ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਅੱਜ ਕਮਜ਼ੋਰੀ ਨਜ਼ਰ ਆ ਰਹੀ ਹੈ। ਐੱਸ.ਜੀ.ਐਕਸ. ਨਿਫਟੀ 0.28 ਫੀਸਦੀ ਦੀ ਕਮਜ਼ੋਰੀ ਦੇ ਨਾਲ 11,583.50 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਜਾਪਾਨ ਦਾ ਨਿਕੱਏ 0.02 ਫੀਸਦੀ ਦੀ ਹਲਕੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸਟ੍ਰੇਟਸ ਟਾਈਮਜ਼ 'ਚ 0.34 ਫੀਸਦੀ ਦਾ ਵਧਾ ਨਜ਼ਰ ਆ ਰਿਹਾ ਹੈ। ਜਦੋਂਕਿ ਹੈਂਗਸੇਂਗ 0.42 ਫੀਸਦੀ ਕਮਜ਼ੋਰ ਨਜ਼ਰ ਆ ਰਿਹਾ ਹੈ। ਤਾਈਵਾਨ ਅਤੇ ਚੀਨ ਦੇ ਬਾਜ਼ਾਰਾਂ 'ਚ ਵੀ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਕੋਸਪੀ ਵੀ ਲਾਲ ਨਿਸ਼ਾਨ 'ਚ ਹੈ।
ਅਮਰੀਕੀ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਡਾਓ 'ਚ ਕੱਲ ਦੇ ਕਾਰੋਬਾਰ 'ਚ 28 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਐੱਸ ਐਂਡ ਪੀ 500 ਅਤੇ ਨੈਸਡੈਕ ਕੱਲ ਹਰੇ ਨਿਸ਼ਾਨ 'ਚ ਬੰਦ ਹੋਏ ਸਨ। ਇਸ ਦੌਰਾਨ BREXIT 'ਤੇ ਘਮਾਸਾਨ ਮਚਿਆ ਹੋਇਆ ਹੈ। ਯੂ.ਕੇ. ਦੇ ਪੀ.ਐੱਮ.ਨੇ ਦੁਬਾਰਾ ਚੋਣ ਦੀ ਚਿਤਾਵਨੀ ਦਿੱਤੀ ਹੈ। ਪੀ.ਐੱਮ.12 ਦਸੰਬਰ ਨੂੰ ਫਿਰ ਤੋਂ ਚੋਣ ਚਾਹੁੰਦੇ ਹਨ। ਸੋਮਵਾਰ ਨੂੰ ਸੰਸਦ 'ਚ ਚੋਣ ਕਰਵਾਉਣ ਦੇ ਮਸਲੇ 'ਤੇ ਵੋਟਿੰਗ ਸੰਭਵ ਹੈ।
ਇੰਟਰਗਲੋਬ ਐਵੀਏਸ਼ਨ ਨੂੰ 1062 ਕਰੋੜ ਰੁਪਏ ਦਾ ਘਾਟਾ
NEXT STORY