ਨਵੀਂ ਦਿੱਲੀ— ਡਿਜੀਟਲ ਸੰਚਾਰ ਕਮਿਸ਼ਨ (ਡੀ. ਸੀ. ਸੀ.) ਨੇ ਰਿਲਾਇੰਸ ਜਿਓ ਨੂੰ ਪੁਅਾਇੰਟਸ ਆਫ ਇੰਟਰਕੁਨੈਕਸ਼ਨ (ਪੀ . ਓ. ਆਈ.) ਨਾ ਉਪਲੱਬਧ ਕਰਾਉਣ ਦੇ ਮਾਮਲੇ ’ਚ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ’ਤੇ ਕੁਲ 3,050 ਕਰੋਡ਼ ਰੁਪਏ ਦੇ ਜੁਰਮਾਨੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਕਿਹਾ,‘‘ਡੀ. ਸੀ. ਸੀ. ਨੇ ਏਅਰਟੈੱਲ ਅਤੇ ਵੋਡਾਫੋਨ ਆਈਡੀਆ ’ਤੇ ਜੁਰਮਾਨੇ ਦੀ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ। ਇਸ ਸਿਫਾਰਿਸ਼ ਨੂੰ ਫੈਸਲੇ ਲਈ ਸਰਕਾਰ ’ਚ ਸਮਰੱਥ ਅਥਾਰਟੀ ਕੋਲ ਭੇਜਿਆ ਜਾਵੇਗਾ।’’
ਟੈਕਸ ਚੋਰੀ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਅਧਿਕਾਰੀ : ਸੀਤਾਰਮਨ
NEXT STORY