ਨਵੀਂ ਦਿੱਲੀ - ਕੇਂਦਰ ਸਰਕਾਰ ਜੀ. ਐੱਸ. ਟੀ. ਸਲੈਬ ’ਚ ਵੱਡੇ ਬਦਲਾਅ ’ਤੇ ਵਿਚਾਰ ਕਰ ਰਹੀ ਹੈ। ਜੇਕਰ ਗੁੱਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ’ਚ ਕੰਪਨਸੇਸ਼ਨ ਸੈੱਸ ਨੂੰ ਹਟਾ ਕੇ ਹੈਲਥ ਸੈੱਸ ਅਤੇ ਕਲੀਨ ਐਨਰਜੀ ਸੈੱਸ ਸ਼ੁਰੂ ਕਰਨ ਦਾ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਕਈ ਚੀਜ਼ਾਂ ਦੀ ਕੀਮਤ ’ਚ ਭਾਰੀ ਵਾਧਾ ਹੋ ਸਕਦਾ ਹੈ।
ਜੇਕਰ ਅਜਿਹਾ ਹੁੰਦਾ ਹੈ ਤਾਂ ਤੰਬਾਕੂ ਉਤਪਾਦ ਜਿਵੇਂ- ਸਿਗਰਟ ਅਤੇ ਗੱਡੀਆਂ ਮਹਿੰਗੀਆਂ ਹੋ ਸਕਦੀਆਂ ਹਨ। ਹੈਲਥ ਸੈੱਸ ‘ਸਿਨ ਗੁੱਡਸ’ ’ਤੇ ਲਾਗੂ ਹੋਵੇਗਾ। ਸਿਨ ਗੁੱਡਸ ’ਚ ਸਿਗਰਟ, ਸ਼ਰਾਬ, ਲਗਜ਼ਰੀ ਚੀਜ਼ਾਂ ਅਤੇ ਗੱਡੀਆਂ ਸ਼ਾਮਲ ਹਨ। ਸਿਨ ਗੁੱਡਸ ’ਤੇ ਸਰਕਾਰ ਬਾਕੀ ਚੀਜ਼ਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਟੈਕਸ ਵਸੂਲਦੀ ਹੈ ਅਤੇ ਇਹ ਜੀ. ਐੱਸ. ਟੀ. ਦੇ ਸਭ ਤੋਂ ਜ਼ਿਆਦਾ 28 ਫੀਸਦੀ ਵਾਲੇ ਬ੍ਰੈਕੇਟ ’ਚ ਆਉਂਦੀਆਂ ਹਨ।
ਲਗਜ਼ਰੀ ਕਾਰਾਂ ਅਤੇ ਕੋਲੇ ’ਤੇ ਲਾਇਆ ਜਾ ਸਕਦੈ ਕਲੀਨ ਐਨਰਜੀ ਸੈੱਸ
ਇਸ ਤੋਂ ਇਲਾਵਾ ਕਲੀਨ ਐਨਰਜੀ ਸੈੱਸ ਮਹਿੰਗੀਆਂ ਲਗਜ਼ਰੀ ਕਾਰਾਂ ਅਤੇ ਕੋਲੇ ’ਤੇ ਲਾਗੂ ਕੀਤਾ ਜਾ ਸਕਦਾ ਹੈ। ਇਕ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਕੰਪਨਸੇਸ਼ਨ ਸੈੱਸ ’ਤੇ ਮੰਤਰੀਆਂ ਦੇ ਗਰੁੱਪ (ਜੀ. ਓ. ਐੱਮ.) ਦੀ ਇਕ ਕਮੇਟੀ, ਜਿਸ ਦੀ ਪ੍ਰਧਾਨਗੀ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਕਰ ਰਹੇ ਹਨ, ਇਸ ਮਹੀਨੇ ਦੇ ਅਖੀਰ ’ਚ ਇਸ ਮਾਮਲੇ ’ਤੇ ਚਰਚਾ ਕਰ ਸਕਦੀ ਹੈ।
ਮੰਤਰੀਆਂ ਦਾ ਗਰੁੱਪ ਪਹਿਲਾਂ ਹੀ 2 ਨਵੇਂ ਟੈਕਸਾਂ ’ਤੇ ਸਹਿਮਤੀ ਦੇ ਕਰੀਬ ਪਹੁੰਚ ਚੁੱਕਾ ਹੈ ਕਿਉਂਕਿ ਜ਼ਿਆਦਾਤਰ ਸੂਬਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨੁਕਸਾਨਦਾਇਕ ਮੰਨੀਆਂ ਜਾਣ ਵਾਲੀਆਂ ਚੀਜ਼ਾਂ ’ਤੇ ਜ਼ਿਆਦਾ ਟੈਕਸ ਵਸੂਲਣ ਨੂੰ ਸਵੀਕਾਰ ਕਰਨਗੇ।
ਮਿਡਲ ਕਲਾਸ ਨੂੰ ਮਿਲੇਗੀ ਰਾਹਤ
ਜੀ. ਐੱਸ. ਟੀ. ਦੇ ਮੌਜੂਦਾ 4 ਸਲੈਬਾਂ ਨੂੰ ਘਟਾ ਕੇ 3 ਕਰਨ ’ਤੇ ਵੀ ਵਿਚਾਰ ਹੋ ਰਿਹਾ ਹੈ। ਜੀ. ਐੱਸ. ਟੀ. ਕਾਊਂਸਲ 12 ਫੀਸਦੀ ਵਾਲੇ ਜੀ. ਐੱਸ. ਟੀ. ਸਲੈਬ ਨੂੰ ਖਤਮ ਕਰ ਸਕਦੀ ਹੈ। ਸਰਕਾਰ 12 ਫੀਸਦੀ ਜੀ. ਐੱਸ. ਟੀ. ਸਲੈਬ ’ਚ ਆਉਣ ਵਾਲੀਆਂ ਚੀਜ਼ਾਂ ਅਤੇ ਸੇਵਾਵਾਂ ਨੂੰ 5 ਫੀਸਦੀ ਅਤੇ 18 ਫੀਸਦੀ ਵਾਲੇ ਸਲੈਬ ’ਚ ਸ਼ਿਫਟ ਕਰਨ ’ਤੇ ਵਿਚਾਰ ਕਰ ਸਕਦੀ ਹੈ।
ਹਾਲਾਂਕਿ, ਇਸ ਸ਼ਿਫਟਿੰਗ ’ਚ ਕਾਫੀ ਵਿਚਾਰ ਕੀਤਾ ਜਾਣਾ ਹੈ ਕਿ ਕਿਹੜੀਆਂ ਚੀਜ਼ਾਂ ਨੂੰ 5 ਫੀਸਦੀ ਵਾਲੇ ਸਲੈਬ ’ਚ ਪਾਉਣਾ ਹੈ ਅਤੇ ਕਿਹੜੀਆਂ ਚੀਜ਼ਾਂ ਨੂੰ 18 ਫੀਸਦੀ ਵਾਲੇ ਸਲੈਬ ’ਚ ਪਾਉਣਾ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਸਰਕਾਰ ਮਿਡਲ ਕਲਾਸ ਨੂੰ ਧਿਆਨ ’ਚ ਰੱਖਦੇ ਹੋਏ ਬਦਲਾਅ ਕਰ ਸਕਦੀ ਹੈ ਤਾਂ ਕਿ ਉਸ ਨੂੰ ਰਾਹਤ ਮਿਲ ਸਕੇ।
Bank Holiday: ਅੱਜ ਸਾਰੇ ਸਰਕਾਰੀ ਤੇ ਪ੍ਰਾਈਵੇਟ ਬੈਂਕ ਰਹਿਣਗੇ ਬੰਦ
NEXT STORY