ਨਵੀਂ ਦਿੱਲੀ (ਪੀ. ਟੀ. ਆਈ.): ਏਅਰਟੈੱਲ ਦੇ ਗਾਹਕਾਂ ਲਈ ਅਹਿਮ ਖ਼ਬਰ ਹੈ। ਕੰਪਨੀ ਨੇ ਆਪਣੇ ਚਾਰ ਮਸ਼ਹੂਰ ਪ੍ਰੀਪੇਡ ਪਲਾਨ- 299 ਰੁਪਏ, 579 ਰੁਪਏ, 619 ਰੁਪਏ ਅਤੇ 649 ਰੁਪਏ ਨੂੰ ਬੰਦ ਕਰ ਦਿੱਤਾ ਹੈ। ਇਸ ਕਦਮ ਨਾਲ ਸਭ ਤੋਂ ਵੱਡਾ ਅਸਰ ਉਨ੍ਹਾਂ ਗਾਹਕਾਂ 'ਤੇ ਪਵੇਗਾ ਜੋ 299 ਰੁਪਏ ਵਾਲਾ ਪਲਾਨ ਵਰਤਦੇ ਸਨ।
ਜਿਹੜੇ ਗਾਹਕ ਪਹਿਲਾਂ 299 ਰੁਪਏ ਦਾ ਰੀਚਾਰਜ ਕਰਵਾਉਂਦੇ ਸਨ, ਉਨ੍ਹਾਂ ਨੂੰ ਹੁਣ 349 ਰੁਪਏ ਵਾਲਾ ਪਲਾਨ ਲੈਣਾ ਪਵੇਗਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਗਾਹਕਾਂ ਦੀ ਜੇਬ 'ਤੇ ਲਗਭਗ 16 ਫੀਸਦੀ ਵਾਧੂ ਬੋਝ ਪਵੇਗਾ। ਹਾਲਾਂਕਿ, ਕੰਪਨੀ ਨੇ ਆਪਣੇ ਸਭ ਤੋਂ ਸਸਤੇ 199 ਅਤੇ 219 ਰੁਪਏ ਵਾਲੇ ਪਲਾਨ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।
ਸੂਤਰਾਂ ਅਨੁਸਾਰ, ਏਅਰਟੈੱਲ ਇਹ ਕਦਮ ਆਪਣੀ ਪ੍ਰਤੀ ਗਾਹਕ ਔਸਤ ਕਮਾਈ (ARPU) ਨੂੰ ਵਧਾਉਣ ਲਈ ਚੁੱਕ ਰਹੀ ਹੈ। ਕੰਪਨੀ ਦਾ ਮੰਨਣਾ ਹੈ ਕਿ 299 ਰੁਪਏ ਵਾਲੇ ਪਲਾਨ ਵਿਚ ਗਾਹਕਾਂ ਦਾ ਡਾਟਾ ਜਲਦੀ ਖ਼ਤਮ ਹੋ ਜਾਂਦਾ ਸੀ ਅਤੇ ਉਨ੍ਹਾਂ ਨੂੰ ਵੱਖਰੇ ਟਾਪ-ਅੱਪ (Top-ups) ਲੈਣੇ ਪੈਂਦੇ ਸਨ। ਇਸ ਦੇ ਮੁਕਾਬਲੇ, ਨਵਾਂ 349 ਰੁਪਏ ਵਾਲਾ ਪਲਾਨ ਅਨਲਿਮਟਿਡ 5G ਡਾਟਾ ਦੀ ਸਹੂਲਤ ਦਿੰਦਾ ਹੈ।
ਏਅਰਟੈੱਲ ਦੇ ਐਗਜ਼ੀਕਿਊਟਿਵ ਵਾਈਸ ਚੇਅਰਮੈਨ ਗੋਪਾਲ ਵਿੱਟਲ ਨੇ ਕਿਹਾ ਹੈ ਕਿ ਬਹੁਤ ਘੱਟ ਕੀਮਤਾਂ 'ਤੇ ਅਨਲਿਮਟਿਡ ਡਾਟਾ ਦੇਣਾ ਕਾਰੋਬਾਰ ਲਈ ਸਹੀ ਨਹੀਂ ਹੈ। ਉਨ੍ਹਾਂ ਅਨੁਸਾਰ, ਮੋਬਾਈਲ ਸੇਵਾਵਾਂ ਲਈ ਕੀਮਤਾਂ ਦਾ ਇਕ ਸਹੀ ਢਾਂਚਾ ਹੋਣਾ ਚਾਹੀਦਾ ਹੈ ਤਾਂ ਜੋ ਕੰਪਨੀ ਦੀ ਕਮਾਈ ਸਥਿਰ ਰਹੇ। ਮਾਹਰਾਂ ਦਾ ਮੰਨਣਾ ਹੈ ਕਿ ਏਅਰਟੈੱਲ ਦੇ ਇਸ ਕਦਮ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਵੀ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਸਾਲ ਦੀ ਪਹਿਲੀ ਤਿਮਾਹੀ ਵਿੱਚ ਏਅਰਟੈੱਲ ਦੀ ਪ੍ਰਤੀ ਗਾਹਕ ਔਸਤ ਕਮਾਈ 264 ਰੁਪਏ ਰਹੀ ਹੈ, ਜੋ ਕਿ ਇੰਡਸਟਰੀ ਵਿਚ ਸਭ ਤੋਂ ਵੱਧ ਹੈ।
1800 ਰੁਪਏ 'ਚ ਮਿਲੇਗਾ 969 ਰੁਪਏ ਵਾਲਾ ਘਰੇਲੂ LPG ਸਿਲੰਡਰ! ਬਚਣ ਲਈ ਛੇਤੀ ਕਰ ਲਓ ਇਹ ਕੰਮ
NEXT STORY