ਆਣੰਦ (ਗੁਜਰਾਤ)-ਅਮੂਲ ਡੇਅਰੀ ਦੇ ਪ੍ਰਬੰਧ ਨਿਰਦੇਸ਼ਕ ਡਾ. ਕੇ. ਰਤਨਮ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੱਥੇ ਸਥਿਤ ਖੇੜਾ ਜ਼ਿਲਾ ਸਹਿਕਾਰੀ ਦੁੱਧ ਉਤਪਾਦਕ ਸੰਘ ਜਿਸ ਨੂੰ ਅਮੂਲ ਡੇਅਰੀ ਕਿਹਾ ਜਾਂਦਾ ਹੈ, ਨਾਲ ਸਾਲ 1995 ਤੋਂ ਜੁੜੇ 55 ਸਾਲਾ ਸ਼੍ਰੀ ਰਤਨਮ 2014 ਤੋਂ ਇਸ ਦੇ ਪ੍ਰਬੰਧ ਨਿਰਦੇਸ਼ਕ ਸਨ। ਰਤਨਮ ਨੇ ਆਪਣੇ ਅਸਤੀਫੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਡੇਅਰੀ ਦੇ ਚੇਅਰਮੈਨ ਰਾਮ ਸਿੰਘ ਪਰਮਾਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਅਜਿਹਾ ਉਨ੍ਹਾਂ ਨਿੱਜੀ ਕਾਰਨਾਂ ਕਰ ਕੇ ਕੀਤਾ ਹੈ।
ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਦੇ ਅਸਤੀਫੇ ਨੂੰ ਡੇਅਰੀ 'ਚ ਕਥਿਤ ਤੌਰ 'ਤੇ ਕਰੋੜਾਂ ਰੁਪਏ ਦੇ ਘਪਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਡਾ. ਰਤਨਮ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਗੱਲ ਹੈ। ਉਨ੍ਹਾਂ ਨਿੱਜੀ ਰੁਝੇਵਿਆਂ ਵੱਲ ਧਿਆਨ ਦੇਣ ਲਈ ਅਸਤੀਫਾ ਦਿੱਤਾ ਹੈ।
ਜੈੱਟ ਏਅਰਵੇਜ਼ ਈਸਟਰ ਲਈ ਕਿਰਾਏ 'ਚ ਦੇਵੇਗੀ ਛੋਟ
NEXT STORY