ਨੈਸ਼ਨਲ ਡੈਸਕ- ਸਿਰਫ਼ 10 ਦਿਨ ਪਹਿਲਾਂ ਜਗਦੀਪ ਧਨਖੜ ਨੇ ਕਿਹਾ ਸੀ ਕਿ ਉਹ ਅਗਸਤ 2027 ’ਚ ਸਹੀ ਸਮੇਂ ’ਤੇ ‘ਪ੍ਰਮਾਤਮਾ ਦੀ ਦਖਲਅੰਦਾਜ਼ੀ ਅਧੀਨ’ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਇਹ ਗੱਲ ਅਚਾਨਕ ਸਾਹਮਣੇ ਆਈ ਤੇ ਅਜਿਹਾ ਕਹਿਣ ਦੀ ਕੋਈ ਲੋੜ ਨਹੀਂ ਸੀ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਧਨਖੜ ਜਲਦੀ ਹੀ ਇਸ ਪ੍ਰਮਾਤਮਾ ਦੇ ਮਾਰਗ ’ਤੇ ਚੱਲ ਪੈਣਗੇ।
ਸਿਹਤ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਸ਼ਾਮ ਧਨਖੜ ਦੇ ਅਚਾਨਕ ਅਸਤੀਫੇ ਨੇ ਮੋਦੀ ਸਰਕਾਰ ਨਾਲ ਮਤਭੇਦ ਦੀਆਂ ਗੱਲਾਂ ਦਰਮਿਆਨ ਇਕ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੋਸਟ ਕੀਤੇ ਗਏ ਵਿਦਾਇਗੀ ਸੰਦੇਸ਼ ’ਚ ਧਨਖੜ ਦੀ 'ਚੰਗੀ ਸਿਹਤ' ਦੀ ਕਾਮਨਾ ਕੀਤੀ ਗਈ ਸੀ ਪਰ ਗਰਮਜੋਸ਼ੀ ਦੀ ਘਾਟ ਸੀ।
ਸੱਤਾਧਾਰੀ ਕੈਂਪ ਦੀ ਚੁੱਪ ਅਤੇ ਰਵਾਇਤੀ ਵਿਦਾਇਗੀ ਸਮਾਰੋਹਾਂ ਦੀ ਅਣਹੋਂਦ ਨੇ ਭੇਦ ਨੂੰ ਹੋਰ ਵੀ ਵਧਾ ਦਿੱਤਾ ਹੈ। ਹਾਲਾਂਕਿ ਧਨਖੜ ਨੇ ਖੁਦ ਕਿਹਾ ਸੀ ਕਿ ਉਹ ਉਪਲਬਧ ਨਹੀਂ ਹੋਣਗੇ ਪਰ ਇਹ ਸਭ ਤੁਝ ਦਰਸਾਉਂਦਾ ਹੈ ਕਿ ਵਿਵਾਦ ਉਸ ਤੋਂ ਕਿਤੇ ਵੱਡਾ ਹੈ ਜਿੰਨਾ ਵਿਖਾਈ ਦਿੰਦਾ ਹੈ। ਵਿਰੋਧੀ ਨੇਤਾਵਾਂ ਨੇ ਦਾਅਵਾ ਕੀਤਾ ਕਿ ਧਨਖੜ ਦੇ ਅਸਤੀਫੇ ਪਿੱਛੇ ‘ਡੂੰਘੇ ਕਾਰਨ’ ਸਨ।
ਸੂਤਰਾਂ ਅਨੁਸਾਰ ਧਨਖੜ ਤੇ ਭਾਜਪਾ ਦੇ ਚੋਟੀ ਦੇ ਆਗੂਆਂ ਵਿਚਾਲੇ ਫ਼ੋਨ ’ਤੇ ਗਰਮਾ-ਗਰਮ ਬਹਿਸ ਹੋਈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਪ ਰਾਸ਼ਟਰਪਤੀ ਵਿਰੁੱਧ ਸਰਕਾਰ ਦੀ ਹਮਾਇਤ ਪ੍ਰਾਪਤ ਬੇਭਰੋਸਗੀ ਮਤੇ ਦੀ ਸੰਭਾਵਨਾ ਦੀ ਘੁਸਰ-ਮੁਸਰ ਸ਼ੁਰੂ ਹੋ ਗਈ, ਹਾਲਾਂਕਿ ਇਸ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ।
ਇਕ ਤਜਰਬੇਕਾਰ ਸਿਆਸਤਦਾਨ ਧਨਖੜ ਨੇ ਦਬਾਅ ਅੱਗੇ ਝੁਕਣ ਤੋਂ ਪਹਿਲਾਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਅਸਤੀਫੇ ਨੂੰ ਜਨਤਕ ਤੌਰ ’ਤੇ ਸਿਹਤ ਨਾਲ ਸਬੰਧਤ ਫੈਸਲੇ ਵਜੋਂ ਪੇਸ਼ ਕੀਤਾ ਗਿਆ ਜਿਸ ਨੇ ਕਾਂਗਰਸੀ ਆਗੂਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ । ਕੁਝ ਅਾਗੂ ਹੁਣ ਸੰਸਥਾਗਤ ਆਜ਼ਾਦੀ ਵਿਖਾਉਣ ਲਈ ਧਨਖੜ ਦੀ ਸ਼ਲਾਘਾ ਕਰ ਰਹੇ ਹਨ।
ਇਸ ਘਟਨਾਚੱਕਰ ਨੇ ਧਨਖੜ ਦੇ ਜਾਨਸ਼ੀਨ ਲਈ ਇਕ ਵੱਡਾ ਮੁਕਾਬਲਾ ਸ਼ੁਰੂ ਕਰ ਦਿੱਤਾ ਹੈ, ਖਾਸ ਕਰ ਕੇ ਜਦੋਂ ਭਾਜਪਾ ਕੋਲ ਸੰਸਦ ਦੇ ਕਿਸੇ ਵੀ ਹਾਊਸ ’ਚ ਸਧਾਰਨ ਬਹੁਮਤ ਵੀ ਨਹੀਂ ਹੈ। ਇਹ ਰਾਜਗ ਦੀਆਂ ਸਹਿਯੋਆਂ ਤੇ ਹੋਰ ਪਾਰਟੀਆਂ 'ਤੇ ਨਿਰਭਰ ਕਰੇਗਾ।
ਕਿਸੇ ਨੂੰ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਧਨਖੜ ਤੇ ਪ੍ਰਧਾਨ ਮੰਤਰੀ ਮੋਦੀ ਜਾਂ ਕਿਸੇ ਸ਼ਕਤੀਸ਼ਾਲੀ ਵਿਅਕਤੀ ਦਰਮਿਅਾਨ ਕੀ ਹੋਇਆ? ਧਨਖੜ ਤੇ ਮੋਦੀ ਬਹੁਤ ਨੇੜੇ ਸਨ। ਧਨਖੜ ਨੂੰ ਇਸ ਅਹਿਮ ਅਹੁਦੇ ਲਈ ਮੋਦੀ ਨੇ ਖੁੱਦ ਚੁਣਿਆ ਸੀ। ਸੱਤਿਆਪਾਲ ਮਲਿਕ ਤੋਂ ਬਾਅਦ ਧਨਖੜ ਦੂਜੇ ਜਾਟ ਨੇਤਾ ਹਨ ਜੋ ਸੱਤਾ ਤੋਂ ਬਾਹਰ ਹੋਏ ਹਨ।
ਧਨਖੜ ਦਾ ਅਸਤੀਫਾ ਨਿਤੀਸ਼ ਕੁਮਾਰ ਨੂੰ ਹਟਾਉਣ ਦੀ ਭਾਜਪਾ ਦੀ ਸਾਜ਼ਿਸ਼ : ਰਾਜਦ
NEXT STORY