ਨਵੀਂ ਦਿੱਲੀ — ਯੈੱਸ ਬੈਂਕ ਸੰਕਟ ਸਾਹਮਣੇ ਆਉਣ ਦੇ ਬਾਅਦ ਹੁਣ ਦੇਸ਼ ਦੇ ਦੂਜੇ ਬੈਂਕ ਗਾਹਕ ਵੀ ਡਰੇ ਹੋਏ ਹਨ। ਸੋਸ਼ਲ ਮੀਡੀਆ 'ਤੇ ਕਈ ਹੋਰ ਬੈਂਕਾਂ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਇਨ੍ਹਾਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਕਰਨਾਟਕਾ ਬੈਂਕ ਵੀ ਮੁਸ਼ਕਲ 'ਚ ਹੈ। ਲਿਹਾਜ਼ਾ ਜ਼ਿਆਦਾਤਰ ਬੈਂਕਾਂ ਦੇ ਗਾਹਕ ਆਪਣੇ ਪੈਸਿਆਂ ਨੂੰ ਲੈ ਕੇ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਪਰ ਹੁਣ ਬੈਂਕ ਨੇ ਸਾਫ ਕੀਤਾ ਹੈ ਕਿ ਲੋਕ ਅਫਵਾਹਾਂ 'ਤੇ ਧਿਆਨ ਨਾ ਦੇਣ। ਕਰਨਾਟਕਾ ਬੈਂਕ ਨੇ ਖਾਤਾਧਾਰਕਾਂ ਨੂੰ ਉਨ੍ਹਾਂ ਦੇ ਪੈਸਿਆਂ ਦੀ ਸੁਰੱਖਿਆ ਦਾ ਭਰੋਸਾ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਆਧਾਰ ਮਜ਼ਬੂਤ ਹੈ ਅਤੇ ਉਸ ਦੇ ਕੋਲ ਲੋੜੀਂਦੀ ਮਾਤਰਾ 'ਚ ਪੂੰਜੀ ਮੌਜੂਦ ਹੈ। ਬੈਂਕ ਨੇ ਕਿਹਾ ਕਿ ਜਮ੍ਹਾਕਰਤਾਵਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਬੈਂਕ ਨੇ ਦਿੱਤਾ ਇਹ ਬਿਆਨ
ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੀਕਿਊਟਿਵ ਆਫਿਸਰ ਮਹਾਬਲੇਸ਼ਵਰ ਐਮ.ਐਸ. ਨੇ ਇਕ ਬਿਆਨ ਵਿਚ ਕਿਹਾ, 'ਅਸੀਂ ਬੈਂਕ ਦੀ ਅੰਦਰੂਨੀ ਨੀਤੀ ਦੇ ਤਹਿਤ ਜਾਇਦਾਦਾਂ 'ਤੇ ਭਾਰੀ ਜੋਖਮ ਲਈ ਪੂੰਜੀ ਲੋੜੀਂਦੇ ਅਨੁਪਾਤ ਰਿਜ਼ਰਵ ਬੈਂਕ ਵਲੋਂ ਤੈਅ ਹੱਦ ਤੋਂ ਉੱਪਰ ਹੈ। ਆਡਿਟ ਕੀਤੀ ਗਈ ਬੈਲੇਂਸ ਸ਼ੀਟ ਦੇ ਹਿਸਾਬ ਨਾਲ 31 ਮਾਰਚ 2019 ਨੂੰ ਇਹ ਅਨੁਪਾਤ 13.17 ਫੀਸਦੀ ਸੀ।'
1.1 ਕਰੋੜ ਗਾਹਕ
ਉਨ੍ਹਾਂ ਨੇ ਕਿਹਾ ਕਿ ਬੈਂਕ 96 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਇਹ ਦੇਸ਼ ਭਰ ਦੇ 1.1 ਕਰੋੜ ਤੋਂ ਵੱਧ ਸੰਤੁਸ਼ਟ ਗਾਹਕਾਂ ਦੇ ਵਿਸ਼ਵਾਸ 'ਤੇ ਬਣਾਇਆ ਗਿਆ ਹੈ। ਬੈਂਕ ਦੀ ਬੁਨਿਆਦ ਮਜ਼ਬੂਤ ਹੈ, ਬੈਂਕ ਕੋਲ ਕਾਫ਼ੀ ਪੂੰਜੀ ਹੈ ਅਤੇ ਬੈਂਕ ਦਾ ਪ੍ਰਬੰਧਨ ਪੇਸ਼ੇਵਰ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਮਹਾਬਲੇਸ਼ਵਰ ਨੇ ਬੈਂਕ ਗਾਹਕਾਂ ਨੂੰ ਕਹਾ ਕਿ ਉਹ ਟੈਲੀਵੀਜ਼ਨ ਜਾਂ ਸੋਸ਼ਲ ਮੀਡੀਆ 'ਤੇ ਬੈਂਕ ਬਾਰੇ ਗੁੰਮਰਾਹਕੁੰਨ ਖਬਰਾਂ ਨਾਲ ਭਰਮ 'ਚ ਨਾ ਆਉਣ।
ਹੋਰ ਬੈਂਕ ਵੀ ਹਨ ਪਰੇਸ਼ਾਨ
ਕਰਨਾਟਕ ਬੈਂਕ ਤੋਂ ਪਹਿਲਾਂ ਆਰ.ਬੀ.ਐਲ. ਬੈਂਕ ਅਤੇ ਕਰੂਰ ਵੈਸ਼ਿਆ ਬੈਂਕ ਨੇ ਵੀ ਇਸੇ ਤਰ੍ਹਾਂ ਦੇ ਬਿਆਨ ਜਾਰੀ ਕਰਕੇ ਗਾਹਕਾਂ ਨੂੰ ਭਰੋਸਾ ਦਵਾਉਣ ਦੀ ਕੋਸ਼ਸ਼ਿ ਕੀਤੀ ਹੈ।
ਇਹ ਵੀ ਪੜ੍ਹੋ: ਵਿਆਹ-ਸ਼ਾਦੀਆਂ 'ਚੋਂ ਗਾਇਬ ਹੋਇਆ Non-Veg, ਲੋਕ ਇਨ੍ਹਾਂ ਸਬਜ਼ੀਆਂ 'ਚ ਲੈ ਰਹੇ ਚਿਕਨ ਦਾ ਸੁਆਦ
ਸ਼ਨੀਵਾਰ ਨੂੰ 'ਫੋਨਾਂ' 'ਤੇ ਇੰਨਾ ਵੱਧ ਸਕਦਾ ਹੈ GST, ਜੇਬ 'ਤੇ ਪੈਣ ਜਾ ਰਿਹੈ ਭਾਰ
NEXT STORY