ਫ਼ਿਰੋਜ਼ਪੁਰ (ਕੁਮਾਰ)- ਫ਼ਿਰੋਜ਼ਪੁਰ ਭਾਰਤ-ਪਾਕਿਸਤਾਨ ਸਰਹੱਦ ਨਾਲ ਲਗਦੇ ਬਾਰਡਰ ਦੇ ਮਮਦੋਟ ਸੈਕਟਰ 'ਚ ਬੀਐੱਸਐੱਫ ਨੇ ਪਾਕਿਸਤਾਨ ਵੱਲੋਂ ਭੇਜੇ ਡਰੋਨ ਸਮੇਤ 3 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਦੇਰ ਬੀ.ਐੱਸ.ਐੱਫ ਵੱਲੋਂ ਇਸ ਇਲਾਕੇ ਵਿੱਚ ਡਰੋਨ ਦੀ ਮੂਵਮੈਂਟ ਦੇਖੀ ਗਈ ਸੀ ਅਤੇ ਤੁਰੰਤ ਹੀ ਬੀ.ਐੱਸ.ਐੱਫ ਵੱਲੋਂ ਇਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੋਰਾਨ ਬੀ.ਐੱਸ.ਐੱਫ ਨੂੰ ਇਹ ਡਰੋਨ ਅਤੇ 3 ਪੈਕਟ ਹੈਰੋਇਨ ਕੰਡਿਆਲੀ ਤਾਰ ਨੇੜੇ ਇੱਕ ਖੇਤ ਵਿੱਚੋਂ ਮਿਲੀ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤੀ ਨੇ ਜ਼ਿਊਂਦੀ ਸਾੜ ਦਿੱਤੀ ਗਰਭਵਤੀ ਪਤਨੀ
ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਬਣਿਆ ਹੈ ਅਤੇ ਇਹ ਡੀ. ਜੇ. ਆਈ. ਮੈਟ੍ਰਿਕਸ 300 ਆਰ. ਪੀ. ਕੇ. ਡਰੋਨ ਅਤੇ ਹੈਰੋਇਨ ਦੇ ਪੈਕਟ ਬੀ. ਐੱਸ. ਐੱਫ. ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਹਨ । ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਭਾਰਤੀ ਤਸਕਰਾਂ ਨੇ ਡਰੋਨ ਰਾਹੀਂ ਹੈਰੋਇਨ ਦੀ ਇਹ ਖੇਪ ਮੰਗਵਾਈ ਸੀ ਅਤੇ ਇਸ ਦੀ ਸਪਲਾਈ ਅਗੇ ਕਿੱਥੇ ਕੀਤੀ ਜਾਣੀ ਸੀ ? ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ ।
ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਪਹਿਲੀ ਵਾਰ ਨਹੀਂ ਜਾਣਾ ਪਵੇਗਾ ਪੋਲਿੰਗ ਸਟੇਸ਼ਨ, 4684 ਬਜ਼ੁਰਗ ਘਰ ਤੋਂ ਪਾ ਸਕਣਗੇ ਵੋਟ
NEXT STORY