਮਤ ਕਰਨ ਨੂੰ ਲੈ ਕੇ 16 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 66 ਕੇ. ਵੀ. ਸਬ ਸਟੇਸ਼ਨ ਗੜ੍ਹਦੀਵਾਲਾ ਤੋਂ ਚਲਦੇ ਸਾਰੇ ਯੂ. ਪੀ. ਐੱਸ. ਅਤੇ ਏ. ਪੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਦੇ ਤਹਿਤ ਗੜ੍ਹਦੀਵਾਲਾ ਸ਼ਹਿਰ ਸਮੇਤ ਪਿੰਡ ਅਰਗੋਵਾਲ, ਮਾਂਗਾ, ਡੱਫਰ, ਰੰਧਾਵਾ, ਜਮਸ਼ੇਰ ਚਠਿਆਲ, ਸੰਸਾਰਪੁਰ, ਮੱਕੋਵਾਲ, ਪੰਡੋਰੀ ਅਟਵਾਲ, ਅੱਲੜ ਪਿੰਡ, ਫਤਿਹਪੁਰ, ਧੂਤ ਕਲਾ, ਬਾਹਗਾ, ਰਾਜਾ ਕਲਾਂ, ਢੋਲੋਵਾਲ, ਤੂਰਾਂ, ਮਾਨਗੜ ਅਤੇ ਭਾਨਾ ਆਦਿ ਪਿੰਡਾਂ ਦੀ ਸਪਲਾਈ ਬੰਦ ਹੋਵੇਗੀ।
ਇਹ ਵੀ ਪੜ੍ਹੋ: Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
ਮੋਗਾ ਵਿਚ ਮੰਗਲਵਾਰ ਬਿਜਲੀ ਰਹੇਗੀ ਬੰਦ ਰਹੇਗੀ
ਮੋਗਾ (ਬਿੰਦਾ)- 132 ਕੇ. ਵੀ. ਮੋਗਾ-1 ਬਿਜਲੀ ਘਰ ਵਿਖੇ 66 ਕੇ.ਵੀ. ਬੱਸ ਬਾਰ ਦੀ ਜ਼ਰੂਰੀ ਮੁਰੰਮਤ ਕਾਰਨ ਮੰਗਲਵਾਰ ਮਿਤੀ 17 ਫਰਵਰੀ ਨੂੰ 66 ਕੇ. ਵੀ. ਬਿਜਲੀ ਘਰ ਫੋਕਲ ਪੁਆਇੰਟ ਮੋਗਾ ਬੰਦ ਰਹੇਗਾ। ਇਸ ਨਾਲ 11 ਕੇ. ਵੀ. ਆਈ. ਟੀ. ਆਈ. ਫੀਡਰ, 11 ਕੇ. ਵੀ. ਸ਼ਹੀਦ ਭਗਤ ਸਿੰਘ ਫੀਡਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐੱਸ. ਡੀ. ਓ. ਜਗਸੀਰ ਸਿੰਘ ਉੱਤਰੀ ਮੋਗਾ ਅਤੇ ਜੇ. ਈ. ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਸਰਕਾਰੀ ਆਈ. ਟੀ. ਆਈ, ਧਰਮ ਸਿੰਘ ਨਗਰ, ਕੱਚਾ ਦੁਸਾਂਝ ਰੋਡ, ਬੇਦੀ ਨਗਰ, ਗੋਧੇਵਾਲਾ, ਕਰਤਾਰ ਨਗਰ, ਦਮਨ ਸਿੰਘ ਗਿੱਲ ਨਗਰ, ਵਿਸ਼ਕਰਮਾ ਭਵਨ, ਸ਼ਹੀਦ ਭਗਤ ਸਿੰਘ ਨਗਰ, ਬੇਦੀ ਨਗਰ, ਗੋਧੇਵਾਲਾ ਆਦਿ ਇਲਾਕੇ ਪ੍ਰਭਾਵਿਤ ਰਹਿਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
NEXT STORY