ਨਵੀਂ ਦਿੱਲੀ- ਜਨਤਕ ਖੇਤਰ ਦੇ ਬੈਂਕਾਂ 'ਚ ਮੰਗਲਵਾਰ ਨੂੰ ਹੜਤਾਲ ਦੀ ਵਜ੍ਹਾ ਨਾਲ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਸਰਕਾਰ ਦੇ ਏਕੀਕਰਨ ਦੇ ਕਦਮ ਅਤੇ ਕੁਝ ਹੋਰ ਮੰਗਾਂ ਦੇ ਸਮਰਥਨ 'ਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ. ਐੱਫ. ਬੀ. ਯੂ.) ਦੀ ਅਗਵਾਈ 'ਚ ਸਾਰੀਆਂ ਬੈਂਕ ਯੂਨੀਅਨਾਂ ਨੇ 22 ਅਗਸਤ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਹਾਲਾਂਕਿ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਐਕਸਿਸ ਅਤੇ ਕੋਟਕ ਮਹਿੰਦਰਾ ਬੈਂਕ 'ਚ ਕੰਮਕਾਜ ਆਮ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਬੈਂਕਾਂ 'ਚ ਚੈੱਕ ਕਲੀਅਰੈਂਸ 'ਚ ਦੇਰੀ ਹੋ ਸਕਦੀ ਹੈ।
ਏ. ਆਈ. ਬੀ. ਓ. ਸੀ. ਦੇ ਜਨਰਲ ਸਕੱਤਰ ਡੀ. ਟੀ. ਫ੍ਰੈਂਕੋ ਨੇ ਕਿਹਾ ਕਿ ਮੁੱਖ ਕਿਰਤ ਕਮਿਸ਼ਨਰ ਨਾਲ ਵਿਚਾਰ-ਵਟਾਂਦਰਾ ਬੈਠਕ ਅਸਫਲ ਰਹੀ ਹੈ। ਹੁਣ ਯੂਨੀਅਨਾਂ ਕੋਲ ਹੜਤਾਲ 'ਤੇ ਜਾਣ ਦੇ ਇਲਾਵਾ ਕੋਈ ਬਦਲ ਨਹੀਂ। ਸਰਕਾਰ ਅਤੇ ਬੈਂਕਾਂ ਦੇ ਪ੍ਰਬੰਧਨ ਵੱਲੋਂ ਕੋਈ ਭਰੋਸਾ ਨਹੀਂ ਮਿਲਿਆ ਹੈ।
ਹਾਦਸੇ 'ਚ ਨੌਜਵਾਨ ਦੀ ਮੌਤ, ਪਰਿਵਾਰ ਨੂੰ ਮਿਲੇਗਾ 13.67 ਲੱਖ ਦਾ ਮੁਆਵਜ਼ਾ
NEXT STORY